ਇਸਲਾਮੀ ਵਿਦਿਆਰਥੀ ਦੇਸ਼ ਦੀ ਏਕਤਾ ''ਚ ਨਿਭਾ ਰਹੇ ਮਹੱਤਵਪੂਰਣ ਭੂਮਿਕਾ : ਲਿਊਕਮਾਨ

Sunday, Apr 01, 2018 - 12:29 PM (IST)

ਜਕਾਰਤਾ (ਬਿਊਰੋ)— ਇੰਡੋਨੇਸ਼ੀਆ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਲਿਊਕਮਾਨ ਹਕੀਮ ਸਈਫੁਦੀਨ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਇਸਲਾਮਿਕ ਬੋਰਡਿੰਗ ਸਕੂਲ ਦੇ ਵਿਦਿਆਰਥੀ ਇੰਡੋਨੇਸ਼ੀਆ ਦੀ ਏਕਤਾ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਅਸੀਂ ਆਸ ਕਰਦੇ ਹਾਂ ਕਿ ਅਸੀਂ ਇਸਲਾਮ ਨੂੰ ਆਧੁਨਿਕ ਬਣਾ ਸਕਦੇ ਹਾਂ ਅਤੇ ਇਸ ਨੂੰ ਅੱਤਵਾਦੀਆਂ ਦਾ ਦੁਸ਼ਮਣ ਬਣਾ ਸਕਦੇ ਹਾਂ। ਉਹ ਹਲਕਾ ਸਾਂਦਰੀ ਨੁਸੰਤਾਰਾ ਨਾਮ ਦੇ ਇਵੈਂਟ ਵਿਚ ਬੋਲ ਰਹੇ ਸਨ। ਇਸ ਦਾ ਇੰਡੋਨੇਸ਼ੀਅਨ ਮੁਸਲਿਮ ਵਿਦਿਆਰਥੀਆਂ ਲਈ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਲਿਊਕਮਾਨ ਨੇ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਸੂਚਨਾਵਾਂ ਦੇ ਮੁਫਤ ਆਨਲਾਈਨ ਪ੍ਰਸਾਰ ਲਈ ਸਾਵਧਾਨ ਰਹਿਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਕੁਝ ਲੋਕਾਂ ਧਾਰਮਿਕ ਗ੍ਰੰਥਾਂ ਨੂੰ ਬਿਹਤਰ ਸਮਝਦੇ ਹਨ ਅਤੇ ਲਾਜ਼ੀਕਲ ਵਿਚਾਰਾਂ ਨੂੰ ਮਹੱਤਵ ਨਹੀਂ ਦਿੰਦੇ ਹਨ। ਹਾਲਾਂਕਿ ਕੁਝ ਦੂਜੇ ਲਾਜ਼ੀਕਲ ਵਿਚਾਰਾਂ ਨੂੰ ਗ੍ਰੰਥਾਂ ਦੀ ਤੁਲਨਾ ਵਿਚ ਜ਼ਿਆਦਾ ਮਹੱਤਵ ਦਿੰਦੇ ਹਨ।

PunjabKesari

ਉਨ੍ਹਾਂ ਨੇ ਅੱਗੇ ਕਿਹਾ ਬਹੁਤ ਸਾਰੇ ਦੇਸ਼ਾਂ ਵਿਚ ਦੋ ਵੱਡੇ ਧਾਰਮਿਕ ਸਮੂਹਾਂ ਵਿਚਕਾਰ ਚੱਲ ਰਹੀ ਲੜਾਈ ਨੇ ਉਨ੍ਹਾਂ ਦੇਸ਼ਾਂ ਵਿਚ ਸੰਘਰਸ਼ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦੇ ਉਲਟ ਇੰਡੋਨੇਸ਼ੀਆ ਅਜਿਹਾ ਦੇਸ਼ ਹੈ, ਜਿੱਥੇ ਇਨ੍ਹਾਂ ਚੀਜ਼ਾਂ ਨੂੰ ਬਚਾਏ ਜਾਣ ਦੀ ਲੋੜ ਹੈ। ਇਸ ਪ੍ਰੋਗਰਾਮ ਵਿਚ ਲਿਊਕਮਾਨ ਨੇ 290 ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਉਪਲਬਧੀਆਂ ਲਈ ਵਜੀਫਾ ਵੀ ਦਿੱਤਾ।


Related News