ਈਰਾਨ ਨੇ ਕੀਤਾ ਸਪੂਤਨਿਕ-ਵੀ ਵੈਕਸੀਨ ਲਾਉਣ ਦਾ ਐਲਾਨ

Saturday, Feb 06, 2021 - 07:01 PM (IST)

ਈਰਾਨ ਨੇ ਕੀਤਾ ਸਪੂਤਨਿਕ-ਵੀ ਵੈਕਸੀਨ ਲਾਉਣ ਦਾ ਐਲਾਨ

ਤਹਿਰਾਨ-ਈਰਾਨ ਇਸ ਹਫਤੇ ਤੋਂ ਮੈਡੀਕਲ ਕਰਮਚਾਰੀਆਂ ਨੂੰ ਸਪੂਤਨਿਕ-ਵੀ ਦੇ ਟੀਕੇ ਲਾਉਣ ਦੀ ਸ਼ੁਰੂਆਤ ਕਰੇਗਾ। ਰਾਸ਼ਟਰਪਤੀ ਹਸਨ ਰੂਹਾਨੀ ਨੇ ਸ਼ਨੀਵਾਰ ਨੂੰ ਇਸ ਦਾ ਐਲਾਨ ਕੀਤਾ। ਰੂਹਾਨੀ ਨੇ ਕੋਵਿਡ-19 ਸੰਕਟ ਦੀ ਮੀਟਿੰਗ ਦੌਰਾਨ ਕਿਹਾ ਕਿ ਸੰਭਾਵਿਤ ਤੌਰ 'ਤੇ ਦੇਸ਼ 'ਚ ਵੈਕਸੀਨ ਦੀ ਪਹਿਲੀ ਖੇਪ ਪਹੁੰਚ ਗਈ ਹੈ। ਟੀਕਾਕਰਣ ਇਸ ਹਫਤੇ ਤੋਂ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ -ਨਵਲਨੀ ਦਾ ਸਮਰਥਨ ਕਰਨ 'ਤੇ ਰੂਸ ਨੇ ਸਵੀਡਨ, ਪੋਲੈਂਡ ਤੇ ਜਰਮਨੀ ਦੇ ਡਿਪਲੋਮੈਟਾਂ ਨੂੰ ਕੱਢਿਆ

ਰੂਹਾਨੀ ਨੇ ਕਿਹਾ ਕਿ ਮੈਡੀਕਲ ਕਰਮਚਾਰੀਆਂ, ਸੀਨੀਅਰ ਨਾਗਰਿਕਾਂ ਅਤੇ ਜਿਨ੍ਹਾਂ ਲੋਕਾਂ ਦੀ ਹਾਲਤ ਜ਼ਿਆਦਾ ਖਰਾਬ ਹੈ ਉਨ੍ਹਾਂ ਨੂੰ ਪਹਿਲੇ ਇਹ ਟੀਕਾ ਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਉਮੀਦ ਹੈ ਕਿ ਮਾਰਚ ਦੇ ਆਖਿਰ 'ਚ ਟੀਕਾਕਰਣ ਮੁਹਿੰਮ ਪੂਰੇ ਜ਼ੋਰਾਂ 'ਤੇ ਹੋਵੇਗੀ। ਦੇਸ਼ 'ਚ ਵੀਰਵਾਰ ਨੂੰ ਕੋਰੋਨਾ ਵਾਇਰਸ ਵਿਰੁੱਧ ਰੂਸ ਦੀ ਨਿਰਮਿਤ ਵੈਕਸੀਨ ਸਪੂਤਨਿਕ-ਵੀ ਟੀਕੇ ਦੀ ਪਹਿਲੀ ਖੇਪ ਪਹੁੰਚੀ। ਈਰਾਨ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਇਸ ਵੈਕਸੀਨ ਦੀ ਵਰਤੋਂ ਸ਼ੁਰੂ ਕਰੇਗਾ।

ਇਹ ਵੀ ਪੜ੍ਹੋ -ਪਾਕਿ : ਬਲੂਚਿਸਤਾਨ ਸੂਬੇ 'ਚ ਹੋਇਆ ਧਮਾਕਾ, 16 ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News