ਈਰਾਨ ਨੇ ਫਿਰ ਯੂ.ਐੱਸ. ਏਅਰਬੇਸ ''ਤੇ ਕੀਤਾ ਹਮਲਾ
Wednesday, Jan 15, 2020 - 01:58 AM (IST)

ਬਕੂਬਾ — ਬਗਦਾਦ ਦੇ ਉੱਤਰ 'ਚ ਅਮਰੀਕੀ ਅਗਵਾਈ ਵਾਲੀ ਗਠਜੋੜ ਫੌਜ ਦੀ ਮੌਜੂਦਗੀ ਵਾਲੇ ਇਕ ਇਰਾਕੀ ਹਵਾਈ ਅੱਡੇ ਨੂੰ ਕਤਿਉਸ਼ਾ ਰਾਕੇਟਾਂ ਨਾਲ ਨਿਸ਼ਾਨਾ ਬਣਾਇਆ। ਇਰਾਕੀ ਫੌਜ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਅਦਾਰਿਆਂ 'ਤੇ ਇਹ ਤਾਜਾ ਮਾਮਲਾ ਹੈ। ਜਿਥੇ ਅਮਰੀਕੀ ਫੌਜ ਤਾਇਨਾਤ ਹਨ। ਇਰਾਕੀ ਫੌਜ ਨੇ ਬਿਆਨ 'ਚ ਹਾਲਾਂਕਿ ਇਹ ਨਹੀਂ ਦੱਸਿਆ ਕਿ ਤਾਜੀ ਸਥਿਤ ਕੈਂਪ 'ਤੇ ਕਿੰਨੇ ਰਾਕੇਟ ਦਾਗੇ ਗਏ ਹਨ। ਇਸ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।