ਇੰਡੋਨੇਸ਼ੀਆ ਗਸ਼ਤੀ ਜਹਾਜ਼ ਨੇ ਆਰਥਿਕ ਖੇਤਰ ’ਚ ਚੀਨੀ ਦੇ ਜਹਾਜ਼ ਦਾ ਕੀਤਾ ਵਿਰੋਧ

09/16/2020 8:57:05 AM

ਜਕਾਰਤਾ, (ਏ. ਪੀ.)- ਇੰਡੋਨੇਸ਼ੀਆ ਦੇ ਇਕ ਗਸ਼ਤੀ ਜਹਾਜ਼ ਨੇ ਉਸ ਚੀਨੀ ਕੋਸਟ ਗਾਰਡ ਜਹਾਜ਼ ਦਾ ਵਿਰੋਧ ਕੀਤਾ ਜੋ ਲਗਭਗ ਤਿੰਨ ਦਿਨਾਂ ਤੋਂ ਉਸ ਜਲ ਖੇਤਰ ’ਚ ਸੀ, ਜਿਥੇ ਇੰਡੋਨੇਸ਼ੀਆ ਆਰਥਿਕ ਅਧਿਕਾਰਾਂ ਦਾ ਦਾਅਵਾ ਕਰਦਾ ਹੈ।

ਇਹ ਖੇਤਰ ਵਿਵਾਦਪੂਰਨ ਦੱਖਣ ਚੀਨ ਸਾਗਰ ਦੇ ਚੀਨ ਦੇ ਦਾਅਵਿਆਂ ਵਾਲੇ ਖੇਤਰ ਤੋਂ ਦੱਖਣੀ ਹਿੱਸੇ ਦੇ ਨੇੜੇ ਸਥਿਤ ਹੈ। ਇੰਡੋਨੇਸ਼ੀਆ ਸਮੁੰਦਰੀ ਸੁਰੱਖਿਆ ਏਜੰਸੀ ਨੂੰ ਚੀਨ ਦੇ ਜਹਾਜ਼ 5204 ਦੇ ਇੰਡੋਨੇਸ਼ੀਆਈ ਆਰਥਿਕ ਖੇਤਰ ’ਚ ਪ੍ਰਵੇਸ਼ ਕਰਨ ਬਾਰੇ ਪਤਾ ਸ਼ੁੱਕਰਵਾਰ ਰਾਤ ਨੂੰ ਲੱਗਾ ਸੀ ਜਿਸਨੂੰ ਇੰਡੋਨੇਸ਼ੀਆ ਉੱਤਰ ਨਾਤੁਨਾ ਜਲ ਖੇਤਰ ਕਹਿੰਦਾ ਹੈ।

 ਇੰਡੋਨੇਸ਼ੀਆਈ ਸਮੁੰਦਰੀ ਸੁਰੱਖਿਆ ਏਜੰਸੀ ਦੇ ਮੁਖੀ ਆਨ ਕੁਰਨੀਆ ਨੇ ਦੱਸਿਆ ਕਿ ਏਜੰਸੀ ਨੇ ਇਕ ਗਸ਼ਤੀ ਜਹਾਜ਼ ਨੂੰ ਚੀਨੀ ਕੋਸਟ ਗਾਰਡ ਜਹਾਜ਼ ਤੋਂ ਇਕ ਕਿਲੋਮੀਟਰ ਦਾ ਦਾਇਰੇ ’ਚ ਭੇਜਿਆ ਅਤੇ ਦੋਹਾਂ ਧਿਰਾਂ ’ਚ ਆਪਣੇ-ਆਪਣੇ ਦੇਸ਼ਾਂ ਦੇ ਦਾਅਵਿਆਂ ਬਾਰੇ ਬਹਿਸ ਹੋਈ। ਪਰ ਓਦੋਂ ਤੱਕ ਬਹਿਸ ਹੁੰਦੀ ਰਹੀ ਜਦੋਂ ਤੱਕ ਉਹ ਉਥੋਂ ਚਲੇ ਨਹੀਂ ਗਏ।


Lalita Mam

Content Editor

Related News