ਇੰਸਟੈਂਟ ਨੂਡਲਜ਼ ਨਾਲ ਬਣਾਏ ਗਏ ਖਾਸ ਕੇਕ, ਤਸਵੀਰਾਂ ਦੇਖ ਮੂੰਹ ''ਚ ਆਵੇਗਾ ਪਾਣੀ

02/13/2020 10:52:03 AM

ਜਕਾਰਤਾ (ਬਿਊਰੋ): ਜੇਕਰ ਤੁਸੀਂ ਵੀ ਕੇਕ ਵਿਚ ਨਵਾਂ ਸਵਾਦ ਅਤੇ ਵੈਰਾਇਟੀ ਚਾਹੁੰਦੋ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇੰਡੋਨੇਸ਼ੀਆ ਦੇ ਜਕਾਰਤਾ ਦੀ ਇਕ ਬੇਕਰੀ ਨੇ ਇੰਸਟੈਂਟ ਨੂਡਲਜ਼ ਨਾਲ ਖਾਸ ਤਰ੍ਹਾਂ ਦੇ ਕੇਕ ਬਣਾਏ ਹਨ। ਜ਼ਾਹਰ ਹੈ ਕਿ ਇਹ ਕੇਕ ਨੂਡਲਜ਼ ਨਾਲ ਬਣੇ ਹਨ ਤਾਂ ਇਸ ਤੁਹਾਨੂੰ ਮਿੱਠਾ ਸਵਾਦ ਤਾਂ ਨਹੀਂ ਮਿਲੇਗਾ। ਨੂਡਲਜ਼ ਨਾਲ ਬਣੇ ਇਹਨਾਂ ਕੇਕ ਵਿਚ ਚਿਕਨ ਗੁਲਾਈ (curry stew), ਓਪੋਰ (Coconut Milk Stew)ਅਤੇ ਰੇਂਡਾਂਗ ( Meat dipped in coconut and spices)ਜਿਹੀਆਂ ਚੀਜ਼ਾਂ ਨੂੰ ਪਾਇਆ ਗਿਆ ਹੈ। 

PunjabKesari

ਜਕਾਰਤਾ ਵਿਚ ਟਾਟ ਅਵ (Tot Aw) ਬੇਕਰੀ ਦੇ ਇਹਨਾਂ ਨਵੇਂ ਅਸਧਰਾਨ ਕੇਕਸ ਨੇ ਕਈ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਮਿੱਠੇ ਸਪੰਜ, ਮਿੱਠੀ ਕਰੀਮ ਅਤੇ ਟਾਪਿੰਗ ਦੀ ਬਜਾਏ ਇਹਨਾਂ ਵਿਚ ਨੂਡਲਜ਼ ਦੀ ਵਰਤੋਂ ਕੀਤੀ ਗਈ ਹੈ। ਜਿਹਨਾਂ ਨੂੰ ਟਿਯਰ ਕੇਕ ਦੇ ਰੂਪ ਵਿਚ ਬਣਾਇਆ ਜਾਂਦਾ ਹੈ ਅਤੇ ਮੀਟਬਾਲ, ਚਿਕਨ ਜਾਂ ਨਮਕੀਨ ਕਟਲਫਿਸ਼ ਜਿਹੇ ਹਰ ਤਰ੍ਹਾਂ ਦੇ ਖਾਧ ਪਦਾਰਥਾਂ ਦੇ ਨਾਲ ਸਜਾਇਆ ਜਾਂਦਾ ਹੈ। ਸਕਿਵਗਲੀ ਰਚਨਾ ਜ਼ਾਹਰ ਤੌਰ 'ਤੇ ਵਿਆਹ, ਜਨਮਦਿਨ ਅਤੇ ਹੋਰ ਪ੍ਰੋਗਰਾਮਾਂ ਵਿਚ ਕਾਫੀ ਲੋਕਪ੍ਰਿਅ ਹੈ।

PunjabKesari

ਬੇਕਰੀ ਦੇ ਇਹਨਾਂ ਨੂਡਲਜ਼ ਕੇਕ ਦੀਆਂ ਤਸਵੀਰਾਂ ਟਵਿੱਟਰ 'ਤੇ ਕਈ ਹਜ਼ਾਰ ਵਾਰ ਰੀਟਵੀਟ ਹੋਣ ਦੇ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਟਾਟ ਅਵ ਦੇ ਸੰਸਥਾਪਕਾਂ ਵਿਚੋਂ ਇਕ ਨੇ ਕਿਹਾ ਕਿ ਉਹ ਆਪਣੀਆਂ ਮਾਵਾਂ ਨਾਲ ਬਿਤਾਈਆਂ ਬਚਪਨ ਦੀਆਂ ਯਾਦਾਂ ਦੇ ਨਾਲ ਨੂਡਲਜ਼ ਕੇਕ ਬਣਾਉਣ ਲਈ ਪ੍ਰੇਰਿਤ ਹੋਏ ਸਨ।

PunjabKesari

ਜਦੋਂ ਉਹਨਾਂ ਦੇ ਲੰਚ ਬਾਕਸ ਨੂੰ ਨੂਡਲਜ਼ ਨਾਲ ਇੰਨਾ ਭਰਿਆ ਜਾਂਦਾ ਸੀ ਕਿ ਇਹ ਬੰਦ ਕੀਤੇ ਜਾਣ ਦੇ ਬਾਅਦ ਕੇਕ ਦੀ ਤਰ੍ਹਾਂ ਨਹੀਂ ਬਣ ਜਾਂਦੇ ਸਨ। 

PunjabKesari

ਟਾਟ ਅਵ ਨੂੰ ਸ਼ੁਰੂ ਵਿਚ ਇਕ ਡੋਨਟ ਸ਼ਾਪ ਮੰਨਿਆ ਜਾਂਦਾ ਸੀ ਪਰ ਫਿਰ ਇੰਸਟੈਂਟ ਨੂਡਲਜ਼ ਦਾ ਵਿਚਾਰ ਕਾਫੀ ਪਸੰਦ ਕੀਤਾ ਗਿਆ ਅਤੇ ਡੋਨਟਸ ਦੀ ਜਗ੍ਹਾ ਇਹਨਾਂ ਨੇ ਲੈ ਲਈ। ਭਾਵੇਂਕਿ ਡੋਨਟਸ ਨੂੰ ਵੀ ਇੰਸਟੈਂਟ ਨੂਡਲਜ਼ ਵਾਂਗ ਡੀਪ-ਫ੍ਰਾਈਡ ਕਰਨ ਦਾ ਫੈਸਲਾ ਲਿਆ ਗਿਆ। ਉਹ ਹੁਣ ਵਿਭਿੰਨ ਸਵਾਦਾਂ ਵਿਚ ਨੂਡਲਜ਼ ਦੇ ਡੋਨਟਸ ਬਣਾ ਰਹੇ ਹਨ।

PunjabKesari

ਲੋਕ ਉਹਨਾਂ ਦੇ ਕੇਕ ਟੋਪਿੰਗ ਨੂੰ ਦੇਖ ਕੇ ਹੀ ਖਾਣ ਲਈ ਉਤਸੁਕ ਹੋ ਰਹੇ ਹਨ। ਬੇਕਰੀ ਦੇ ਸੰਸਥਾਪਕਾਂ ਵਿਚੋਂ ਇਕ ਇਰਵਿਨ ਨੇ ਕਿਹਾ ਕਿ ਇਹ ਕੇਕ ਬਣਾਉਣ ਵਿਚ ਮੁਸ਼ਕਲ ਨਹੀਂ ਹਨ। ਮੱਧਮ ਆਕਾਰ ਦਾ ਕੇਕ ਬਣਾਉਣ ਲਈ ਉਹ ਨੂਡਲਜ਼ ਦੇ 14 ਤੋਂ 17 ਪੈਕਟਾਂ ਦੀ ਵਰਤੋਂ ਕਰਦੇ ਹਨ ਅਤੇ ਇਸ ਨੂੰ 8 ਤੋਂ 10 ਲੋਕ ਖਾ ਸਕਦੇ ਹਨ।


Vandana

Content Editor

Related News