ਮਰਨ ਦੇ ਬਾਅਦ ਮੁੜ ਜ਼ਿੰਦਾ ਹੋਈ 12 ਸਾਲਾ ਕੁੜੀ, ਡਾਕਟਰ ਵੀ ਹੈਰਾਨ

08/24/2020 6:31:18 PM

ਜਕਾਰਤਾ (ਬਿਊਰੋ): ਇੰਡੋਨੇਸ਼ੀਆ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 12 ਸਾਲਾ ਕੁੜੀ ਮਰਨ ਦੇ ਬਾਅਦ ਦੁਬਾਰਾ ਜ਼ਿੰਦਾ ਹੋ ਗਈ। ਕੁੜੀ ਕਰੀਬ 1 ਘੰਟੇ ਤੱਕ ਜ਼ਿੰਦਾ ਰਹੀ ਅਤੇ ਫਿਰ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਵਾਰ ਮਰਨ ਦੇ ਬਾਅਦ ਕੁੜੀ ਦੀ ਲਾਸ਼ ਨੂੰ ਦਫਨਾਉਣ ਤੋਂ ਪਹਿਲਾਂ ਸਾਫ ਕਰਨ ਲਈ ਜਦੋਂ ਇਸ਼ਨਾਨ ਕਰਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਉਹ ਦੁਬਾਰਾ ਜ਼ਿੰਦਾ ਹੋ ਗਈ। ਕਰੀਬ ਇਕ ਘੰਟੇ ਤੱਕ ਜ਼ਿੰਦਾ ਰਹਿਣ ਦੇ ਬਾਅਦ ਕੁੜੀ ਦੀ ਦੁਬਾਰਾ ਮੌਤ ਹੋ ਗਈ।

ਸਥਾਨਕ ਮੀਡੀਆ ਮੁਤਾਬਕ ਕੁੜੀ ਮੌਤ ਦੇ ਬਾਅਦ ਜਦੋਂ ਦੁਬਾਰਾ ਜ਼ਿੰਦਾ ਹੋਈ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਧੜਕਨ ਦੁਬਾਰਾ ਚਾਲੂ ਹੋ ਗਈ ਸੀ। ਉਸ ਦਾ ਸਰੀਰ ਵੀ ਗਰਮ ਹੋ ਗਿਆ ਸੀ ਅਤੇ ਉਸ ਵਿਚ ਹਰਕਤ ਸ਼ੁਰੂ ਹੋ ਗਈ। ਕੁੜੀ ਨੂੰ ਦੁਬਾਰਾ ਜ਼ਿੰਦਾ ਦੇਖ ਕੇ ਪਰਿਵਾਰ ਵਾਲੇ ਹੈਰਾਨ ਰਹਿ ਗਏ। ਕੁੜੀ ਦੇ ਦੁਬਾਰਾ ਜ਼ਿੰਦਾ ਹੋਣ ਦਾ ਖਬਰ ਸੁਣ ਕੇ ਡਾਕਟਰ ਵੀ ਹੈਰਾਨ ਰਹਿ ਗਏ। ਉਹ ਉਸ ਨੂੰ ਦੇਖਣ ਲਈ ਉਸ ਦੇ ਘਰ ਪਹੁੰਚੇ ਤਾਂ ਜੋ ਕੁੜੀ ਨੂੰ ਆਕਸੀਜਨ ਦਿੱਤੀ ਜਾ ਸਕੇ। 

PunjabKesari

ਕਰੀਬ ਇਕ ਘੰਟੇ ਬਾਅਦ ਕੁੜੀ ਦੀ ਮੌਤ ਹੋ ਗਈ। ਕੁੜੀ ਦਾ ਨਾਮ ਸਿਤੀ ਮੁਸਫੁਫਾਹ ਵਾਰਦਾਹ ਦੱਸਿਆ ਜਾ ਰਿਹਾ ਹੈ। ਉਸ ਨੂੰ 18 ਅਗਸਤ ਨੂੰ 6 ਵਜੇ ਹਸਪਤਾਲ ਵਿਚ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ। ਸ਼ਾਮ ਕਰੀਬ 7 ਵਜੇ ਪਰਿਵਾਰ ਵਾਲੇ ਉਸ ਦੀ ਬੌਡੀ ਨੂੰ ਘਰ ਲੈ ਗਏ। ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਜਿਸ ਦੀ ਮੌਤ ਹੋ ਜਾਂਦੀ ਹੈ, ਉਸ ਦੀ ਨਬਜ਼ ਕਈ ਵਾਰ ਚੱਲਣ ਲੱਗਦੀ ਹੈ। ਕਰੀਬ 82 ਫੀਸਦੀ ਮਾਮਲਿਆਂ ਵਿਚ ਅਜਿਹਾ ਮੌਤ ਦੇ 10 ਮਿੰਟ ਬਾਅਦ ਹੁੰਦਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਕੋਵਿਡ-19 ਦੀ ਪਾਬੰਦੀ ਮਿਆਦ ਦਾ ਵਿਸਥਾਰ ਕਰਨ 'ਤੇ ਵਿਚਾਰ

ਕੁੜੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ਼ਨਾਨ ਕਰਵਾਇਆ ਜਾ ਰਿਹਾ ਸੀ ਤਾਂ ਅਚਾਨਕ ਹੀ ਉਸ ਦੇ ਸਰੀਰ ਦਾ ਤਾਪਮਾਨ ਗਰਮ ਹੋ ਗਿਆ। ਕੁੜੀ ਦੀਆਂ ਬੰਦ ਅੱਖਾਂ ਦੁਬਾਰਾ ਖੁੱਲ੍ਹ ਗਈਆਂ। ਅਸੀਂ ਪਾਇਆ ਕਿ ਉਸ ਦਾ ਦਿਲ ਮੁੜ ਧੜਕਨ ਲੱਗਾ ਹੈ ਅਤੇ ਸਰੀਰ ਵਿਚ ਹਰਕਤ ਸ਼ੁਰੂ ਹੋ ਗਈ। ਇਹ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਸਨ।ਕੁੜੀ ਨੂੰ ਦੁਬਾਰਾ ਮੌਤ ਦੇ ਬਾਅਦ ਨਵਾਇਆ ਗਿਆ ਅਤੇ ਦਫਨਾ ਦਿੱਤਾ ਗਿਆ।


Vandana

Content Editor

Related News