ਹੁਣ ਪੰਜਾਬ 'ਚ ਹੋਇਆ ਨੀਲੇ ਡਰੰਮ ਵਾਲਾ ਕਾਂਡ, ਖੋਲ੍ਹਦੇ ਸਾਰ ਪੁਲਸ ਦੇ ਵੀ ਉਡੇ ਹੋਸ਼

Wednesday, May 27, 2026 - 05:55 PM (IST)

ਹੁਣ ਪੰਜਾਬ 'ਚ ਹੋਇਆ ਨੀਲੇ ਡਰੰਮ ਵਾਲਾ ਕਾਂਡ, ਖੋਲ੍ਹਦੇ ਸਾਰ ਪੁਲਸ ਦੇ ਵੀ ਉਡੇ ਹੋਸ਼

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਡੀ. ਐੱਮ. ਡਬਲਿਊ. ਪੁਲ ਦੇ ਥੱਲੇ ਕੂੜੇ ਦੇ ਢੇਰ ਦੇ ਕੋਲ ਪਏ ਇਕ ਡਰੰਮ ’ਚੋਂ ਲੜਕੀ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ ਹੈ। ਮ੍ਰਿਤਕ ਲੜਕੀ ਦੀ ਉਮਰ ਲਗਭਗ 15 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਰਬਨ ਐਸਟੇਟ ਦੇ ਏ. ਐੱਸ. ਆਈ. ਅਮਨਦੀਪ ਸਿੰਘ ਪੁਲਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪਹੁੰਚ ਗਏ। ਪਤਾ ਲੱਗ ਹੈ ਕਿ ਮ੍ਰਿਤਕ ਕੁੜੀ ਦਾ ਪਰਿਵਾਰ ਉਤਰ ਪ੍ਰਦੇਸ਼ ਦੇ ਜੌਨਪੁਰ ਦਾ ਰਹਿਣ ਵਾਲਾ ਹੈ ਪਰ ਮੌਜੂਦਾ ਸਮੇਂ ਵਿਚ ਪਟਿਆਲਾ ਦੇ ਪੰਜਾਬੀ ਬਾਗ ਵਿਚ ਰਹਿ ਰਿਹਾ ਸੀ। ਇਹ ਕਤਲ ਕਿਉਂ ਹੋਇਆ ਫਿਲਹਾਲ ਪੁਲਸ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਗੰਜ ਸਾਹਿਬ ਵਿਖੇ ਫਿਰ ਵਾਪਰਿਆ ਵੱਡਾ ਹਾਦਸਾ

ਏ. ਐੱਸ. ਆਈ. ਅਮਨਦੀਪ ਸਿੰਘ ਅਤੇ ਪੁਲਸ ਪਾਰਟੀ ਨੇ ਜਦੋਂ ਮੌਕੇ ’ਤੇ ਪਹੁੰਚ ਕੇ ਉੱਥੇ ਪਏ ਨੀਲੇ ਰੰਗ ਦੇ ਡਰੰਮ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ ਲੜਕੀ ਦੀ ਲਾਸ਼ ਬਰਾਮਦ ਹੋਈ। ਮ੍ਰਿਤਕਾ ਦਾ ਕੱਦ ਲਗਭਗ 5 ਫੁੱਟ ਅਤੇ ਰੰਗ ਸਾਂਵਲਾ ਹੈ। ਉਸ ਨੇ ਨੀਲੇ ਰੰਗ ਦਾ ਟੌਪ, ਹੇਠਾਂ ਫੁੱਲਾਂ ਵਾਲੀ ਟੀ-ਸ਼ਰਟ ਅਤੇ ਕਾਲੇ ਰੰਗ ਦਾ ਲੋਅਰ ਪਾਇਆ ਹੋਇਆ ਸੀ। ਲੜਕੀ ਦੀ ਖੱਬੀ ਬਾਂਹ ’ਤੇ ‘ਨੇਹਾ’ ਨਾਮ ਦਾ ਟੈਟੂ ਬਣਿਆ ਹੋਇਆ ਸੀ ਅਤੇ ਸੱਜੀ ਬਾਂਹ ’ਤੇ ਦਿਲ ਦੇ ਨਿਸ਼ਾਨ ਦੇ ਅੰਦਰ ‘ਐਨ. ਏ.’ ਦਾ ਟੈਟੂ ਉਕਰਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਉਪਰ ਹੋਵੇਗੀ ਵੱਡੀ ਕਾਰਵਾਈ, ਜਾਰੀ ਹੋ ਗਏ ਹੁਕਮ

ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਅਤੇ ਸ਼ਨਾਖ਼ਤ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ। ਪੁਲਸ ਵੱਲੋਂ ਦੂਜੇ ਪਾਸੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਲੜਕੀ ਦੇ ਕਾਤਲ ਦਾ ਪਤਾ ਲਗਾਇਆ ਜਾ ਸਕੇ। 

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਘਟਨਾ, ਕੁੜੀ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ, ਹਾਲਤ ਦੇਖ ਪਰਿਵਾਰ ਦੇ ਉਡੇ ਹੋਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News