ਬਜ਼ੁਰਗਾਂ ਲਈ ਵੀਲਚੇਅਰ ਨਾ ਹੋਣ ਕਾਰਨ ਵੱਡੀ ਪ੍ਰੇਸ਼ਾਨੀ, 12 ਵਜੇ ਤੱਕ 32.55 ਫੀਸਦੀ ਪੋਲਿੰਗ ਹੋਈ

Tuesday, May 26, 2026 - 01:12 PM (IST)

ਬਜ਼ੁਰਗਾਂ ਲਈ ਵੀਲਚੇਅਰ ਨਾ ਹੋਣ ਕਾਰਨ ਵੱਡੀ ਪ੍ਰੇਸ਼ਾਨੀ, 12 ਵਜੇ ਤੱਕ 32.55 ਫੀਸਦੀ ਪੋਲਿੰਗ ਹੋਈ

ਤਲਵੰਡੀ ਭਾਈ (ਗੁਲਾਟੀ) : ਤਲਵੰਡੀ ਭਾਈ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਅੱਜ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਦੁਪਹਿਰ 12 ਵਜੇ ਤੱਕ 32.55 ਫੀਸਦੀ ਪੋਲਿੰਗ ਹੋਈ। ਇਸ ਵਾਰ ਪੋਲਿੰਗ ਬੂਥ 'ਤੇ ਵੀਲਚੇਅਰ ਦਾ ਪ੍ਰਬੰਧ ਨਾ ਹੋਣ ਕਾਰਨ ਬਜ਼ੁਰਗਾਂ ਅਤੇ ਬਿਮਾਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ। ਤਲਵੰਡੀ ਭਾਈ ਦੇ 13 ਵਾਰਡਾਂ ਲਈ ਵੋਟਿੰਗ ਲਈ 16 ਬੂਥ ਬਣਾਏ ਗਏ ਹਨ। ਦੁਪਹਿਰ 12 ਵਜੇ ਤੱਕ ਵਾਰਡ ਨੰਬਰ-01 ਵਿੱਚ 488, ਵਾਰਡ ਨੰਬਰ-02 ਵਿੱਚ 251, ਵਾਰਡ ਨੰਬਰ-03 ਵਿੱਚ 275, ਵਾਰਡ ਨੰਬਰ-04 ਵਿਚ 325, ਵਾਰਡ ਨੰਬਰ-05 ਵਿੱਚ 268, ਵਾਰਡ ਨੰਬਰ-06 ਵਿੱਚ 326, ਵਾਰਡ ਨੰਬਰ- 07 ਵਿੱਚ 507, ਵਾਰਡ ਨੰਬਰ-08 ਵਿੱਚ 353, ਵਾਰਡ ਨੰਬਰ-09 ਵਿੱਚ 300, ਵਾਰਡ ਨੰਬਰ-10 ਵਿੱਚ 340, ਵਾਰਡ ਨੰਬਰ 11 ਵਿੱਚ 304, ਵਾਰਡ ਨੰਬਰ 12 ਵਿੱਚ 283 ਅਤੇ ਵਾਰਡ ਨੰਬਰ 13 ਵਿਚ 494 ਵੋਟਿੰਗ ਪੋਲ ਹੋਈ, ਇਹ ਪੋਲਿੰਗ ਦੁਪਹਿਰ 12 ਵਜੇ ਦੀ ਹੈ।


author

Gurminder Singh

Content Editor

Related News