ਪਟਿਆਲਾ ਦੇ ਡਾਕਟਰ ਕਤਲਕਾਂਡ 'ਚ ਵੱਡਾ ਖ਼ੁਲਾਸਾ! ਬਚਪਨ ਦੇ ਦੋਸਤ ਨੇ ਕੀਤੀ ਗੱਦਾਰੀ, ਇੰਝ ਰਚੀ ਕਤਲ ਦੀ ਸਾਜਿਸ਼

Friday, May 22, 2026 - 06:50 PM (IST)

ਪਟਿਆਲਾ ਦੇ ਡਾਕਟਰ ਕਤਲਕਾਂਡ 'ਚ ਵੱਡਾ ਖ਼ੁਲਾਸਾ! ਬਚਪਨ ਦੇ ਦੋਸਤ ਨੇ ਕੀਤੀ ਗੱਦਾਰੀ, ਇੰਝ ਰਚੀ ਕਤਲ ਦੀ ਸਾਜਿਸ਼

ਬਰੇਟਾ (ਬਾਂਸਲ)- ਪਟਿਆਲਾ ਸ਼ਹਿਰ ਦੇ ਡਾ. ਕਤਲ ਕਾਂਡ ਮਾਮਲੇ ਵਿਚ ਪੁਲਸ ਨੇ ਮੁਸਤੈਦੀ ਵਿਖਾਉਂਦੇ ਹੋਏ ਕਮਲਦੀਪ ਦੇ ਬਚਪਨ ਦੇ ਦੋਸਤ ਅਤੇ ਇਸ ਵਾਰਦਾਤ ਦੇ ਮੁੱਖ ਮੁਲਜ਼ਮ ਮੋਹਿਤ ਵਰਮਾ ਪੁੱਤਰ ਅਜੀਤ ਕੁਮਾਰ ਵਰਮਾ ਵਾਸੀ ਬਰੇਟਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਪਟਿਆਲਾ ਨੇ ਦੱਸਿਆ ਕਿ ਇਸ ਖ਼ੌਫ਼ਨਾਕ ਮਾਮਲੇ 'ਚ ਮ੍ਰਿਤਕ ਕਮਲਦੀਪ ਮਿੱਤਲ ਦੇ ਪਿਤਾ ਮਹਿੰਦਰਪਾਲ ਦੀ ਸ਼ਿਕਾਇਤ 'ਤੇ ਮੋਹਿਤ ਵਰਮਾ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਨਿੱਜੀ ਸਕੂਲ ਬੱਸ ਤੇ ਟਿੱਪਰ ਵਿਚਾਲੇ ਜ਼ਬਰਦਸਤ ਟੱਕਰ, ਪਿਆ ਚੀਕ-ਚਿਹਾੜਾ

ਮਾਮਲੇ ਦੀ ਸੰਜੀਦਗੀ ਨੂੰ ਵੇਖਦਿਆਂ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਅਤੇ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਸ ਦੀਆਂ ਟੀਮਾਂ ਵੱਲੋਂ ਉੱਨਤ ਤਕਨੀਕਾਂ ਦੀ ਮਦਦ ਨਾਲ ਅਤੇ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਤਫ਼ਤੀਸ਼ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।  ਐੱਸ. ਐੱਸ. ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਏ ਕਿ ਮ੍ਰਿਤਕ ਕਮਲਦੀਪ ਮਿੱਤਲ ਅਤੇ ਮੋਹਿਤ ਵਰਮਾ ਬਚਪਨ ਦੇ ਪੱਕੇ ਦੋਸਤ ਸਨ। ਦੋਵੋਂ ਬਚਪਨ ਤੋਂ ਹੀ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਇਕੱਠੇ ਪੜ੍ਹੇ ਸਨ। ਕਮਲਦੀਪ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੋਣ ਕਾਰਨ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਦਾਖ਼ਲ ਹੋ ਗਿਆ, ਜਦਕਿ ਮੋਹਿਤ ਵਰਮਾ ਆਪਣੇ ਪਿਤਾ ਦੀ ਸੁਨਿਆਰੇ ਦੀ ਦੁਕਾਨ 'ਤੇ ਕੰਮ ਕਰਨ ਲੱਗਾ। 

PunjabKesari

ਮੋਹਿਤ ਦੇ ਕਹਿਣ 'ਤੇ ਕਮਲਦੀਪ ਨੇ ਆਪਣੇ ਆਸਟ੍ਰੇਲੀਆ ਰਹਿੰਦੇ ਮਾਮੇ ਦੇ ਲੜਕੇ ਲਕਸ਼ਦੀਪ ਸਿੰਗਲਾ ਤੋਂ ਪੈਸੇ ਮੰਗਵਾ ਕੇ ਸ਼ੇਅਰ ਮਾਰਕੀਟ ਅਤੇ ਆਨਲਾਈਨ ਟ੍ਰੇਡਿੰਗ 'ਚ ਕਰੀਬ 35 ਲੱਖ ਰੁਪਏ ਦਾ ਵੱਡਾ ਨਿਵੇਸ਼ ਕਰਵਾਇਆ ਸੀ। ਮੋਹਿਤ ਇਹ ਸਾਰੇ ਪੈਸੇ ਆਨਲਾਈਨ ਗੇਮਿੰਗ 'ਚ ਸੱਟਾ ਖੇਡ ਕੇ ਹਾਰ ਚੁੱਕਾ ਸੀ। ਜਦੋਂ ਕਮਲਦੀਪ ਪਿਛਲੇ ਕੁਝ ਸਮੇਂ ਤੋਂ ਆਪਣੇ ਪੈਸੇ ਵਾਪਸ ਮੰਗ ਰਿਹਾ ਸੀ ਅਤੇ ਪੁਲਸ ਕੋਲ ਸ਼ਿਕਾਇਤ ਦੀ ਚਿਤਾਵਨੀ ਦਿੱਤੀ ਤਾਂ ਮੋਹਿਤ ਨੇ ਇਸ ਚਾਰੀ ਦੇਣਦਾਰੀ ਤੋਂ ਬਚਣ ਲਈ ਉਸ ਦੇ ਕਤਲ ਦੀ ਖ਼ੌਫ਼ਨਾਕ ਸਾਜਿਸ਼ ਘੜ ਲਈ। 

PunjabKesari

ਇਹ ਵੀ ਪੜ੍ਹੋ:  ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ ਕਰ ਲਓ ਇਹ ਕੰਮ

ਸਾਜ਼ਿਸ਼ ਤਹਿਤ ਉਹ 17 ਮਈ ਨੂੰ ਪਟਿਆਲਾ ਵਿਖੇ ਕਮਲਦੀਪ ਦੀ ਪੀ. ਜੀ. ਰਿਹਾਇਸ਼ 'ਤੇ ਆਇਆ। ਅਗਲੀ ਸਵੇਰੇ ਜਦੋਂ ਕਮਲਦੀਪ ਬਾਥਰੂਮ 'ਚੋਂ ਤਿਆਰ ਹੋ ਕੇ ਬਾਹਰ ਆਇਆ ਤਾਂ ਮੋਹਿਤ ਨੇ ਪਿੱਛੋਂ ਉਸ ਦੀ ਗਰਦਨ 'ਤੇ ਚਾਕੂ ਨਾਲ ਜ਼ੋਰਦਾਰ ਵਾਰ ਕਰ ਦਿੱਤਾ ਅਤੇ ਬੇਰਹਿਮੀ ਨਾਲ ਅੰਨ੍ਹੇਵਾਹ ਕਈ ਵਾਰ ਕੀਤਾ, ਜਿਸ ਕਾਰਨ ਤੇਜ਼ਧਾਰ ਚਾਕੂ ਵੀ ਦੇ ਹਿੱਸਿਆਂ 'ਚ ਟੁੱਟ ਗਿਆ। ਮੌਤ ਦੀ ਪੁਸ਼ਟੀ ਕਰਨ ਤੋਂ ਬਾਅਦ ਮੁਲਜ਼ਮ ਨੇ ਮ੍ਰਿਤਕ ਦੇ ਫੋਨ ਤੋਂ 25 ਹਜ਼ਾਰ ਰੁਪਏ ਆਪਣੇ ਖ਼ਾਤੇ 'ਚ ਟਾਂਸਫਰ ਕਰ ਲਏ। ਉਸ ਨੇ ਮੌਕੇ 'ਤੇ ਸਬੂਤ ਨਸਟ ਕਰਨ ਅਤੇ ਪੁਲਸ ਨੂੰ ਗੁੰਮਰਾਹ ਕਰਨ ਲਈ ਇਕ ਝੂਠਾ ਹੱਥ- ਲਿਖਤ ਨੋਟ ਵੀ ਉੱਥੇ ਛੱਡਿਆ ਸੀ। ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਮੁਸਤੇਦੀ ਨਾਲ ਕਾਰਵਾਈ ਕਰਦਿਆਂ ਮਾਨਸਾ, ਜਾਖਲ, ਅੰਮ੍ਰਿਤਸਰ, ਲੁਧਿਆਣਾ, ਰੋਪੜ ਅਤੇ ਚੰਡੀਗੜ੍ਹ ਵਰਗੇ ਇਲਾਕਿਆਂ 'ਚ ਛਾਪੇਮਾਰੀ ਕੀਤੀ ਅਤੇ ਮਹਿਜ਼ 36 ਘੰਟਿਆਂ ਦੇ ਅੰਦਰ ਮੁਲਜ਼ਮ ਮੋਹਿਤ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਵਾਰਦਾਤ 'ਚ ਵਰਤੇ ਗਏ ਟੁੱਟੇ ਹੋਏ ਹਥਿਆਰ ਦੀ ਬਰਾਮਦਗੀ ਕਰਵਾਈ ਜਾ ਰਹੀ ਹੈ ਅਤੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ।

ਇਹ ਵੀ ਪੜ੍ਹੋ:  ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News