ਮਲੋਟ ਦੇ 27 ਵਾਰਡਾਂ ''ਚੋਂ 12 ਤੇ ਸਿਮਟੀ ''ਆਪ'', ਕਾਂਗਰਸ ਤੇ ਅਕਾਲੀ ਦਲ ਦਾ ਬਿਹਤਰ ਪ੍ਰਦਰਸ਼ਨ

Friday, May 29, 2026 - 05:52 PM (IST)

ਮਲੋਟ ਦੇ 27 ਵਾਰਡਾਂ ''ਚੋਂ 12 ਤੇ ਸਿਮਟੀ ''ਆਪ'', ਕਾਂਗਰਸ ਤੇ ਅਕਾਲੀ ਦਲ ਦਾ ਬਿਹਤਰ ਪ੍ਰਦਰਸ਼ਨ

ਮਲੋਟ (ਜੁਨੇਜਾ , ਗੋਇਲ) : ਮਲੋਟ ਨਗਰ ਪਾਲਿਕਾ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਕੁੱਲ 27 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ 12 ਤੇ ਸਿਮਟ ਗਈ ਹੈ ਜਦ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 8 ਅਤੇ ਅਕਾਲੀ ਦਲ 7 ਸੀਟਾਂ ਤੇ ਜਿੱਤ ਹਾਸਿਲ ਕੀਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਮਲੋਟ ਦੇ 27 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਵਿਚੋਂ ਵਾਰਡ ਨੰਬਰ 1 ਵਿਚੋਂ ਕੁਲਦੀਪ ਕੌਰ, ਵਾਰਡ ਨੰਬਰ 2 ਤੋਂ ਜਸਮੀਤ ਸਿੰਘ, ਵਾਰਡ ਨਬਰ 5 ਤੋਂ ਸੰਤੋਸ਼ ਗਗਨੇਜਾ, ਵਾਰਡ ਨੰਬਰ 12 ਤੋਂ ਜਗਜੇਤ ਸਿੰਘ, ਵਾਰਡ ਨੰਬਰ 16 ਤੋਂ ਨਰਸਿੰਘ ਰਿੰਕੂ, ਵਾਰਡ ਨੰਬਰ 17 ਤੋਂ ਅੰਮ੍ਰਿਤਾ ਖੰਨਾ, ਵਾਰਡ ਨੰਬਰ 18 ਤੋਂ ਪ੍ਰਵੀਨ ਕੁਮਾਰ, ਵਾਰਡ ਨੰਬਰ 20 ਤੋਂ ਲਾਲ ਚੰਦ, ਵਾਰਡ 22 ਤੋਂ ਸਤਗੁਰੂ ਚਰਨ ਜੋਨੀ ਗਰਗ, ਵਾਰਡ ਨੰਬਰ 23 ਤੋਂ ਸਾਰਿਕਾ ਗਰਗ, ਵਾਰਡ ਨੰਬਰ 26 ਤੋਂ ਰਮਨ ਅਤੇ ਵਾਰਡ ਨੰਬਰ 27 ਤੋਂ ਬਲਜੀਤ ਕੌਰ ਜੈਤੂ ਰਹੇ। ਕਾਂਗਰਸ ਪਾਰਟੀ ਦੇ ਵਾਰਡ ਨੰਬਰ 3 ਤੋਂ ਮੀਨੂੰ ਬਜਾਜ, ਵਾਰਡ ਨੰਬਰ 6 ਤੋਂ ਜੰਗਬਾਜ ਸ਼ਰਮਾ, ਵਾਰਡ ਨੰਬਰ ਸੁਮਨ ਰਾਣੀ, ਵਾਰਡ ਨੰਬਰ 8 ਤੋਂ ਸੋਨੂੰ ਡਾਵਰ, ਖਾਰਡ ਨੰਬਰ 19 ਤੋਂ ਸੁਨੀਤਾ ਰਾਣੀ, ਵਾਰਡ ਨੰਬਰ 21 ਤੋਂ ਗੁਨਗਨ, ਵਾਰਡ ਨੰਬਰ 22 ਤੋਂ ਸਾਬਕਾ ਨਗਰ ਪ੍ਰਧਾਨ ਸੁਭਦੀਪ ਬਿੱਟੂ ਅਤੇ ਵਾਰਡ ਨੰਬਰ 25 ਤੋਂ ਕੁਲਦੀਪ ਕੌਰ ਜੇਤੂ ਰਹੀ। 

ਇਸੇ ਤਰ੍ਹਾਂ ਅਕਾਲੀ ਦਲ ਦੇ ਵਾਰਡ ਨੰਬਰ 4 ਤੋਂ ਕੇਵਲ ਅਰੋੜਾ, ਵਾਰਡ ਨੰਬਰ 9 ਤੋਂ ਰਾਣੀ, ਵਾਰਡ ਨੰਬਰ 10 ਤੋਂ ਅਸ਼ੋਕ ਬਜਾਜ, ਵਾਰਡ ਨੰਬਰ 11 ਤੋਂ ਪੂਜਾ ਰਾਣੀ , ਵਾਰਡ ਨੰਬਰ 13 ਤੋਂ ਸੁਖਜੀਤ ਕੌਰ ਵਾਰਡ ਨੰਬਰ 14 ਤੋਂ ਮਨਜੀਤ ਭੁੱਲਰ ਅਤੇ ਵਾਰਡ ਨੰਬਰ 15 ਤੋਂ ਨਵਦੀਪ ਸਿੰਘ ਰਿੰਕੂ ਨੂੰ ਜਿੱਤ ਹਾਸਲ ਹੋਈ। ਉਧਰ ਇਨ੍ਹਾਂ ਸੀਟਾਂ ਨੂੰ ਅਧਿਕਾਰਿਤ ਕਰਨ ਵਿਚ ਦੇਰੀ ਹੋ ਰਹੀ ਸੀ ਜਿਥੇ ਆਮ ਆਦਮੀ ਪਾਰਟੀ 15 ਨੰਬਰ ਵਾਰਡ ਦੀ ਗਿਣਤੀ ਦੁਬਾਰਾ ਕਰਾਉਣਾ ਚਾਹੁੰਦੀ ਉਥੇ ਵਾਰਡ ਨੰਬਰ 16 ਤੋਂ ਵੀ ਅਕਾਲੀ ਦਲ ਦੇ ਇਕਬਾਲ ਸਿੰਘ ਵੱਲੋਂ ਸਰਕਾਰੀ ਧਿਰ ਤੇ ਵੋਟਾਂ ਵਿਚ ਗੜਬੜੀ ਦੇ ਦੋਸ਼ ਲਾਏ ਜਾ ਰਹੇ ਹਨ। ਜਿਸ ਕਰਕੇ ਕਈ ਉਮੀਦਵਾਰਾਂ ਦੇ ਜਿੱਤ ਦੇ ਸਾਰਟੀਫਿਕੇਟ ਜਾਰੀ ਨਹੀਂ ਕੀਤੇ। 


author

Gurminder Singh

Content Editor

Related News