PSPCL ਦੇ ਮੀਟਰਾਂ ਨੂੰ ਲੈ ਕੇ ਵੱਡੀ ਖ਼ਬਰ, ਬਿਜਲੀ ਖ਼ਪਤਕਾਰ ਸਾਵਧਾਨ, ਹੈਰਾਨ ਕਰ ਦੇਵੇਗਾ ਮਾਮਲਾ
Sunday, May 17, 2026 - 10:12 AM (IST)
ਪਟਿਆਲਾ (ਬਲਜਿੰਦਰ, ਪਰਮੀਤ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਵੱਲੋਂ ਹਾਲ ਹੀ ’ਚ ਇਕ ਹਜ਼ਾਰ ਐੱਮ. ਕਿਊ. ਪੀ.-246 ਪਾਵਰ ਕੁਆਲਿਟੀ ਮੀਟਰਾਂ ਦੇ ਟੈਂਡਰ ’ਤੇ ਕਈ ਸਵਾਲ ਖੜ੍ਹੇ ਹੋ ਗਏ ਹਨ। ਇਹ ਟੈਂਡਰ ਪਾਵਰਕਾਮ ਵੱਲੋਂ ਜੇ. ਵੀ. ਸੇਲਜ਼ ਐਂਡ ਸਰਵਿਸਿਜ਼ ਨਾਂ ਦੀ ਕੰਪਨੀ ਨੂੰ ਦਿੱਤਾ ਗਿਆ ਹੈ, ਜਿਸ ’ਤੇ ਕਈ ਨਿਰਧਾਰਤ ਟਾਈਪ ਟੈਸਟ ਪਾਸ ਨਾ ਕਰਨ ਸਮੇਤ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਹਨ। ਇਸ ਸਬੰਧ ’ਚ ਮੈਸ ਐਨਰਜੀ ਇਲੈਕਟ੍ਰੀਕਲ ਪੰਚਕੂਲਾ ਵੱਲੋਂ ਬਕਾਇਦਾ ਸੀ. ਐੱਮ. ਡੀ. ਨੂੰ ਪੱਤਰ ਦੇ ਕੇ ਸਬੂਤਾਂ ਸਮੇਤ ਇਕ ਸ਼ਿਕਾਇਤ ਵੀ ਦਿੱਤੀ ਗਈ ਹੈ, ਜਿਸ ਦੇ ਮੁਤਾਬਕ ਆਈ. ਈ. ਸੀ. 61000-4-30 ਈ. ਡੀ. 3.1 ਦੇ ਤਹਿਤ ਲਾਜ਼ਮੀ ਤੌਰ ’ਤੇ ਲੋੜੀਂਦਾ ਤਾਜ਼ਾ ਟਾਈਪ ਟੈਸਟ, ਜਿਸ ’ਚ ਅੰਡਰ/ਓਵਰ ਵੋਲਟੇਜ ਡਿਵੀਏਸ਼ਨ ਟੈਸਟ ਵੀ ਸ਼ਾਮਲ ਹੈ, ਉਪਲੱਬਧ ਨਹੀਂ ਸੀ। ਇਸ ਤੋਂ ਇਲਾਵਾ ਕਈ ਲਾਜ਼ਮੀ ਤੀਸਰੇ ਪੱਖ ਦੇ ਟੈਸਟ ਜਿਵੇਂ ਕਿ ਸ਼ਾਕ ਟੈਸਟ, ਗਲੋ ਵਾਇਰ ਟੈਸਟ, ਸਪ੍ਰਿੰਗ ਹੈਮਰ ਟੈਸਟ, ਵਾਇਬ੍ਰੇਸ਼ਨ ਟੈਸਟ, ਡਰਾਈ ਹੀਟ ਟੈਸਟ ਅਤੇ ਕੋਲਡ ਟੈਸਟ ਵੀ ਪਾਸ ਨਾ ਹੋਣ ਦੀ ਗੱਲ ਸਾਹਮਣੇ ਆਈ ਹੈ। ਬੈਂਚ ਟੈਸਟਿੰਗ ਦੌਰਾਨ ਸੀਮਨਜ਼ ਮੀਟਰ ਨੇ ਘੱਟ ਵੋਲਟੇਜ ਹਾਲਾਤਾਂ ’ਚ (6.35 ਵੋਲਟ, ਐੱਚ. ਟੀ. ਪੀ. ਟੀ. ਸੈਕੰਡਰੀ ਸਿਸਟਮ) ਫੇਲ੍ਹ ਹੋਣ ਦੀ ਰਿਪੋਰਟ ਹੈ, ਟੈਸਟਿੰਗ ਦੌਰਾਨ ਇਹ ਮੀਟਰ ਹੈਂਗ ਮੋਡ ’ਚ ਚਲਾ ਗਿਆ ਅਤੇ ਵਾਰ-ਵਾਰ ਆਪਣੇ ਆਪ ਆਨ-ਆਫ ਹੋਣ ਲੱਗ ਪਿਆ। ਇੰਨਾ ਹੀ ਨਹੀਂ ਵੋਲਟੇਜ ਹਾਰਮੋਨਿਕਸ ਅਤੇ ਇੰਟਰ-ਹਾਰਮੋਨਿਕਸ ਡਾਟਾ ਵੀ ਗਾਇਬ ਪਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਐਲਾਨ, ਵਿਦਿਆਰਥੀਆਂ ਨੂੰ ਮਿਲਿਆ ਆਖ਼ਰੀ ਮੌਕਾ, ਪੜ੍ਹੋ ਪੂਰਾ ਸ਼ਡਿਊਲ
ਇਸ ਦੇ ਨਾਲ ਹੀ ਫੀਲਡ ਟੈਸਟਿੰਗ ’ਚ ਵੀ ਅੰਡਰ/ਓਵਰ ਵੋਲਟੇਜ ਡਿਵੀਏਸ਼ਨ ਡਾਟਾ ਨਾ ਹੋਣਾ, ਐੱਸ. ਏ. ਆਈ. ਐੱਫ. ਆਈ., ਐੱਸ. ਏ. ਆਈ. ਡੀ. ਆਈ. ਰਿਪੋਰਟਾਂ ਦੀ ਗੈਰ-ਹਾਜ਼ਰੀ ਅਤੇ ਆਈ. ਈ. ਈ. ਈ.-519 ਰਿਪੋਰਟਾਂ ਅਤੇ ਮੀਟਰ ਦੇ ਰਾਅ ਡਾਟਾ ’ਚ ਵੀ ਕਈ ਅੰਤਰ ਸਾਹਮਣੇ ਆਏ। ਡੀ. ਏ. ਸੀ. ਵੱਲੋਂ ਵੀ ਇਸ ਮੀਟਰ ਦੇ ਗਲਤ ਟੀ. ਐੱਚ. ਡੀ. ਕੈਲਕੁਲੇਸ਼ਨ ਅਤੇ ਅਣਵਿਸ਼ਵਾਸਯੋਗ ਹਾਰਮੋਨਿਕ ਐਨਾਲਿਸਿਸ ਦੀ ਗੱਲ ਕੀਤੀ ਗਈ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਖਰੀਦ ਕੀਤੇ ਗਏ ਮੀਟਰ ਦੀ ਕੀਮਤ ਐੱਲ. 2 ਬਿਡਰ ਨਾਲੋਂ ਲਗਭਗ 50,000 ਰੁਪਏ ਪ੍ਰਤੀ ਮੀਟਰ ਜ਼ਿਆਦਾ ਹੈ, ਜਦੋਂ ਕਿ ਓਵਰਆਲ 300 ਰੁਪਏ ਘੱਟ ਹੋਣ ਕਾਰਨ ਐੱਲ. 1 ਨੂੰ ਟੈਂਡਰ ਦਿੱਤਾ ਗਿਆ, ਇਸ ਵਿੱਚ ਵੀ ਨੈਗੋਸ਼ੀਏਸ਼ਨ ਕੀਤੀ ਜਾ ਸਕਦੀ ਸੀ। ਇਸ ਦੀ ਬਜਾਏ ਪੀ. ਐੱਸ. ਪੀ. ਸੀ. ਐੱਲ. ਵੱਲੋਂ ਓ. ਐਂਡ ਐੱਮ. ਮਿਆਦ 1 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਗਈ ਅਤੇ ਲਗਭਗ ਸਿਰਫ 0.5 ਫੀਸਦੀ ਛੋਟ ਦਿਖਾਈ ਗਈ, ਜੋ ਕਿ ਕਰੀਬ 2.70 ਲੱਖ ਦੀ ਕੁੱਲ ਕੀਮਤ ’ਚ ਸਿਰਫ਼ ਲਗਭਗ 1,650 ਰੁਪਏ ਦੀ ਕਮੀ ਬਣਦੀ ਹੈ।
ਇਹ ਵੀ ਪੜ੍ਹੋ : ਪੰਜਾਬ : ਡਿਊਟੀਆਂ ਨੇ ਪਾ 'ਤਾ ਵੱਡਾ ਪੰਗਾ, ਅਧਿਆਪਕਾਂ ਵਲੋਂ ਨੌਕਰੀ ਛੱਡਣ ਦੀ ਚਿਤਾਵਨੀ!
ਇਸ ਟੈਂਡਰ ਵਿੱਚ 1000 ਪਾਵਰ ਕੁਆਲਿਟੀ ਮੀਟਰਾਂ ਦੀ ਖਰੀਦ ਸ਼ਾਮਲ ਸੀ ਅਤੇ ਪੂਰੀ ਮਾਤਰਾ ਇਕ ਅਜਿਹੀ ਕੰਪਨੀ ਦੇ ਮੀਟਰ ਨੂੰ ਦੇ ਦਿੱਤੀ ਗਈ, ਜੋ ਕਿ ਗੈਰ-ਅਨੁਕੂਲ ਦੱਸਿਆ ਜਾ ਰਿਹਾ ਹੈ, ਜਦਕਿ ਹੋਰ ਸਥਾਪਿਤ ਸਪਲਾਇਰਾਂ ਕੋਲ ਪੂਰੇ ਟਾਈਪ ਟੈਸਟ ਰਿਪੋਰਟਾਂ, ਤਿਆਰ ਮਾਲ ਅਤੇ ਪੀ. ਐੱਸ. ਪੀ. ਸੀ. ਐੱਲ. ਵਿੱਚ 800 ਤੋਂ ਵੱਧ ਐੱਮ.ਪੀ. ਕਿਊ. ਮੀਟਰਾਂ ਦੀ ਪਿਛਲੀ ਸਪਲਾਈ ਦਾ ਤਜਰਬਾ ਮੌਜੂਦ ਸੀ। ਸੂਤਰਾਂ ਦੇ ਮੁਤਾਬਕ ਦੋ ਮਹੀਨੇ ਤੋਂ ਵੱਧ ਸਮੇਂ ਬਾਅਦ ਵੀ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ, ਉਸ ਦੇ ਕਈ ਲਾਜ਼ਮੀ ਟਾਈਪ ਟੈਸਟ ਰਿਪੋਰਟ ਉਪਲੱਬਧ ਨਹੀਂ ਹਨ ਅਤੇ ਪੀ. ਐੱਸ. ਪੀ. ਸੀ. ਐੱਲ. ਅਜੇ ਵੀ ਇਹ ਰਿਪੋਰਟਾਂ ਅਤੇ ਮੀਟਰ ਡਿਲੀਵਰੀ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ ਹੋਰ ਸਪਲਾਇਰ ਜਿੰਨ੍ਹਾਂ ਕੋਲ ਪੂਰੀ ਤਰ੍ਹਾਂ ਅਨੁਕੂਲ ਅਤੇ ਤੁਰੰਤ ਉਪਲੱਬਧ ਮੀਟਰ ਲਗਭਗ 50,000 ਰੁਪਏ ਘੱਟ ਕੀਮਤ ’ਤੇ ਮੌਜੂਦ ਸਨ, ਉਨ੍ਹਾਂ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ। ਇਸ ਮਾਮਲੇ ਨੇ ਹੁਣ ਐੱਮ. ਕਿਊ. ਪੀ. ਮੀਟਰ ਟੈਂਡਰ ਦੀ ਤਕਨੀਕੀ ਮੁਲਾਂਕਣ, ਟੈਸਟਿੰਗ ਅਤੇ ਖਰੀਦ ਪ੍ਰਕਿਰਿਆ ਵਿੱਚ ਗੰਭੀਰ ਗੜਬੜੀਆਂ ਦੇ ਦੋਸ਼ ਖੜ੍ਹੇ ਕਰ ਦਿੱਤੇ ਹਨ। ਪਾਵਰ ਕੁਆਲਿਟੀ (ਪੀ. ਕਿਊ.) ਮੀਟਰ ਇੰਡਸਟ੍ਰੀਅਲ ਖ਼ਪਤਕਾਰਾਂ ਦੇ ਕੈਂਪਸ ਵਿੱਚ ਹਾਰਮੋਨਿਕ ਲੈਵਲ ਅਤੇ ਹੋਰ ਮਹੱਤਵਪੂਰਨ ਇਲੈਕਟ੍ਰੀਕਲ ਪੈਰਾਮੀਟਰਾਂ ਦੀ ਸਹੀ ਮਾਪ ਲਈ ਵਰਤੇ ਜਾਂਦੇ ਹਨ। ਜੇਕਰ ਗਲਤ ਕੈਲਕੁਲੇਸ਼ਨ ਅਤੇ ਗਲਤ ਰਿਪੋਰਟ ਦੇਣ ਵਾਲੇ ਹਾਰਮੋਨਿਕ ਮੀਟਰ ਲਗਾਏ ਜਾਂਦੇ ਹਨ ਤਾਂ ਖ਼ਪਤਕਾਰਾਂ ਨੂੰ ਵੱਡਾ ਆਰਥਿਕ ਅਤੇ ਆਪਰੇਸ਼ਨਲ ਨੁਕਸਾਨ ਹੋਣ ਦਾ ਖ਼ਦਸ਼ਾ ਹੋ ਸਕਦਾ ਹੈ ਅਤੇ ਰਿਕਾਰਡਿੰਗ ਕਾਰਨ ਕਈ ਤਰ੍ਹਾਂ ਦੇ ਵਿਵਾਦ ਖੜ੍ਹੇ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
