12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਗ੍ਰਿਫ਼ਤਾਰ

Sunday, May 17, 2026 - 02:51 PM (IST)

12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਗ੍ਰਿਫ਼ਤਾਰ

ਫਿਰੋਜ਼ਪੁਰ (ਆਨੰਦ) : ਥਾਣਾ ਆਰਿਫ ਕੇ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇਕ ਵਿਅਕਤੀ ਨੂੰ 12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਗੁਲਾਮੀ ਵਾਲਾ ਤੋਂ ਪਿੰਡ ਸੁੱਧ ਸਿੰਘ ਵਾਲਾ ਵੱਲ ਨੂੰ ਜਾ ਰਹੇ ਸੀ ਤਾਂ ਪਿੰਡ ਗੁਲਾਮੀ ਵਾਲਾ ਦੀ ਦਾਣਾ ਮੰਡੀ ਵਿਚ ਬਣੇ ਸ਼ੈੱਡ ਹੇਠਾਂ ਇਕ ਮੋਨਾ ਨੌਜਵਾਨ ਗੱਡੀ ਦੀ ਲਾਈਟਾਂ ਵਿਚ ਬੈਠਾ ਵਿਖਾਈ ਦਿੱਤਾ।

ਉਸ ਨੂੰ ਸ਼ੱਕ ਦੇ ਆਧਾਰ ’ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਪਾਸ ਰੱਖੀ ਹੋਈ ਇਕ ਕੈਨੀ ਪਲਾਸਟਿਕ ਜਿਸ ਵਿਚ ਤਰਲ ਪਦਾਰਥ ਪਾਇਆ ਹੋਇਆ ਹੈ, ਜਿਸ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਕੈਨੀ ਵਿਚ ਪਈ ਹੋਈ ਸ਼ਰਾਬ ਦੀਆਂ 12 ਬੋਤਲਾਂ ਪਾਈਆਂ ਗਈਆਂ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News