ਯੂ.ਏ.ਈ. 'ਚ ਭਾਰਤੀ ਬੀਬੀ ਨੇ ਹਸਪਤਾਲ ਦੇ ਗੇਟ 'ਤੇ ਦਿੱਤਾ ਬੱਚੀ ਨੂੰ ਜਨਮ

08/07/2020 10:31:53 PM

ਦੁਬਈ: ਸੰਯੁਕਤ ਅਰਬ ਅਮੀਰਾਤ ਵਿਚ ਇਕ ਭਾਰਤੀ ਮਹਿਲਾ ਨੇ ਇਕ ਹਸਪਤਾਲ ਦੇ ਗੇਟ 'ਤੇ ਬੱਚੀ ਨੂੰ ਜਨਮ ਦਿੱਤਾ ਕਿਉਂਕਿ ਉਸ ਨੂੰ ਲੇਬਰ ਪੇਨ ਦਾ ਅਹਿਸਾਸ ਹੀ ਨਹੀਂ ਹੋਇਆ। ਸ਼ੁੱਕਰਵਾਰ ਨੂੰ ਆਈ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਮਿਲੀ ਹੈ।
ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਚੇਨਈ ਦੀ ਰਹਿਣ ਵਾਲੀ ਪਰਵੀਨ ਬਾਨੂ ਦੇ ਦੂਜੇ ਬੱਚੇ ਦਾ ਜਨਮ 16 ਅਗਸਤ ਨੂੰ ਹੋਣ ਦੀ ਉਮੀਦ ਸੀ। ਰਿਪੋਰਟ ਮੁਤਾਬਕ ਸ਼ਾਰਜਾਹ ਦੀ ਇਸ ਘਟਨਾ ਵਿਚ ਚਾਰ ਅਗਸਤ ਨੂੰ ਸਵੇਰੇ ਤਕਰੀਬਨ 9:30 ਵਜੇ ਜਦੋਂ ਬਾਨੂ ਨਾਸ਼ਤਾ ਕਰ ਰਹੀ ਸੀ, ਉਸ ਨੂੰ ਹਰ ਪੰਜ ਮਿੰਟ ਵਿਚ ਦਰਦ ਹੋ ਰਿਹਾ ਸੀ। ਪਰ ਉਸ ਨੇ ਇਸ 'ਤੇ ਧਿਆਨ ਨਹੀਂ ਦਿੱਤਾ ਤੇ ਹੌਲੀ-ਹੌਲੀ ਦਰਦ ਤੇਜ਼ ਹੋ ਗਿਆ। ਰਿਪੋਰਟ ਵਿਚ ਬਾਨੂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਭ ਤੋਂ ਨਜ਼ਦੀਕੀ ਹਸਪਤਾਲ 10 ਮਿਟ ਦੀ ਦੂਰੀ 'ਤੇ ਸੀ। ਉਸ ਦੇ ਪਤੀ ਜ਼ਾਕਿਰ ਅਜਹਰੂਦੀਨ ਉਸ ਨੂੰ ਕਾਰ ਰਾਹੀਂ ਹਸਪਤਾਲ ਲਿਜਾਣ ਲੱਗਿਆ। ਪਰ ਹਸਪਤਾਲ ਦੇ ਗੇਟ ਤੱਕ ਪਹੁੰਚਦੇ-ਪਹੁੰਚਦੇ ਬੱਚੀ ਦਾ ਜਨਮ ਹੋ ਗਿਆ। ਇਸ ਦੌਰਾਨ ਹਸਪਤਾਲ ਦੀਆਂ ਦੋ ਨਰਸਾਂ ਉਸ ਦੀ ਮਦਦ ਲਈ ਆ ਗਈਆਂ। ਬੱਚੀ ਦਾ ਭਾਰ 2.65 ਕਿਲੋਗ੍ਰਾਮ ਹੈ ਤੇ ਡਾਕਟਰਾਂ ਨੇ ਅਹਿਤਿਆਤ ਦੇ ਤੌਰ 'ਤੇ ਬੱਚੀ ਨੂੰ ਆਈ.ਸੀ.ਯੂ. ਵਿਚ ਰੱਖਿਆ ਹੈ। ਬੱਚੀ ਦੀ ਮਾਂ ਨੂੰ ਦੋ ਦਿਨਾਂ ਤੱਕ ਹਸਪਤਾਲ ਵਿਚ ਰੱਖਿਆ ਗਿਆ ਤੇ ਉਸ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। 

ਇਸ ਅਸਧਾਰਣ ਘਟਨਾ ਦੇ ਬਾਰੇ ਵਿਚ ਡਾ. ਹਾਲਾ ਅਲ ਤਾਈ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਰੀਅਰ ਵਿਚ ਅਜਿਹਾ ਮੈਡੀਕਲ ਕੇਸ ਕਦੇ ਨਹੀਂ ਦੇਖਿਆ ਜਦੋਂ ਮਹਿਲਾ ਨੂੰ ਲੇਬਰ ਪੇਨ ਨਹੀਂ ਮਹਿਸੂਸ ਹੋਇਆ। ਉਨ੍ਹਾਂ ਕਿਹਾ ਕਿ ਰਸਮਾਂ ਪੂਰੀਆਂ ਕਰਨ ਦਾ ਸਮਾਂ ਨਹੀਂ ਸੀ ਤੇ ਹਸਪਤਾਲ ਦੇ ਬਾਹਰ ਹੀ ਨਰਸਾਂ ਨੇ ਮਹਿਲਾ ਦੀ ਜ਼ਰੂਰੀ ਮਦਦ ਕੀਤੀ। ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। 


Baljit Singh

Content Editor

Related News