ਸੁਨਹਿਰੀ ਭਵਿੱਖ ਲਈ ਆਸਟ੍ਰੇਲੀਆ ਗਿਆ ਪੁੱਤਰ ਹੋਇਆ ਲਾਪਤਾ, ਚਿੰਤਾ ''ਚ ਮਾਪੇ

08/24/2017 12:31:15 PM

ਸਿਡਨੀ— ਆਸਟ੍ਰੇਲੀਆ ਦੇ ਸਿਡਨੀ 'ਚ ਇਕ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ ਹੈ। ਉਹ ਪਿਛਲੇ ਦੋ ਹਫਤਿਆਂ ਤੋਂ ਲਾਪਤਾ ਹੈ ਅਤੇ ਅਜੇ ਤੱਕ ਉਸ ਬਾਰੇ ਕੋਈ ਵੀ ਸੁਰਾਗ ਹੱਥ ਨਹੀਂ ਲੱਗਾ ਹੈ। ਲਾਪਤਾ ਹੋਏ ਭਾਰਤੀ ਦਾ ਨਾਂ ਤੇਗਵੀਰ ਸਿੰਘ ਬਰਾੜ ਹੈ ਅਤੇ ਉਸ ਦੀ ਉਮਰ 24 ਸਾਲ ਹੈ। ਤੇਗਵੀਰ ਸਿੰਘ ਨੇ ਪਿਛਲੇ ਮਹੀਨੇ ਹੀ ਗਰੈਜੂਏਟ ਦੀ ਪੜ੍ਹਾਈ ਪੂਰੀ ਕੀਤੀ ਹੈ। ਉਸ ਨੇ ਮੈਲਬੋਰਨ ਦੀ ਡੀਕਿਨ ਯੂਨੀਵਰਸਿਟੀ ਤੋਂ ਸੂਚਨਾ ਤਕਨਾਲੋਜੀ 'ਚ ਡਿਗਰੀ ਹਾਸਲ ਕੀਤੀ ਹੈ। ਉਹ ਆਸਟ੍ਰੇਲੀਆ ਦੇ ਪੰਚਬੋਲ ਉਪਨਗਰ 'ਚ ਆਪਣੇ ਇਕ ਪਾਕਿਸਤਾਨੀ ਵਿਦਿਆਰਥੀ ਨਾਲ ਰਹਿ ਰਿਹਾ ਸੀ ਅਤੇ ਬੀਤੀ 11 ਅਗਸਤ ਤੋਂ ਲਾਪਤਾ ਹੈ।
ਬੀਤੇ ਦਿਨੀਂ ਤੇਗਵੀਰ ਦੇ ਦੋਸਤ ਜਸਕਰਨ ਸਿੰਘ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਸ ਸਟੇਸ਼ਨ 'ਚ ਦਰਜ ਕਰਵਾਈ। ਉਸ ਨੇ ਰਿਪੋਰਟ ਵਿਚ ਕਿਹਾ ਕਿ ਉਸ ਦਾ ਪਰਿਵਾਰ ਆਪਣੇ ਪੁੱਤਰ ਲਈ ਚਿੰਤਤ ਹੈ। ਤੇਗਵੀਰ ਦਾ ਪਰਿਵਾਰ ਆਸਟ੍ਰੇਲੀਆ ਵਿਚ ਨਹੀਂ ਹੈ। ਜਸਕਰਨ ਨੇ ਕਿਹਾ ਕਿ ਉਸ ਦੀ ਮਾਂ ਬਹੁਤ ਚਿੰਤਾ ਵਿਚ ਹੈ ਕਿ ਇੰਨੇ ਦਿਨ ਹੋ ਗਏ ਪਰ ਤੇਗਵੀਰ ਕੁਝ ਪਤਾ ਨਹੀਂ ਹੈ। ਤੇਗਵੀਰ ਸਿੰਘ ਜੁਲਾਈ 2013 'ਚ ਆਸਟ੍ਰੇਲੀਆ ਆਇਆ ਅਤੇ ਕੌਮਾਂਤਰੀ ਵਿਦਿਆਰਥੀ ਹੈ। ਉਹ ਸਿਡਨੀ ਦੇ ਬੁਰਵੁੱਡ 'ਚ ਕਾਰਾਂ ਧੋਣ ਦਾ ਕੰਮ ਕਰਦਾ ਸੀ। ਉਸ ਦੇ ਦੋਸਤ ਨੇ ਦੱਸਿਆ ਕਿ ਬੀਤੀ 11 ਅਗਸਤ ਤੋਂ ਉਹ ਕੰਮ 'ਤੇ ਨਹੀਂ ਆਇਆ। ਪੁਲਸ ਨੇ ਇਸ ਮਾਮਲੇ ਦੇ ਸੰਬੰਧ 'ਚ ਰਿਪੋਰਟ ਦਰਜ ਕਰ ਕੇ ਤੇਗਵੀਰ ਦੀ ਭਾਲ 'ਚ ਜੁਟੀ ਹੋਈ ਹੈ।


Related News