ਖੁਸ਼ੀ-ਖੁਸ਼ੀ ਭਰਾ ਨਾਲ ਆਸਟ੍ਰੇਲੀਆ ਤੋਂ ਆਇਆ ਵੀਜ਼ਾ ਲੈਣ ਜਾ ਰਹੀ ਸੀ ਭੈਣ, ਰਸਤੇ ''ਚ ਵਾਪਰ ਗਿਆ ਭਾਣਾ

Tuesday, Apr 09, 2024 - 06:42 PM (IST)

ਖੁਸ਼ੀ-ਖੁਸ਼ੀ ਭਰਾ ਨਾਲ ਆਸਟ੍ਰੇਲੀਆ ਤੋਂ ਆਇਆ ਵੀਜ਼ਾ ਲੈਣ ਜਾ ਰਹੀ ਸੀ ਭੈਣ, ਰਸਤੇ ''ਚ ਵਾਪਰ ਗਿਆ ਭਾਣਾ

ਮਲੋਟ : ਬੀਤੇ ਦਿਨੀਂ ਮਲੋਟ ਬਠਿੰਡਾ ਰੋਡ 'ਤੇ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਭੈਣ ਦੀ ਮੌਤ ਹੋ ਗਈ। ਹਾਦਸੇ 'ਚ ਮਿੱਟੀ ਵਾਲੇ ਟਿੱਪਰ ਨੇ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਰਕੇ ਮੋਟਰਸਾਈਕਲ ਸਵਾਰ ਭੈਣ ਦੀ ਜਾਨ ਚਲੀ ਗਈ ਜਦ ਕਿ ਭਰਾ ਗੰਭੀਰ ਰੂਪ ਵਿਚ ਜ਼ਖਮੀ ਹੈ। ਜ਼ਖਮੀ ਨੂੰ ਇਲਾਜ ਲਈ ਮਲੋਟ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ ਹੈ। ਇਸ ਸਬੰਧੀ ਬਲਵਿੰਦਰ ਸਿੰਘ ਵਾਸੀ ਸਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੀ ਬੇਟੀ ਨੇ ਪਲੱਸ ਟੂ ਪਾਸ ਕੀਤੀ ਸੀ ਅਤੇ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੀ ਸੀ। ਅੱਜ ਸਵੇਰੇ ਉਹ ਆਪਣੇ ਕੰਮ 'ਤੇ ਚਲੇ ਗਏ ਜਦ ਕਿ 9 ਵਜੇ ਦੇ ਕਰੀਬ ਉਸਦਾ ਪੁੱਤਰ ਸ਼ਮਿੰਦਰ ਸਿੰਘ ਆਪਣੀ ਭੈਣ ਅਲੀਸ਼ਾ ਨੂੰ ਲੈ ਕੇ ਗਿੱਦੜਬਾਹਾ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਅਲੀਸ਼ਾ ਦਾ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਸੀ, ਅਤੇ ਉਹ ਬਹੁਤ ਖੁਸ਼ ਸੀ ਅਤੇ ਵੀਜ਼ਾ ਲੈਣ ਲਈ ਜਾ ਰਹੇ ਸਨ। ਘਰ ਤੋਂ ਦੋ ਕਿਲੋਮੀਟਰ ਦੂਰ ਹੀ ਇਹ ਅਣਹੋਣੀ ਵਾਪਰ ਗਈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਸੀਲ ਕੀਤਾ ਗੁਰਦਾਸਪੁਰ ਜ਼ਿਲ੍ਹਾ, 10 ਸਪੈਸ਼ਲ ਨਾਕੇ, 1500 ਮੁਲਾਜ਼ਮ ਤਾਇਨਾਤ

ਇਸ ਦੌਰਾਨ ਮਲੋਟ ਬਠਿੰਡਾ ਰੋਡ 'ਤੇ ਬਾਈਪਾਸ ਕੋਲ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ,  ਜਿਸ ਕਾਰਨ ਦੋਵੇਂ ਭੈਣ-ਭਰਾ ਜਖ਼ਮੀ ਹੋ ਗਏ। ਜਿਨ੍ਹਾਂ ਨੂੰ 112 ਨੰਬਰ 'ਤੇ ਫੋਨ ਕਰਕੇ ਗੱਡੀ ਨੇ ਮਲੋਟ ਹਸਪਤਾਲ ਪਹੁੰਚਾਇਆ। ਮਲੋਟ ਹਸਪਤਾਲ ਦੇ ਡਾ. ਅਮ੍ਰਿਤ ਨੇ ਦੱਸਿਆ ਕਿ 9.40 'ਤੇ ਇਕ ਲੜਕੇ ਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ। ਲੜਕੀ ਦੀ ਮੌਤ ਹੋ ਗਈ ਸੀ ਜਦ ਕਿ ਲੜਕੇ ਨੂੰ ਸੱਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਲੜਕੇ ਦਾ ਇਲਾਜ ਮਲੋਟ ਵਿਖੇ ਕੀਤਾ ਜਾ ਰਿਹਾ ਹੈ। ਇਸ ਮਾਮਲੇ 'ਤੇ ਸਿਟੀ ਮਲੋਟ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਫਰੀਦਕੋਟ ਐਨਕਾਊਂਟਰ 'ਚ ਵੱਡਾ ਖੁਲਾਸਾ, ਜਲੰਧਰ 'ਚ ਗਾਇਕ ਦੇ ਘਰ ਹੋਈ ਫਾਇਰਿੰਗ ਨਾਲ ਜੁੜੇ ਤਾਰ

 


author

Gurminder Singh

Content Editor

Related News