ਬ੍ਰਿਟੇਨ ''ਚ ਭਾਰਤੀ ਮੂਲ ਦੀ ਮਹਿਲਾ ਤੇ ਪੁਰਸ਼ ''ਤੇ ਲੱਗਿਆ ਕਤਲ ਦਾ ਦੋਸ਼
Friday, Sep 26, 2025 - 09:34 PM (IST)

ਲੰਡਨ (ਭਾਸ਼ਾ) : ਭਾਰਤੀ ਮੂਲ ਦੀ ਇਕ ਮਹਿਲਾ ਤੇ ਪੁਰਸ਼ ਨੂੰ ਸ਼ੁੱਕਰਵਾਰ ਨੂੰ ਪੱਛਮੀ ਲੰਡਨ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਨ੍ਹਾਂ ਉੱਤੇ ਤਕਰੀਬਨ ਦੋ ਸਾਲ ਪਹਿਲਾਂ ਤਿੰਨ ਸਾਲ ਦੀ ਬੱਚੀ ਦੇ ਕਤਲ ਦਾ ਦੋਸ਼ ਹੈ। ਮਹਾਨਗਰ ਦੀ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਮਨਪ੍ਰੀਤ ਜਟਾਣਾ 34) ਤੇ ਜਸਕੀਰਤ ਸਿੰਘ ਉੱਪਲ (36) ਨੂੰ ਓਕਸਬ੍ਰਿਜ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਗਿਆ। ਉਨ੍ਹਾਂ ਉੱਤੇ ਬੱਚੀ ਦੀ ਮੌਤ ਦੀ ਜਾਰੀ ਜਾਂਚ ਦੇ ਤਹਿਤ ਕਤਲ ਦਾ ਦੋਸ਼ ਲਗਾਇਆ ਗਿਆ। ਪੁਲਸ ਨੇ ਬੱਚੀ ਦੀ ਪਛਾਣ ਪੇਨੇਲੋਪ ਚੰਦਰੀ ਦੇ ਰੂਪ ਵਿਚ ਕੀਤੀ ਹੈ। ਲੰਡਨ ਦੀ ਐਮਰਜੈਂਸੀ ਸੇਵਾ ਨੂੰ 17 ਦਸੰਬਰ 2023 ਦੀ ਸ਼ਾਮ ਨੂੰ ਹੇਸ ਵਿਚ ਪੇਨਾਈਨ ਵੇ ਸਥਿਤ ਇਕ ਰਿਹਾਇਸ਼ੀ ਥਾਂ ਉੱਤੇ ਬੁਲਾਇਆ ਗਿਆ। ਬੱਚੀ ਉੱਥੇ ਮਰੀ ਹੋਈ ਮਿਲੀ। ਮਹਾਨਗਰ ਦੀ ਪੁਲਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਸ ਦੀ ਮੌਤ ਦੀ ਜਾਂਚ ਜਾਰੀ ਹੈ ਤੇ ਵੀਰਵਾਰ 25 ਸਤੰਬਰ ਨੂੰ ਇਸ ਸਬੰਧ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਦੋਵਾਂ ਲੋਕਾਂ ਉੱਤੇ ਬੱਚੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e