ਬੰਗਲਾਦੇਸ਼ ਦੀ ਸਾਬਕਾ PM ਖਾਲਿਦਾ ਜ਼ੀਆ ਦੀ ਹਾਲਤ ਨਾਜ਼ੁਕ, ਇਲਾਜ ਲਈ ਲੰਡਨ ਲਿਜਾਇਆ ਜਾਵੇਗਾ

Thursday, Dec 04, 2025 - 06:13 PM (IST)

ਬੰਗਲਾਦੇਸ਼ ਦੀ ਸਾਬਕਾ PM ਖਾਲਿਦਾ ਜ਼ੀਆ ਦੀ ਹਾਲਤ ਨਾਜ਼ੁਕ, ਇਲਾਜ ਲਈ ਲੰਡਨ ਲਿਜਾਇਆ ਜਾਵੇਗਾ

ਢਾਕਾ -ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਲੰਡਨ ਲੀਜਾਣ ਦੀ ਤਿਆਰੀ ਕਰ ਰਿਹਾ ਹੈ। ਲੰਡਨ ’ਚ ਜੀਆ ਦੇ ਬੇਟੇ ਅਤੇ ‘ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਦੇ ਕਾਰਜਕਾਰੀ ਪ੍ਰਧਾਨ ਤਾਰਿਕ ਰਹਿਮਾਨ ਰਹਿੰਦੇ ਹਨ।

ਬੀ. ਐੱਨ. ਪੀ. ਦੀ ਪ੍ਰਧਾਨ ਖਾਲਿਦਾ ਜ਼ੀਆ (80) ਨੂੰ ਦਿਲ ਅਤੇ ਫੇਫੜਿਆਂ ’ਚ ਇਨਫੈਕਸ਼ਨ ਦੀ ਸ਼ਿਕਾਇਤ ਤੋਂ ਬਾਅਦ 23 ਨਵੰਬਰ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ’ਚ ਦਾਖਲ ਹੋਣ ਤੋਂ ਚਾਰ ਦਿਨ ਬਾਅਦ ਸਿਹਤ ਸਬੰਧੀ ਸਮੱਸਿਆਵਾਂ ਵਧਣ ’ਤੇ ਉਨ੍ਹਾਂ ਨੂੰ ‘ਕੋਰੋਨਰੀ ਕੇਅਰ ਯੂਨਿਟ (ਸੀ. ਸੀ. ਯੂ. ) ਵਿਚ ਦਾਖਲ ਕੀਤਾ ਗਿਆ। ਉਹ ਤਿੰਨ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ।


author

DIsha

Content Editor

Related News