ਬ੍ਰਿਟੇਨ ਨੇ ਕਸ਼ਮੀਰ ’ਤੇ ਆਪਣੇ ਰੁਖ਼ ਦੀ ਕੀਤੀ ਪੁਸ਼ਟੀ
Saturday, Dec 13, 2025 - 02:47 AM (IST)
ਲੰਡਨ (ਭਾਸ਼ਾ) - ਬ੍ਰਿਟੇਨ ’ਚ ਇਸ ਹਫ਼ਤੇ ਸੰਸਦ ਦੇ ਵੈਸਟਮਿੰਸਟਰ ਹਾਲ ’ਚ ਹੋਈ ਬਹਿਸ ਦੌਰਾਨ ਬ੍ਰਿਟਿਸ਼ ਸਰਕਾਰ ਨੇ ਕਸ਼ਮੀਰ ਨੂੰ ਲੈ ਕੇ ਆਪਣੀ ਲੰਬੀ ਮਿਆਦ ਦੀ ਨੀਤੀ ਦੀ ਪੁਸ਼ਟੀ ਕੀਤੀ ਕਿ ਇਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰੀਆਂ ਦੀਆਂ ਇੱਛਾਵਾਂ ਦੇ ਆਧਾਰ ’ਤੇ ਹੱਲ ਕਰਨ ਦਾ ਮੁੱਦਾ ਹੈ।
ਵਿਦੇਸ਼, ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ (ਐੱਫ. ਸੀ. ਡੀ. ਓ.) ਦੇ ਮੰਤਰੀ ਹਾਮਿਸ਼ ਫਾਲਕਨਰ ਨੇ ਪਾਕਿਸਤਾਨੀ ਮੂਲ ਦੇ ਲੇਬਰ ਸੰਸਦ ਮੈਂਬਰ ਇਮਰਾਨ ਹੁਸੈਨ ਦੁਆਰਾ ਪ੍ਰਸਤਾਵਿਤ ‘ਕਸ਼ਮੀਰ : ਆਤਮਨਿਰਣੇ’ ਸਿਰਲੇਖ ਵਾਲੀ ਬਹਿਸ ਦੌਰਾਨ ਅਧਿਕਾਰਕ ਰੁਖ਼ ਪੇਸ਼ ਕੀਤਾ। ਫਾਲਕਨਰ ਨੇ ਕਿਹਾ ਕਿ ਮੈਂ ਕਸ਼ਮੀਰ ’ਤੇ ਬ੍ਰਿਟੇਨ ਸਰਕਾਰ ਦੇ ਲੰਬੇ ਸਮੇਂ ਤੋਂ ਜਾਰੀ ਰੁਖ਼ ਦੀ ਪੁਸ਼ਟੀ ਕਰਦਾ ਹਾਂ, ਜੋ ਇਹ ਹੈ ਕਿ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਸਥਿਤੀ ਦਾ ਸਥਾਈ ਹੱਲ ਲੱਭਣਾ ਭਾਰਤ ਅਤੇ ਪਾਕਿਸਤਾਨ ਦਾ ਕੰਮ ਹੈ।
