ਬ੍ਰਿਟੇਨ 'ਚ 61 ਸਾਲਾ ਭਾਰਤੀ ਦਾ ਕਾਰਾ, 16 ਸਾਲਾ ਕੁੜੀ ਦਾ ਕੀਤਾ ਜਿਨਸੀ ਸ਼ੋਸ਼ਣ, ਹੋਈ ਜੇਲ੍ਹ

02/07/2023 11:01:18 AM

ਲੰਡਨ (ਏਜੰਸੀ)- ਬ੍ਰਿਟੇਨ ਵਿੱਚ ਇੱਕ 16 ਸਾਲਾ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਭਾਰਤੀ ਮੂਲ ਦੇ 61 ਸਾਲਾ ਵਿਅਕਤੀ ਨੂੰ 30 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਪਿਛਲੇ ਹਫ਼ਤੇ ਵੁੱਡ ਗ੍ਰੀਨ ਕਰਾਊਨ ਕੋਰਟ ਵਿੱਚ ਸੁਣਵਾਈ ਤੋਂ ਬਾਅਦ ਲੰਡਨ ਵਿਚ ਕੋਲਿਨਡੇਲ ਦੇ ਆਨੰਦਰਾਜਾ ਬ੍ਰੇਮਾਕੁਮਾਰ ਨੂੰ 30 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

ਇਹ ਵੀ ਪੜ੍ਹੋ: ਤੁਰਕੀ ਤੇ ਸੀਰੀਆ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 4,000 ਤੋਂ ਵੱਧ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ

6 ਦਸੰਬਰ, 2022 ਨੂੰ ਉਸੇ ਅਦਾਲਤ ਵਿੱਚ ਇਕ ਮੁਕੱਦਮੇ ਦੀ ਸਮਾਪਤੀ ਤੋਂ ਬਾਅਦ ਉਸਨੂੰ ਇੱਕ ਬੱਚੇ ਨਾਲ ਜਿਨਸੀ ਗਤੀਵਿਧੀ ਦੇ 4 ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ। ਅਦਾਲਤ ਨੇ ਸੁਣਿਆ ਕਿ ਕਿਵੇਂ ਬ੍ਰੇਮਾਕੁਮਾਰ ਨੇ 2010 ਵਿੱਚ 16 ਸਾਲ ਤੋਂ ਘੱਟ ਉਮਰ ਦੀ ਇੱਕ ਛੋਟੀ ਕੁੜੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨਾਲ ਦੁਰਵਿਵਹਾਰ ਕੀਤਾ ਸੀ, ਜੋ ਉਸ ਨੂੰ ਜਾਣਦੀ ਸੀ। ਹਾਲਾਂਕਿ ਇਕ ਥੈਰੇਪਿਸਟ ਵੱਲੋਂ ਇਸ ਸਬੰਧੀ ਰਿਪਰੋਟ ਤਿਆਰ ਕਰਨ ਦੇ ਬਾਵਜੂਦ ਵੀ ਪੁਲਸ ਨੂੰ 2019 ਤੱਕ ਇਸ ਘਟਨਾ ਬਾਰੇ ਪਤਾ ਨਹੀਂ ਲੱਗਾ ਸੀ। ਮੈਟਰੋਪੋਲੀਟਨ ਪੁਲਸ ਦੇ ਇੱਕ ਬਿਆਨ ਅਨੁਸਾਰ ਪੁਲਸ ਨੇ ਉਦੋਂ ਪੀੜਤਾ ਨਾਲ ਗੱਲਬਾਤ ਕੀਤੀ, ਜੋ ਜਾਂਚ ਵਿੱਚ ਸਹਿਯੋਗ ਕਰਨ ਲਈ ਸਹਿਮਤ ਹੋ ਗਈ।

ਇਹ ਵੀ ਪੜ੍ਹੋ: ਪੇਰੂ 'ਚ ਲਗਾਤਾਰ ਮੀਂਹ ਕਾਰਨ ਖਿਸਕੀ ਜ਼ਮੀਨ, 36 ਲੋਕਾਂ ਦੀ ਮੌਤ (ਵੀਡੀਓ)

ਮੇਟ ਪੁਲਸ ਦੇ ਬੁਲਾਰੇ ਨੇ ਮਾਈਲੰਡਨ ਨੂੰ ਦੱਸਿਆ, "ਇਸ ਕੁੜੀ ਨੇ ਪੁਲਸ ਨਾਲ ਗੱਲ ਕਰਨ ਅਤੇ ਇਸ ਜਾਂਚ ਵਿਚ ਸਹਿਯੋਗ ਕਰਨ ਵਿੱਚ ਬਹੁਤ ਹਿੰਮਤ ਦਿਖਾਈ ਹੈ। ਮੈਨੂੰ ਉਮੀਦ ਹੈ ਕਿ ਬ੍ਰੇਮਾਕੁਮਾਰ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਇਸ ਨਾਲ ਕੁੜੀ ਨੂੰ ਇਹ ਅਹਿਸਾਸ ਹੋਵੇਗਾ ਕਿ ਉਸ ਨਾਲ ਨਿਆਂ ਹੋਇਆ ਹੈ।" ਪੁਲਸ ਨੇ ਘਟਨਾ ਦੇ ਸਮੇਂ ਬ੍ਰੇਮਾਕੁਮਾਰ ਨੂੰ ਜਾਣਨ ਵਾਲਿਆਂ ਤੋਂ ਹੋਰ ਸਬੂਤ ਇਕੱਠੇ ਕੀਤੇ ਸਨ। ਬ੍ਰੇਮਾਕੁਮਾਰ, ਜਿਸ ਨੂੰ 30 ਅਪ੍ਰੈਲ, 2021 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਬਾਅਦ ਵਿੱਚ 16 ਦਸੰਬਰ, 2021 ਨੂੰ ਉਸ 'ਤੇ ਦੋਸ਼ ਲਗਾਇਆ ਗਿਆ।

ਇਹ ਵੀ ਪੜ੍ਹੋ: ਗਲੋਬਲ ਅਪਰੂਵਲ ਰੇਟਿੰਗ: PM ਮੋਦੀ ਫਿਰ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਟੌਪ 5 'ਚੋਂ ਬਾਈਡੇਨ ਤੇ ਸੁਨਕ ਬਾਹਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News