ਕੈਨੇਡਾ-US ਸਰਹੱਦ 'ਤੇ ਭਾਰਤੀ ਪਰਿਵਾਰ ਦੀ ਮੌਤ ਦਾ ਮਾਮਲਾ,ਤਸਕਰ ਹਰਸ਼ ਪਟੇਲ ਨੇ ਦੋਸ਼ਾਂ ਨੂੰ ਮੰਨਣ ਤੋਂ ਕੀਤਾ ਇਨਕਾਰ
Monday, Apr 01, 2024 - 11:40 AM (IST)
ਨਿਊਯਾਰਕ (ਰਾਜ ਗੋਗਨਾ)- ਕੈਨੇਡਾ ਬਾਰਡਰ 'ਤੇ ਗੁਜਰਾਤ ਦੇ ਡਿੰਗੂਚਾ ਪਿੰਡ ਨਾਲ ਸੰਬੰਧਤ ਇਕ ਪਰਿਵਾਰ ਦੀ ਮੌਤ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਗੁਜਰਾਤੀ ਮੂਲ ਦੇ ਹਰਸ਼ ਪਟੇਲ ਉਰਫ ਡਰਟੀ ਹੈਰੀ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਯੂ.ਐੱਸ. ਪੁਲਸ ਨੇ ਹਰਸ਼ ਪਟੇਲ 'ਤੇ ਮਨੁੱਖੀ ਤਸਕਰੀ ਦੇ 7 ਮਾਮਲਿਆਂ ਦੇ ਦੋਸ਼ ਲਗਾਏ ਹਨ। ਹਰਸ਼ ਨੂੰ ਫਰਵਰੀ ਮਹੀਨੇ ਹੀ ਸ਼ਿਕਾਗੋ ਦੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਥੇ ਦੱਸ ਦੇਈਏ ਕਿ ਹਰਸ਼ ਨੇ ਗੁਜਰਾਤ ਨਾਲ ਸਬੰਧਤ ਜਗਦੀਸ਼ ਪਟੇਲ ਅਤੇ ਉਸ ਦੇ ਪਰਿਵਾਰ ਦੀ ਕੈਨੇਡਾ ਤੋਂ ਅਮਰੀਕਾ ਵਿਚ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਦਕਿਸਮਤੀ ਨਾਲ ਇਸ ਪਰਿਵਾਰ ਦੇ ਮੈਂਬਰਾਂ ਦੀ ਕੈਨੇਡੀਅਨ ਸਰਹੱਦ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਤੋ ਪਹਿਲਾਂ ਹੀ ਕੜਾਕੇ ਦੀ ਠੰਡ ਹੋਣ ਕਾਰਨ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਸਾਵਧਾਨ! ਤਣਾਅ ਕਾਰਨ 4 ਗੁਣਾ ਤੇਜ਼ੀ ਨਾਲ ਵਧ ਸਕਦੈ ਕੈਂਸਰ
ਜ਼ਿਕਰਯੋਗ ਹੈ ਕਿ ਜਗਦੀਸ਼ ਪਟੇਲ ਨੇ ਆਪਣੀ ਪਤਨੀ ਸਮੇਤ 2 ਛੋਟੇ ਬੱਚਿਆਂ ਨਾਲ ਕੜਾਕੇ ਠੰਡ ਵਿੱਚ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ਆਉਣਾ ਸੀ, ਜਿੱਥੇ ਉਨ੍ਹਾਂ ਨੇ ਹਰਸ਼ ਪਟੇਲ ਦੇ ਇਕ ਸਾਥੀ ਨੂੰ ਮਿਲਣਾ ਸੀ ਅਤੇ ਫਿਰ ਉਸ ਨੇ ਪਰਿਵਾਰ ਨੂੰ ਸ਼ਿਕਾਗੋ ਲੈ ਕੇ ਜਾਣਾ ਸੀ। ਜਿਸ ਵਿਅਕਤੀ ਨੂੰ ਹਰਸ਼ ਨੇ ਇਹ ਕੰਮ ਸੌਂਪਿਆ ਸੀ, ਉਸ ਨੂੰ ਪੁਲਸ ਨੇ ਫੜ ਲਿਆ ਸੀ ਪਰ ਉਸ ਨੇ ਵੀ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਅਦਾਲਤ ਵਿੱਚ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਹਰਸ਼ ਪਟੇਲ ਦਾ ਕ੍ਰਾਈਮ ਪਾਰਟਨਰ ਫਿਲਹਾਲ ਜੇਲ੍ਹ ਤੋਂ ਬਾਹਰ ਹੈ ਪਰ ਫਰਵਰੀ 'ਚ ਗ੍ਰਿਫ਼ਤਾਰ ਕੀਤਾ ਗਿਆ ਹਰਸ਼ ਪਟੇਲ ਜੇਲ੍ਹ ਵਿੱਚ ਨਜ਼ਰਬੰਦ ਹੈ।
ਇਹ ਵੀ ਪੜ੍ਹੋ: ਪੈਟਰੋਲ ਦੀ ਕੀਮਤ 'ਚ 9.66 ਰੁਪਏ ਪ੍ਰਤੀ ਲੀਟਰ ਦਾ ਹੋਇਆ ਵਾਧਾ, ਨਵੀਆਂ ਕੀਮਤਾਂ ਅੱਜ ਤੋਂ ਲਾਗੂ
ਹਰਸ਼ ਪਟੇਲ ਅਮਰੀਕਾ ਦੇ ਫਲੋਰੀਡਾ ਦੇ ਓਰੇਗਨ ਸਿਟੀ ਵਿੱਚ ਰਹਿੰਦਾ ਸੀ ਅਤੇ ਉਸਦਾ ਗੇਮਿੰਗ ਦਾ ਕਾਰੋਬਾਰ ਸੀ। ਹਰਸ਼ ਖਿਲਾਫ ਦਾਇਰ ਅਦਾਲਤੀ ਦਸਤਾਵੇਜ਼ਾਂ ਵਿੱਚ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਦਾਅਵਾ ਕੀਤਾ ਕਿ ਹਰਸ਼ ਨੇ ਇੱਕ ਸਮੇਂ 'ਤੇ 5 ਵਾਰ ਅਮਰੀਕਾ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੀ ਫਾਈਲ ਨੂੰ 5 ਵਾਰ ਰੱਦ ਕਰ ਦਿੱਤਾ ਗਿਆ ਸੀ। ਅਮਰੀਕਾ ਆਉਣ ਤੋਂ ਅਸਮਰੱਥ ਹਰਸ਼ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਉਥੋਂ ਸਰਹੱਦ ਪਾਰ ਕਰਕੇ ਉਹ ਅਮਰੀਕਾ ਆਇਆ ਸੀ। ਹੋਮਲੈਂਡ ਸਕਿਓਰਿਟੀ ਦਾ ਇਹ ਵੀ ਕਹਿਣਾ ਹੈ ਕਿ ਹਰਸ਼ ਗੁਜਰਾਤ ਤੋਂ ਕੰਮ ਕਰਨ ਵਾਲੇ ਕਈ ਏਜੰਟਾਂ ਨਾਲ ਵੀ ਜੁੜਿਆ ਹੋਇਆ ਸੀ, ਜੋ ਆਪਣੇ ਯਾਤਰੀਆਂ ਨੂੰ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਭੇਜਦੇ ਸਨ ਅਤੇ ਫਿਰ ਹਰਸ਼ ਉਨ੍ਹਾਂ ਨੂੰ ਸਰਹੱਦ ਪਾਰ ਕਰਵਾ ਕੇ ਸ਼ਿਕਾਗੋ ਅਮਰੀਕਾ ਲਿਆਂਦਾ ਸੀ।
ਇਹ ਵੀ ਪੜ੍ਹੋ: ਮੋਹਲੇਧਾਰ ਮੀਂਹ ਅਤੇ ਗੜ੍ਹੇਮਾਰੀ ਕਾਰਨ 8 ਬਚਿਆਂ ਸਣੇ 10 ਲੋਕਾਂ ਦੀ ਮੌਤ
19 ਜਨਵਰੀ 2022 ਨੂੰ ਹਰਸ਼ ਦਾ ਇਕ ਸਾਥੀ ਸਟੀਵ ਸਰਹੱਦ ਪਾਰ ਕਰ ਰਹੇ ਲੋਕਾਂ ਨੂੰ ਲੈਣ ਲਈ 15 ਸੀਟਾਂ ਵਾਲੀ ਵੈਨ ਲੈ ਕੇ ਗਿਆ, ਪਰ ਮਿਨੀਸੋਟਾ ਰਾਜ ਵਿੱਚ ਡਿਊਟੀ 'ਤੇ ਬਾਰਡਰ ਪੈਟਰੋਲ ਏਜੰਟਾਂ ਨੇ ਉਸ ਨੂੰ ਰੋਕ ਲਿਆ। ਸਟੀਵ ਦੀ ਵੈਨ ਵਿੱਚ ਦੋ ਗੁਜਰਾਤੀ ਸਨ ਜੋ ਕੈਨੇਡਾ ਦੀ ਸਰਹੱਦ ਪਾਰ ਕਰਕੇ ਆਏ ਸਨ। ਜਦਕਿ ਬਾਕੀ ਲੋਕ ਸਰਹੱਦ ਵੱਲ ਪੈਦਲ ਜਾ ਰਹੇ ਸਨ। ਗੁਜਰਾਤੀਆਂ ਦੇ ਸਮੂਹ ਨੇ ਪੁਲਸ ਨੂੰ ਦੱਸਿਆ ਕਿ ਉਹ ਮਾਈਨਸ 34 ਡਿਗਰੀ ਦੇ ਤਾਪਮਾਨ ਵਿੱਚ 11 ਘੰਟੇ ਚੱਲੇ, ਜਿਸ ਵਿੱਚ ਡਿੰਗੁਚਾ ਦੇ ਵਾਸੀ ਜਗਦੀਸ਼ ਪਟੇਲ ਦੇ ਪੂਰੇ ਪਰਿਵਾਰ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਉਸ ਦੀ ਪਤਨੀ ਅਤੇ 2 ਛੋਟੇ ਬੱਚੇ ਸ਼ਾਮਲ ਸਨ।
ਇਹ ਵੀ ਪੜ੍ਹੋ: ਹੁਣ ਅਮਰੀਕਾ ਅਤੇ ਆਸਟ੍ਰੇਲੀਆ 'ਚ ਬੰਦ ਹੋਵੇਗੀ ਫੇਸਬੁੱਕ ਨਿਊਜ਼ ਟੈਬ ਸਰਵਿਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।