ਦੁਬਈ 'ਚ ਭਾਰਤੀ ਨੌਜਵਾਨ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼

Sunday, Feb 10, 2019 - 04:53 PM (IST)

ਦੁਬਈ 'ਚ ਭਾਰਤੀ ਨੌਜਵਾਨ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼

ਦੁਬਈ— ਦੁਬਈ 'ਚ ਇਕ ਭਾਰਤੀ ਵਿਅਕਤੀ 'ਤੇ ਇਕ ਬ੍ਰਿਟਿਸ਼ ਟੂਰਿਸਟ ਔਰਤ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਿਆ ਹੈ। 24 ਸਾਲਾ ਭਾਰਤੀ ਕਾਮੇ 'ਤੇ ਦੁਬਈ ਕੋਰਟ 'ਚ ਪਹਿਲੀ ਸੁਣਵਾਈ ਦੌਰਾਨ ਇਤਰਾਜ਼ਯੋਗ ਹਰਕਤਾਂ ਤੇ 35 ਸਾਲਾ ਔਰਤ ਨੂੰ ਗਲਤ ਤਰੀਕੇ ਨਾਲ ਛੁਹਣ ਦੇ ਦੋਸ਼ ਲਾਏ ਗਏ ਹਨ। ਅਜੇ ਭਾਰਤੀ ਨੌਜਵਾਨ ਦੀ ਪਛਾਣ ਜਾਰੀ ਨਹੀਂ ਕੀਤੀ ਹੈ।

ਖਲੀਜ਼ ਟਾਈਮਸ ਮੁਤਾਬਕ ਔਰਤ ਨੇ ਆਪਣੇ ਵਕੀਲ ਨੂੰ ਬਿਆਨ ਦਿੱਤਾ ਕਿ ਸ਼ਾਮ ਕਰੀਬ 4:40 ਵਜੇ ਇਹ ਘਟਨਾ ਵਾਪਰੀ, ਜਦੋਂ ਮੈਂ ਆਪਣੀ ਯੋਗਾ ਦੀ ਪ੍ਰੈਕਟਿਸ ਲਈ ਰੈਸੀਡੈਂਸ਼ਲ ਟਾਵਰ ਦੇ 37ਵੇਂ ਫਲੋਰ 'ਤੇ ਜਾ ਰਹੀ ਸੀ। ਇਸ ਦੌਰਾਨ ਲਿਫਟ 'ਚ ਮੈਂ ਤੇ ਇਕ ਏਸ਼ੀਅਨ ਵਿਅਕਤੀ ਇਕੱਲੇ ਸੀ। ਲਿਫਟ 'ਚ ਉਹ ਮੇਰੇ ਬਹੁਤ ਨੇੜੇ ਖੜ੍ਹਾ ਸੀ। ਮੈਂ ਉਸ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਦੁਬਾਰਾ ਮੈਨੂੰ ਛੁਹਣ ਦੀ ਕੋਸ਼ਿਸ਼ 'ਚ ਮੇਰੇ ਨੇੜੇ ਆ ਗਿਆ। ਉਹ ਮੇਰੇ ਤੋਂ ਸਿਰਫ ਇਕ ਪੈਰ ਦੀ ਦੂਰੀ 'ਤੇ ਖੜ੍ਹਾ ਸੀ। ਇਸ ਦੌਰਾਨ ਮੈਨੂੰ ਉਸ ਦੀ ਆਵਾਜ਼ ਸੁਣਾਈ ਦੇ ਰਹੀ ਸੀ।

ਔਰਤ ਨੇ ਦੱਸਿਆ ਕਿ ਏਸ਼ੀਅਨ 34ਵੇਂ ਫਲੋਰ 'ਤੇ ਲਿਫਟ 'ਚੋਂ ਬਾਹਰ ਨਿਕਲ ਗਿਆ ਤੇ ਜਦੋਂ ਮੈਂ 37ਵੇਂ ਫਲੋਰ 'ਤੇ ਪਹੁੰਚੀ ਤਾਂ ਮੇਰੇ ਕੱਪੜੇ ਉਸ ਦੇ ਸਪਰਮ ਨਾਲ ਲਿਬੜੇ ਹੋਏ ਸਨ। ਇਸ ਤੋਂ ਬਾਅਦ ਪੀੜਤਾ ਨੇ ਹੋਟਲ ਦੀ ਸਕਿਓਰਿਟੀ ਨੂੰ ਵਿਅਕਤੀ ਬਾਰੇ ਜਾਣਕਾਰੀ ਦਿੱਤੀ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ। ਇਸ ਦੌਰਾਨ ਔਰਤ ਨਾਲ ਲਿਫਟ 'ਚ ਜਾਣ ਵਾਲੇ ਇਕ ਵਿਅਕਤੀ ਦੀ ਪਛਾਣ ਕੀਤੀ ਗਈ ਤੇ ਦੂਜੇ ਦਿਨ ਪੁਲਸ ਨੇ ਉਸ ਵਿਅਕਤੀ ਨੂੰ ਉਸੇ ਥਾਂ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਭਾਰਤੀ ਨੇ ਆਪਣੇ ਜੁਰਮ ਕਬੂਲ ਕਰ ਲਿਆ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਪੁਲਸ ਨੇ ਔਰਤ ਦੇ ਕੱਪੜੇ ਜ਼ਬਤ ਕਰ ਲਏ, ਜਿਨ੍ਹਾਂ 'ਤੇ ਸਪਰਮ ਦੇ ਨਿਸ਼ਾਨ ਸਨ। ਭਾਰਤੀ ਵਿਅਕਤੀ ਨੂੰ 25 ਫਰਵਰੀ ਨੂੰ ਦੁਬਾਰਾ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਹਿਰਾਸਤ 'ਚ ਲਏ ਭਾਰਤੀ ਨੇ ਕੋਰਟ 'ਚ ਆਪਣਾ ਜੁਰਮ ਮੰਨਣ ਤੋਂ ਇਨਕਾਰ ਕਰ ਦਿੱਤਾ।


author

Baljit Singh

Content Editor

Related News