ਕੈਲਾਸ਼ ਮਾਨਸਰੋਵਰ ਤੀਰਥਯਾਤਰੀ ਨੇਪਾਲ ''ਚ ਫਸੇ, ਯਾਤਰਾ ਸੰਚਾਲਕਾਂ ''ਤੇ ਲਾਏ ਦੋਸ਼

06/26/2019 8:36:50 PM

ਕਾਠਮੰਡੂ— ਕੈਲਾਸ਼ ਮਾਨਸਰੋਵਰ ਯਾਤਰਾ ਤੋਂ ਵਾਪਸ ਪਰਤ ਰਹੇ ਕਰੀਬ 200 ਭਾਰਤੀ ਸ਼ਰਧਾਲੂ ਨਿੱਜੀ ਯਾਤਰਾ ਸੰਚਾਲਕਾਂ ਦੇ ਕਥਿਤ ਗਲਤ ਪ੍ਰਬੰਧਨ ਦੇ ਚੱਲਦੇ ਨੇਪਾਲ ਦੇ ਹੁਮਲਾ ਜ਼ਿਲੇ 'ਚ ਫਸ ਗਏ ਹਨ। ਤੀਰਥਯਾਤਰੀਆਂ ਨੇ ਬੁੱਧਵਾਰ ਨੂੰ ਇਹ ਦਾਅਵਾ ਕੀਤਾ।

ਹਰ ਸਾਲ ਵੱਡੀ ਗਿਣਤੀ 'ਚ ਭਾਰਤੀ ਇਸ ਤੀਰਥਯਾਤਰਾ 'ਤੇ ਜਾਂਦੇ ਹਨ, ਜਿਸ ਦੌਰਾਨ ਉਨ੍ਹਾਂ ਨੂੰ ਤੰਗ ਰਸਤਿਆਂ ਤੋਂ ਹੋ ਕੇ ਲੰਘਣਾ ਪੈਂਦਾ ਹੈ। ਭਗਵਾਨ ਸ਼ਿਵ ਦੇ ਨਿਵਾਸ ਸਥਾਨ (ਕੈਲਾਸ਼ ਮਾਨਸਰੋਵਰ) ਦੇ ਰੂਪ 'ਚ ਇਹ ਹਿੰਦੂਆਂ ਲਈ ਖਾਸ ਮਹੱਤਵ ਰੱਖਦਾ ਹੈ। ਉਥੇ ਹੀ ਜੈਨ ਤੇ ਬੌਧ ਧਰਮ ਨਾਲ ਸਬੰਧ ਰੱਖਣ ਵਾਲਿਆਂ ਲਈ ਵੀ ਇਹ ਧਾਰਮਿਕ ਮਹੱਤਵ ਰੱਖਦਾ ਹੈ। ਤੀਰਥਯਾਤਰੀ ਅਜੇ ਨੇਪਾਲ-ਚੀਨ ਸਰਹੱਦ ਦੇ ਕੋਲ ਹਿਲਸਾ ਕਸਬੇ 'ਚ ਫਸੇ ਹੋਏ ਹਨ। ਇਥੋਂ ਉਹ ਲੋਕ ਤਿੱਬਤ ਦੇ ਬੁਰਾਂਗ ਤੋਂ ਪਹੁੰਚੇ ਸਨ ਤੇ ਹੈਲੀਕਾਪਟਰ ਰਾਹੀਂ ਸਿਮੀਕੋਟ ਲਈ ਤੁਰੰਤ ਰਵਾਨਾ ਹੋਣ ਵਾਲੇ ਸਨ, ਜਿਥੋਂ ਉਹ ਨੇਪਾਲ ਗੰਜ ਵੱਲ ਵਧਦੇ। ਪੰਜਾਬ ਦੇ ਡੇਰਾਬਸੀ ਨਿਵਾਸੀ ਪੰਕਜ ਭਟਨਾਗਰ (40) ਨੇ ਕਿਹਾ ਕਿ ਜਦੋਂ ਅਸੀਂ ਇਥੇ (ਹਿਲਸਾ) ਪਹੁੰਚੇ ਤਾਂ ਸਾਨੂੰ ਤੈਅ ਸਮੇਂ ਤੋਂ ਜ਼ਿਆਦਾ ਰੁਕਣਾ ਪਿਆ ਕਿਉਂਕਿ ਸਾਡੇ ਤੋਂ ਪਹਿਲਾਂ ਆਏ ਕਈ ਲੋਕਾਂ ਨੂੰ ਯਾਤਰਾ ਸੰਚਾਲਕਾਂ ਨੇ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਦੇਰ ਤੱਕ ਰੋਕ ਕੇ ਰੱਖਿਆ ਸੀ। ਉਹ ਇਥੇ ਤਿੰਨ ਦਿਨਾਂ ਤੋਂ ਹਨ, ਉਹ ਹੁਣ ਨਿਕਲ ਰਹੇ ਹਨ ਤੇ ਅਸੀਂ ਇਸ ਤੋਂ ਬਾਅਦ ਨਿਕਲਾਂਗੇ। ਉਨ੍ਹਾਂ ਨੇ ਦੱਸਿਆ ਕਿ ਹਿਲਸਾ 'ਚ ਮੌਜੂਦ ਸੁਵਿਧਾਵਾਂ ਤੀਰਥਯਾਤਰੀਆਂ ਦੀ ਗਿਣਤੀ ਦੇ ਮੱਦੇਨਜ਼ਰ ਘੱਟ ਹਨ। ਇਕ ਹੋਰ ਤੀਰਥਯਾਤਰੀ ਨੇ ਕਿਹਾ ਕਿ ਸੰਚਾਲਕ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਤੱਕ ਨਹੀਂ ਦੇ ਰਹੇ।

ਹਾਲਾਂਕਿ ਭਾਰਤ 'ਚ ਯਾਤਰਾ ਸੰਚਾਲਕਾਂ ਦਾ ਕਹਿਣਾ ਹੈ ਕਿ ਕੁਝ ਯਾਤਰੀਆਂ ਨੂੰ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਸਮੇਂ ਲਈ ਇਸ ਲਈ ਠਹਿਰਾਉਣਾ ਪਿਆ ਕਿ ਹਿਲਸਾ ਤੇ ਸਿਮੀਕੋਟ ਦੇ ਵਿਚਾਲੇ ਹੈਲੀਕਾਪਟਰ ਸੇਵਾਵਾਂ ਖਰਾਬ ਮੌਸਮ ਦੇ ਚੱਲਦੇ ਰੋਕਣੀਆਂ ਪਈਆਂ। ਨੋਇਡਾ ਦੇ ਗਲੋਬਲ ਕਨੇਕਟ ਹਾਸਪਟੈਲਿਟੀ ਦੇ ਯਤੀਸ਼ ਕੁਮਾਰ ਨੇ ਕਿਹਾ ਕਿ ਇਥੇ ਉਡਾਣਾਂ ਪੂਰੀ ਤਰ੍ਹਾਂ ਨਾਲ ਮੌਸਮ 'ਤੇ ਨਿਰਭਰ ਹਨ।


Baljit Singh

Content Editor

Related News