ਚਾਰਧਾਮ ਯਾਤਰਾ : 10 ਦਿਨ ਦੀ ਯਾਤਰਾ 5 ਦਿਨ ''ਚ ਪੂਰੀ ਕਰਨ ਦੀ ਜਲਦਬਾਜ਼ੀ, ਇਕ ਮਹੀਨੇ ''ਚ 100 ਮੌਤਾਂ

06/11/2024 2:21:16 PM

ਦੇਹਰਾਦੂਨ- ਉੱਤਰਾਖੰਡ ਦੀ ਚਾਰਧਾਮ ਯਾਤਰਾ ਨੂੰ ਸ਼ੁਰੂ ਹੋਏ ਇਕ ਮਹੀਨਾ ਹੋ ਗਿਆ ਹੈ। ਹੁਣ ਤੱਕ ਕਰੀਬ 20 ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ ਪਰ ਯਾਤਰਾ ਜਲਦ ਪੂਰੀ ਕਰਨ ਦੇ ਚੱਕਰ 'ਚ ਇਸ ਵਾਰ ਸ਼ਰਧਾਲੂਆਂ ਦੀ ਮੌਤ ਦਾ ਅੰਕੜਾ ਵੀ ਵੱਧ ਰਿਹਾ ਹੈ। ਬੀਤੇ ਇਕ ਮਹੀਨੇ 'ਚ 100 ਸ਼ਰਧਾਲੂ ਜਾਨ ਗੁਆ ਚੁੱਕੇ ਹਨ। ਪਿਛਲੀ ਵਾਰ ਯਾਤਰਾ ਦੇ ਪੂਰੇ 6 ਮਹੀਨੇ 'ਚ 243 ਮੌਤਾਂ ਹੋ ਚੁੱਕੀਆਂ ਹਨ। ਕਰੀਬ 32 ਮ੍ਰਿਤਕ, 25 ਤੋਂ 45 ਉਮਰ ਦੇ ਹਨ। ਬਾਕੀ ਇਨ੍ਹਾਂ ਤੋਂ ਵੱਡੇ ਹਨ। 

ਰਾਜ ਐਮਰਜੈਂਸੀ ਆਵਾਜਾਈ ਕੇਂਦਰ ਅਨੁਸਾਰ ਸਭ ਤੋਂ ਜ਼ਿਆਦਾ 49 ਮੌਤਾਂ ਕੇਦਾਰਨਾਥ ਰੂਟ 'ਤੇ ਹੋਈਆਂ। ਬਦਰੀਨਾਥ, ਯਮੁਨੋਤਰੀ ਚ 22-22 ਅਤੇ ਗੰਗੋਤਰੀ 'ਚ 7 ਸ਼ਰਧਾਲੂਆਂ ਦੀ ਜਾਨ ਗਈ। ਸਾਰਿਆਂ ਦੀ ਮੌਤ ਦਾ ਇਕ ਹੀ ਕਾਰਨ ਦਿਲ ਦਾ ਦੌਰਾ ਪੈਣਾ ਰਿਹਾ। ਸਿਹਤ ਵਿਭਾਗ ਅਨੁਸਾਰ ਜਿਨ੍ਹਾਂ ਦੀ ਮੌਤ ਹੋ ਗਈ, ਉਹ ਸਾਰੇ ਗਰਮ ਸੂਬਿਆਂ ਤੋਂ ਇੱਥੇ ਪਹੁੰਚੇ ਸਨ। ਚਾਰਧਾਮ ਯਾਤਰਾ 'ਚ 10 ਤੋਂ 15 ਦਿਨ ਲੱਗਦੇ ਹਨ ਪਰ ਸ਼ਰਧਾਲੂ ਯਾਤਰਾ 5 ਦਿਨ 'ਚ ਪੂਰੀ ਕਰਨ ਦੀ ਜਲਦਬਾਜ਼ੀ 'ਚ ਹਿਮਾਲਿਆ ਦੇ ਮੌਸਮ 'ਚ ਖ਼ੁਦ ਨੂੰ ਨਹੀਂ ਢਾਲ ਪਾ ਰਹੇ। ਪਹਾੜਾਂ 'ਤੇ ਬਹੁਤ ਠੰਡ ਹੈ, ਅਜਿਹੇ 'ਚ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਡਿੱਗਦਾ ਹੈ। ਧਮਨੀਆਂ ਸੁੰਗੜ ਜਾਂਦੀਆਂ ਹਨ। ਇਸ ਲਈ ਦਿਲ ਦੇ ਦੌਰਾ ਦਾ ਖ਼ਤਰਾ ਵੱਧ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News