ਅੱਤਵਾਦੀ ਆਮਿਰ ਹਮਜ਼ਾ ਦੀ ਮੌਤ ਨਾਲ ਬੌਖਲਾਇਆ ਪਾਕਿਸਤਾਨੀ ਮੀਡੀਆ, ਭਾਰਤ ’ਤੇ ਲਾਏ ਦੋਸ਼

Friday, Jun 21, 2024 - 01:19 PM (IST)

ਜਲੰਧਰ/ਪਾਕਿਸਤਾਨ (ਵਿਸ਼ੇਸ਼)- ਜੰਮੂ-ਕਸ਼ਮੀਰ ਦੇ ਸੁਜਵਾਂ ’ਚ ਫਰਵਰੀ 2018 ਵਿਚ ਫੌਜੀ ਬ੍ਰਿਗੇਡ ਹੈੱਡਕੁਆਰਟਰ ’ਤੇ ਹੋਏ ਅੱਤਵਾਦੀ ਹਮਲੇ ਦੇ ਸੂਤਰਧਾਰਾਂ ’ਚ ਸ਼ਾਮਿਲ ਪਾਕਿਸਤਾਨੀ ਫੌਜ ਦੇ ਰਿਟਾ. ਬ੍ਰਿਗੇਡੀਅਰ ਆਮਿਰ ਹਮਜ਼ਾ ਦੀ ਮੌਤ ਤੋਂ ਬਾਅਦ ਪਾਕਿਸਤਾਨ ਦਾ ਮੀਡੀਆ ਬੌਖਲਾਇਆ ਹੋਇਆ ਹੈ। ਪਾਕਿਸਤਾਨ ਦੀਆਂ ਅਖਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਇਸ ਹੱਤਿਆ ਲਈ ਭਾਰਤ ’ਤੇ ਦੋਸ਼ ਲਗਾਏ ਜਾ ਰਹੇ ਹਨ। ਅਸਲ ’ਚ ਆਮਿਰ ਹਮਜ਼ਾ ਨੂੰ ਪਾਕਿਸਤਾਨੀ ਪੰਜਾਬ ਦੇ ਜੇਹਲਮ ਜ਼ਿਲੇ ’ਚ ਉਸ ਸਮੇਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਦੋਂ ਉਹ ਈਦ ਦੇ ਸਿਲਸਲੇ ’ਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਿਹਾ ਸੀ। ਹਮਜ਼ਾ ਕਾਰ ’ਚ ਸਵਾਰ ਸੀ। ਉਸ ਦੀ ਪਤਨੀ ਅਤੇ ਬੇਟੀ ਮੁਸਕਾਨ ਵੀ ਉਸ ਦੇ ਨਾਲ ਸੀ। ਇਸ ਹਮਲੇ ’ਚ ਹਮਜ਼ਾ ਦੀ ਬੇਟੀ ਅਤੇ ਪਤਨੀ ਵੀ ਜ਼ਖਮੀ ਹੋਏ ਹਨ।

ਬਿਨ੍ਹਾਂ ਸਬੂਤ ਪਾਕਿਸਤਾਨੀ ਮੀਡੀਆ ਮੜ ਰਿਹਾ ਭਾਰਤ ’ਤੇ ਦੋਸ਼

ਇਸ ਪੂਰੀ ਘਟਨਾ ਤੋਂ ਬਾਅਦ ਪਾਕਿਸਤਾਨ ਦਾ ਮੀਡੀਆ ਇਸ ਦਾ ਦੋਸ਼ ਭਾਰਤ ’ਤੇ ਲਗਾ ਰਿਹਾ ਹੈ। ਖਾਸ ਤੌਰ ’ਤੇ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਦੇ ਸਮਰਪਿਤ ਕੁਝ ਯੂ-ਟਿਊਬ ਚੈਨਲਸ ਅਤੇ ਟਵਿੱਟਰ ਹੈਂਡਲਸ ’ਤੇ ਇਸ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ’ਚ ਪਾਕਿਸਤਾਨ ’ਚ ਇਸ ਤਰ੍ਹਾਂ ਦੇ ਵਿਅਕਤੀਆਂ ਦੀਆਂ ਹੱਤਿਆਵਾਂ ਹੋਈਆਂ ਹਨ, ਜਿਨ੍ਹਾਂ ਦਾ ਭਾਰਤ ’ਚ ਹੋਏ ਅੱਤਵਾਦੀ ਹਮਲਿਆਂ ਨਾਲ ਸਬੰਧ ਰਿਹਾ ਹੈ।

2 ਸਾਲ ’ਚ ਇਸ ਤਰ੍ਹਾਂ ਪਾਕਿਸਤਾਨ ’ਚ ਮਾਰੇ ਜਾ ਰਹੇ ਅੱਤਵਾਦੀ

ਇਸੇ ਸਾਲ 14 ਅਪ੍ਰੈਲ ਨੂੰ ਲਾਹੌਰ ’ਚ ਲਕਸ਼ਰ ਦੇ ਸੰਸਥਾਪਕ ਹਾਫਿਜ਼ ਸਈਦ ਦੇ ਕਰੀਬੀ ਆਮਿਰ ਸਰਫਰਾਜ਼ ਨੂੰ ਅਣਪਛਾਤੇ ਹਮਲਾਵਰਾਂ ਨੇ ਘਰ ’ਚ ਵੜ ਕੇ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਅਕਤੂਬਰ 2023 ’ਚ ਪਠਾਨਕੋਟ ਏਅਰਬੱਸ ’ਤੇ ਹਮਲੇ ਦੇ ਦੋਸ਼ੀ ਸ਼ਾਹਿਦ ਲਤੀਫ ਅਤੇ ਉਸ ਦੇ ਭਰਾ ਨੂੰ ਸਿਆਲਕੋਟ ’ਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। 30 ਸਤੰਬਰ, 2023 ਨੂੰ ਲਸ਼ਕਰ ਦੇ ਸਰਗਣਾ ਹਾਫਿਜ਼ ਸਈਦ ਦਾ ਸਹਿਯੋਗੀ ਮੁਫਤੀ ਕੈਸਰ ਫਾਰੁਖ ਕਰਾਚੀ ’ਚ ਅਣਪਛਾਤੇ ਹਮਲਾਵਰਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ। 12 ਸਤੰਬਰ, 2023 ਨੂੰ ਲਸ਼ਕਰ ਅਤੇ ਹਿਜ਼ਬੁਲ ਦੇ ਕੋਆਰਡੀਨੇਟਰ ਜੀਆ ਉਰਰ ਰਹਿਮਾਨ ਨੂੰ ਕਰਾਚੀ ’ਚ ਸ਼ਾਮ ਨੂੰ 2 ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ। 8 ਸਤੰਬਰ, 2023 ਨੂੰ ਪੀ. ਓ. ਕੇ. ਦੇ ਰਾਵਲਕੋਟ ’ਚ ਲਸ਼ਕਰ ਦੇ ਕਮਾਂਡਰ ਮੁਹੰਮਦ ਰਿਆਜ਼ ਉਰਫ ਅੱਬੂ ਕਾਸਿਮ ਦਾ ਕਤਲ ਕਰ ਦਿੱਤਾ ਗਿਆ ਸੀ। ਕਾਸਿਮ ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ’ਚ ਹਿੰਦੂਆਂ ’ਤੇ ਹਮਲੇ ਦਾ ਦੋਸ਼ੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News