ਚਾਰਧਾਮ ਯਾਤਰਾ : ਹੁਣ ਤੱਕ 67 ਸ਼ਰਧਾਲੂਆਂ ਦੀ ਹੋਈ ਮੌਤ
Wednesday, May 29, 2024 - 02:51 PM (IST)
ਦੇਹਰਾਦੂਨ (ਵਾਰਤਾ)- ਉੱਤਰਾਖੰਡ 'ਚ ਬੀਤੇ 10 ਮਈ ਤੋਂ ਸ਼ੁਰੂ ਹੋਈ ਚਾਰਧਾਮ ਯਾਤਰਾ ਹੁਣ ਤੱਕ 67 ਸ਼ਰਧਾਲੂਆਂ ਦੇ ਜੀਵਨ ਦੀ ਅੰਤਿਮ ਯਾਤਰਾ ਸਾਬਿਤ ਹੋਈ ਹੈ। ਇਹ ਗਿਣਤੀ ਪਿਛਲੇ 24 ਘੰਟਿਆਂ 'ਚ 5 ਤੀਰਥ ਯਾਤਰੀਆਂ ਦੀ ਮੌਤ ਨਾਲ ਇੱਥੇ ਪਹੁੰਚੀ ਹੈ। ਰਾਜ ਆਫ਼ਤ ਪ੍ਰਬੰਧਨ ਕੇਂਦਰ ਅਨੁਸਾਰ, ਮੰਗਲਵਾਰ ਤੋਂ ਬੁੱਧਵਾਰ 24 ਘੰਟਿਆਂ 'ਚ ਕੇਦਾਰਨਾਥ 'ਚ ਤਿੰਨ ਅਤੇ ਗੰਗੋਤਰੀ 'ਚ 2 ਤੀਰਥ ਯਾਤਰੀਆਂ ਦੇ ਵੱਖ-ਵੱਖ ਸਿਹਤ ਕਾਰਨਾਂ ਕਰ ਕੇ ਮੌਤ ਹੋ ਗਈ।
ਦੱਸਣਯੋਗ ਹੈ ਕਿ ਹੁਣ ਤੱਕ ਕੇਦਾਰਨਾਥ 'ਚ 33, ਗੰਗੋਤਰੀ 'ਚ 5, ਬਦਰੀਨਾਥ 'ਚ 16 ਅਤੇ ਯਮੁਨੋਤਰੀ 'ਚ 13 ਤੀਰਥ ਯਾਤਰੀਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚ ਜ਼ਿਆਦਾਤਰ ਦੀ ਮੌਤ ਦਿਲ ਦਾ ਦੌਰਾ ਪੈਣ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਹੋਣਾ ਦੱਸੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8