T20 WC : ਨੇਪਾਲ ''ਤੇ ਜਿੱਤ ਨਾਲ ਬੰਗਲਾਦੇਸ਼ ਸੁਪਰ 8 ''ਚ ਜਗ੍ਹਾ ਬਣਾਉਣ ਉਤਰੇਗਾ

06/16/2024 2:09:18 PM

ਕਿੰਗਸਟਾਊਨ (ਸੇਂਟ ਵਿਨਸੈਂਟ) : ਬੰਗਲਾਦੇਸ਼ ਸੋਮਵਾਰ ਨੂੰ ਇੱਥੇ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਮੈਚ 'ਚ ਨੇਪਾਲ ਖਿਲਾਫ ਜਿੱਤ ਦਰਜ ਕਰਕੇ ਆਪਣੇ ਕਮਜ਼ੋਰ ਪੱਖਾਂ ਨੂੰ ਕਾਬੂ 'ਚ ਰੱਖਣ ਅਤੇ ਸੁਪਰ ਅੱਠ 'ਚ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗਾ।

ਬੰਗਲਾਦੇਸ਼ ਦੇ ਚਾਰ ਅੰਕ ਹਨ ਅਤੇ ਅਗਲੇ ਦੌਰ ਲਈ ਕੁਆਲੀਫਾਈ ਕਰਨਾ ਲਗਭਗ ਤੈਅ ਹੈ ਪਰ ਉਸ ਨੂੰ ਨੇਪਾਲ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜਿਸ ਨੇ ਦੱਖਣੀ ਅਫਰੀਕਾ ਖਿਲਾਫ ਪਿਛਲੇ ਮੈਚ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਨੇਪਾਲ ਦੀ ਟੀਮ ਭਾਵੇਂ ਹੁਣ ਤੱਕ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ ਅਤੇ ਸੁਪਰ-8 'ਚ ਜਗ੍ਹਾ ਬਣਾਉਣ ਦੀ ਦੌੜ ਤੋਂ ਬਾਹਰ ਹੈ, ਪਰ ਜਿਸ ਤਰ੍ਹਾਂ ਉਹ ਇਕ ਵਾਰ ਦੱਖਣੀ ਅਫਰੀਕਾ ਖਿਲਾਫ ਪਰੇਸ਼ਾਨੀ ਪੈਦਾ ਕਰਨ ਦੀ ਸਥਿਤੀ 'ਚ ਸੀ, ਉਸ ਨਾਲ ਉਸ ਦੇ ਖਿਡਾਰੀਆਂ ਦਾ ਮਨੋਬਲ ਵਧਿਆ ਹੋਵੇਗਾ। 

ਜੇਕਰ ਬੰਗਲਾਦੇਸ਼ ਇਹ ਮੈਚ ਵੱਡੇ ਫਰਕ ਨਾਲ ਹਾਰ ਜਾਂਦਾ ਹੈ ਅਤੇ ਨੀਦਰਲੈਂਡ ਦੀ ਟੀਮ ਸ਼੍ਰੀਲੰਕਾ ਖਿਲਾਫ ਵੱਡੀ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਸਮੀਕਰਨ ਬਦਲ ਜਾਣਗੇ। ਹਾਲਾਂਕਿ ਇਹ ਸੰਭਾਵਨਾ ਘੱਟ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਟੂਰਨਾਮੈਂਟ ਵਿੱਚ ਕੁਝ ਹੈਰਾਨੀਜਨਕ ਨਤੀਜੇ ਆਏ ਹਨ।

ਟੀਮਾਂ ਇਸ ਪ੍ਰਕਾਰ ਹਨ:

ਬੰਗਲਾਦੇਸ਼ : ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤਸਕੀਨ ਅਹਿਮਦ, ਲਿਟਨ ਦਾਸ, ਸੌਮਿਆ ਸਰਕਾਰ, ਤਨਜੀਦ ਹਸਨ ਤਮੀਮ, ਸ਼ਾਕਿਬ ਅਲ ਹਸਨ, ਤੌਹੀਦ ਹਿਰਦਯਾ, ਮਹਿਮੂਦ ਉੱਲਾ ਰਿਆਦ, ਜੈਕਰ ਅਲੀ ਅਨਿਕ, ਤਨਵੀਰ ਇਸਲਾਮ, ਸ਼ਾਕ ਮੇਹੇਦੀ ਹਸਨ, ਰਿਸ਼ਾਦ ਹੁਸੈਨ, ਮੁਸਤਫਿਜ਼ੁਰ ਰਹਿਮਾਨ, ਸ਼ੋਰਫੁਲ ਇਸਲਾਮ, ਤਨਜ਼ੀਮ ਹਸਨ ਸਾਕਿਬ।
ਯਾਤਰਾ ਕਰਨ ਵਾਲੇ ਰਿਜ਼ਰਵ : ਆਫੀਫ ਹੁਸੈਨ, ਹਸਨ ਮਹਿਮੂਦ।

ਨੇਪਾਲ : ਰੋਹਿਤ ਪੌਡੇਲ (ਕਪਤਾਨ), ਆਸਿਫ ਸ਼ੇਖ, ਅਨਿਲ ਕੁਮਾਰ ਸਾਹ, ਕੁਸ਼ਲ ਭੁਰਤੇਲ, ਕੁਸ਼ਲ ਮੱਲਾ, ਦੀਪੇਂਦਰ ਸਿੰਘ ਐਰੀ, ਲਲਿਤ ਰਾਜਬੰਸ਼ੀ, ਕਰਨ ਕੇਸੀ, ਗੁਲਸ਼ਨ ਝਾਅ, ਸੋਮਪਾਲ ਕਾਮੀ, ਪ੍ਰਤੀਸ ਜੀਸੀ, ਸੰਦੀਪ ਜੌਰਾ, ਅਵਿਨਾਸ਼ ਬੋਹਰਾ, ਸਾਗਰ ਢਕਾਲ ਅਤੇ ਕਮਲ ਸਿੰਘ ਐਰੀ ।

ਸਮਾਂ: ਸਵੇਰੇ 5:00 ਵਜੇ ਤੋਂ।


Tarsem Singh

Content Editor

Related News