ਨੇਪਾਲ ਨੇ ਭਾਰਤ ਸਮੇਤ 8 ਦੇਸ਼ਾਂ ਲਈ ਰਾਜਦੂਤ ਕੀਤੇ ਨਾਮਜ਼ਦ

Sunday, Jun 23, 2024 - 11:27 AM (IST)

ਕਾਠਮੰਡੂ- ਨੇਪਾਲ ਨੇ 11 ਦੇਸ਼ਾਂ ਦੇ ਰਾਜਦੂਤਾਂ ਨੂੰ ਵਾਪਸ ਬੁਲਾਉਣ ਦੇ 2 ਹਫਤੇ ਬਾਅਦ ਭਾਰਤ ਸਮੇਤ 8 ਦੇਸ਼ਾਂ ਦੇ ਰਾਜਦੂਤ ਨਾਮਜ਼ਦ ਕੀਤੇ ਹਨ। ਕੈਬਨਿਟ ਸੂਤਰਾਂ ਅਨੁਸਾਰ ਸਾਬਕਾ ਮੁੱਖ ਸਕੱਤਰ ਅਤੇ ਬ੍ਰਿਟੇਨ ’ਚ ਨੇਪਾਲ ਦੇ ਰਾਜਦੂਤ ਲੋਕਦਰਸ਼ਨ ਰੇਗਮੀ ਨੂੰ ਭਾਰਤ ਲਈ ਨੇਪਾਲੀ ਰਾਜਦੂਤ ਨਿਯੁਕਤ ਕੀਤਾ ਗਿਆ ਹੈ।

ਰੇਗਮੀ ਇਸ ਤੋਂ ਪਹਿਲਾਂ ਗ੍ਰਹਿ ਸਕੱਤਰ, ਵਿੱਤ ਸਕੱਤਰ ਅਤੇ ਸਕੱਤਰ ਦੇ ਅਹੁਦੇ ਸੰਭਾਲ ਚੁੱਕੇ ਹਨ।


Aarti dhillon

Content Editor

Related News