ਕੁੜੀ ਨੇ ਲਗਾਇਆ ਵੱਡਾ ਦੋਸ਼, ਕਿਹਾ ਮੈਨੂੰ ਜਿਸਮ ਫਿਰੋਸ਼ੀ ’ਚ ਧੱਕਣ ਦੀ ਕੀਤੀ ਜਾ ਰਹੀ ਕੋਸ਼ਿਸ਼
Wednesday, Jun 26, 2024 - 11:58 AM (IST)
ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਦੇ ਅਧੀਨ ਆਉਂਦੇ ਬੇਅੰਤਪੁਰਾ ਇਲਾਕੇ ’ਚ ਹੋਟਲ K-11 ’ਚ ਕੰਮ ਕਰਨ ਵਾਲੀ 17 ਸਾਲਾ ਕੁੜੀ ਨੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਦੱਸਿਆ ਕਿ ਇਸ ਹੋਟਲ ’ਚ ਕਥਿਤ ਤੌਰ ’ਤੇ ਜਿਸਮਫਿਰੋਸ਼ੀ ਦਾ ਧੰਦਾ ਚੱਲਦਾ ਹੈ, ਉਥੇ ਆਉਣ ਵਾਲੇ ਗਾਹਕ ਉਸ ਨੂੰ ਵੀ ਇਸ ਧੰਦੇ ਲਈ ਕਹਿੰਦੇ ਸੀ ਪਰ ਜਦੋਂ ਉਸ ਨੇ ਕੰਮ ਛੱਡਣ ਦੀ ਗੱਲ ਕੀਤੀ ਤਾਂ ਹੋਟਲ ’ਚ ਕੰਮ ਕਰ ਰਹੇ ਮੁਲਾਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ। ਉਸ ਨੇ ਜਦੋਂ ਥਾਣੇ ’ਚ ਸ਼ਿਕਾਇਤ ਕਰਨ ਦੀ ਗੱਲ ਕਹੀ ਤਾਂ ਉਹ ਉਸ ਨੂੰ ਧਮਕਾਉਣ ਲੱਗੇ। ਜਾਣਕਾਰੀ ਮਿਲਣ ’ਤੇ ਥਾਣਾ ਮੋਤੀ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਸ਼ਿਕਾਇਤ ਦਰਜ ਕਰ ਕੇ ਦੋਵਾਂ ਨੂੰ ਥਾਣੇ ’ਚ ਬੁਲਾ ਲਿਆ
ਤਨਖਾਹ ਨਾ ਦੇਣ ਕਾਰਨ ਲਗਾ ਰਹੀ ਹੈ ਇਹ ਦੋਸ਼
ਦੂਜੇ ਪਾਸੇ ਜਦੋਂ K-11 ਹੋਟਲ ਦੇ ਮਾਲਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇਹ ਦੋਸ਼ ਬੇਬੁਨਿਆਦ ਹਨ ਕਿਉਂਕਿ ਉਨ੍ਹਾਂ ਦੀ ਤਨਖਾਹ ਰੁਕੀ ਹੋਈ ਸੀ। ਇਸ ਨੂੰ ਦੇਣ ’ਚ ਦੇਰ ਹੋ ਗਈ। ਇਸੇ ਕਾਰਨ ਉਹ ਉਨ੍ਹਾਂ ’ਤੇ ਝੂਠੇ ਦੋਸ਼ ਲਗਾ ਰਹੀ ਹੈ।