ਲਾਮਿਛਾਨੇ ਆਖਰੀ 2 ਲੀਗ ਮੈਚਾਂ ਲਈ ਵੈਸਟਇੰਡੀਜ਼ ’ਚ ਨੇਪਾਲ ਦੀ ਟੀਮ ਨਾਲ ਜੁੜੇਗਾ
Monday, Jun 10, 2024 - 07:48 PM (IST)
ਕਿੰਗਸਟਾਊਨ (ਸੇਂਟ ਵਿੰਸੇਂਟ), (ਭਾਸ਼ਾ)- ਨੇਪਾਲ ਦਾ ਸਟਾਰ ਕ੍ਰਿਕਟਰ ਸੰਦੀਪ ਲਾਮਿਛਾਨੇ ਟੀ-20 ਵਿਸ਼ਵ ਕੱਪ ਦੇ ਵੈਸਟਇੰਡੀਜ਼ ’ਚ ਹੋਣ ਵਾਲੇ ਆਖਰੀ 2 ਲੀਗ ਮੈਚਾਂ ਲਈ ਰਾਸ਼ਟਰੀ ਟੀਮ ਨਾਲ ਜੁੜੇਗਾ। ਨੇਪਾਲ ਕ੍ਰਿਕਟ ਸੰਘ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕਾ ਨੇ ਜਬਰ-ਜ਼ਨਾਹ ਦੇ ਦੋਸ਼ੀ ਰਹੇ ਲਾਮਿਛਾਨੇ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਹ ਨੇਪਾਲ ਦੇ ਅਮਰੀਕੀ ਪੜਾਅ ਦੇ ਮੈਚਾਂ ’ਚ ਨਹੀਂ ਖੇਡ ਸਕਿਆ ਸੀ।
ਇਸ 23 ਸਾਲਾ ਸਪਿਨਰ ਨੂੰ ਪਹਿਲਾਂ ਨੇਪਾਲ ਦੀ 15 ਮੈਂਬਰੀ ਟੀਮ ’ਚ ਸ਼ਾਮਲ ਕੀਤਾ ਗਿਆ ਸੀ। ਅਮਰੀਕਾ ਅਤੇ ਵੈਸਟਇੰਡੀਜ਼ ਟੀ-20 ਵਿਸ਼ਵ ਕੱਪ ਦੀ ਸਾਂਝੀ ਮੇਜ਼ਬਾਨੀ ਕਰ ਰਹੇ ਹਨ। ਨੇਪਾਲ ਕ੍ਰਿਕਟ ਸੰਘ ਨੇ ਬਿਆਨ ’ਚ ਕਿਹਾ ਕਿ ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਨੇਪਾਲ ਦੇ ਖਿਡਾਰੀ ਸੰਦੀਪ ਲਾਮਿਛਾਨੇ ਨੂੰ ਵੈਸਟਇੰਡੀਜ਼ ’ਚ ਖੇਡੇ ਜਾ ਰਹੀ ਟੀ-20 ਵਿਸ਼ਵ ਕੱਪ ਲਈ ਨੇਪਾਲ ਦੀ ਰਾਸ਼ਟਰੀ ਕ੍ਰਿਕਟ ਟੀਮ ’ਚ ਸ਼ਾਮਲ ਕੀਤਾ ਗਿਆ ਹੈ।