ਦੋਹਾ 'ਚ ਭਾਰਤੀ ਪ੍ਰਵਾਸੀਆਂ ਨੇ PM ਮੋਦੀ ਦਾ ਕੀਤਾ ਸਵਾਗਤ, ਲਾਏ "ਮੋਦੀ-ਮੋਦੀ" ਤੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ

Thursday, Feb 15, 2024 - 10:27 AM (IST)

ਦੋਹਾ (ਏਜੰਸੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਤਰ ਵਿੱਚ ਉਨ੍ਹਾਂ ਦੇ ਹੋਟਲ ਦੇ ਬਾਹਰ ਭਾਰਤੀ ਪ੍ਰਵਾਸੀ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਭਾਰਤੀ ਤਿਰੰਗੇ ਅਤੇ ਪੀ.ਐੱਮ. ਮੋਦੀ ਲਈ ਤੋਹਫ਼ੇ ਲੈ ਕੇ ਆਏ ਲੋਕਾਂ ਨੇ "ਮੋਦੀ-ਮੋਦੀ" ਅਤੇ "ਭਾਰਤ ਮਾਤਾ ਦੀ ਜੈ" ਦੇ ਨਾਅਰੇ ਲਗਾਏ। ਪੀ.ਐੱਮ. ਮੋਦੀ ਨੇ ਦੋਹਾ ਵਿੱਚ ਉਨ੍ਹਾਂ ਦੇ ਹੋਟਲ ਦੇ ਬਾਹਰ ਉਨ੍ਹਾਂ ਦੇ ਸਵਾਗਤ ਲਈ ਇਕੱਠੇ ਹੋਏ ਲੋਕਾਂ ਨਾਲ ਹੱਥ ਮਿਲਾਇਆ। ਕੁਝ ਲੋਕਾਂ ਨੇ ਉਨ੍ਹਾਂ ਨੂੰ ਕਿਤਾਬਾਂ ਵਰਗੇ ਤੋਹਫ਼ੇ ਵੀ ਭੇਟ ਕੀਤੇ। ਲੋਕਾਂ ਨੇ ਪੀ.ਐੱਮ. ਮੋਦੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ।

ਇਹ ਵੀ ਪੜ੍ਹੋ: ਬਰਫੀਲੇ ਤੂਫ਼ਾਨ ਨੇ ਅਮਰੀਕਾ 'ਚ ਮਚਾਈ ਤਬਾਹੀ, 1200 ਤੋਂ ਵੱਧ ਉਡਾਣਾਂ ਰੱਦ, ਸਕੂਲ-ਕਾਲਜ ਵੀ ਬੰਦ

PunjabKesari

ਐਕਸ 'ਤੇ ਇੱਕ ਪੋਸਟ ਵਿੱਚ ਪੀ.ਐੱਮ. ਮੋਦੀ ਨੇ ਕਿਹਾ, "ਦੋਹਾ ਵਿੱਚ ਇੱਕ ਬੇਮਿਸਾਲ ਸਵਾਗਤ! ਭਾਰਤੀ ਪ੍ਰਵਾਸੀਆਂ ਦਾ ਧੰਨਵਾਦੀ ਹਾਂ।" ਪ੍ਰਧਾਨ ਮੰਤਰੀ ਮੋਦੀ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਖ਼ਤਮ ਕਰਨ ਤੋਂ ਬਾਅਦ ਬੁੱਧਵਾਰ (ਸਥਾਨਕ ਸਮੇਂ) ਨੂੰ ਦੋਹਾ ਪਹੁੰਚੇ। ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕਤਰ ਦੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਸੋਲਤਾਨ ਬਿਨ ਸਾਦ ਅਲ-ਮੁਰਾਈਕੀ ਨੇ ਕੀਤਾ। ਪੀ.ਐੱਮ. ਮੋਦੀ ਦੀ ਕਤਰ ਦੀ ਇਹ ਦੂਜੀ ਯਾਤਰਾ ਹੈ। ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਪਹਿਲੀ ਵਾਰ ਜੂਨ 2016 ਵਿੱਚ ਕਤਰ ਗਏ ਸਨ। ਦੋਹਾ ਪਹੁੰਚਣ ਤੋਂ ਬਾਅਦ, ਪੀ.ਐੱਮ. ਮੋਦੀ ਨੇ ਆਪਣੇ ਕਤਰ ਦੇ ਹਮਰੁਤਬਾ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲ ਥਾਨੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਕਤਰ ਦਰਮਿਆਨ ਦੋਸਤੀ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕੈਲੀਫੋਰਨੀਆ 'ਚ ਘਰ 'ਚੋਂ ਮਿਲੀਆਂ ਭਾਰਤੀ ਅਮਰੀਕੀ ਜੋੜੇ ਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਦੀਆਂ ਲਾਸ਼ਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News