ਭਾਰਤੀ-ਅਮਰੀਕੀ ਕਾਰੋਬਾਰੀ ਨੂੰ ਰਿਸ਼ਵਤਖੋਰੀ ਅਤੇ ਟੈਕਸ ਚੋਰੀ ਦੇ ਦੋਸ਼ ''ਚ ਸਜ਼ਾ
Saturday, Apr 20, 2024 - 02:00 PM (IST)
ਵਾਸ਼ਿੰਗਟਨ (ਭਾਸ਼ਾ)- ਇਕ ਭਾਰਤੀ-ਅਮਰੀਕੀ ਕਾਰੋਬਾਰੀ ਨੂੰ ਰਿਸ਼ਵਤਖੋਰੀ ਅਤੇ ਟੈਕਸ ਚੋਰੀ ਦੇ ਦੋਸ਼ ਵਿਚ 18 ਮਹੀਨਿਆਂ ਦੀ ਪ੍ਰੋਬੇਸ਼ਨ ਅਤੇ 200 ਘੰਟੇ ਦੀ ਕਮਿਊਨਿਟੀ ਸੇਵਾ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਨਿਆਂ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਅਰਮਾਨ ਅਮੀਰਸ਼ਾਹੀ (46) ਲੰਬੇ ਸਮੇਂ ਤੋਂ ਰਿਸ਼ਵਤਖੋਰੀ ਦੀਆਂ ਕਈ ਯੋਜਨਾਵਾਂ ਵਿੱਚ ਸ਼ਾਮਲ ਸੀ।
ਇਹ ਵੀ ਪੜ੍ਹੋ: ਸਿਡਨੀ ਮਾਲ ਹਮਲੇ ਦੌਰਾਨ ਹੀਰੋ ਬਣ ਕੇ ਉਭਰੇ ਫਰਾਂਸੀਸੀ ਨਾਗਰਿਕ ਨੂੰ ਮਿਲੀ ਆਸਟ੍ਰੇਲੀਆ ਦੀ ਨਾਗਰਿਕਤਾ
ਇਨ੍ਹਾਂ ਯੋਜਨਾਵਾਂ ਨੂੰ ਮੈਰੀਲੈਂਡ ਸਥਿਤ ਕੈਪੀਟਲ ਹਾਈਟਸ ਦੇ ਐਂਥਨੀ ਮੈਰਿਟ ਅਤੇ ਡੀਸੀ ਆਫਿਸ ਆਫ ਟੈਕਸ ਐਂਡ ਰੈਵੇਨਿਊ (ਓਟੀਆਰ) ਦੇ ਸਾਬਕਾ ਮੈਨੇਜਰ ਵਿਨਸੈਂਟ ਸਲੇਟਰ ਨੇ ਬਣਾਇਆ ਸੀ। ਯੋਜਨਾਵਾਂ ਤਹਿਤ ਅਮੀਰਸ਼ਾਹੀ ਦੇ ਇਲਾਵਾ ਚਾਰਲਸ ਝੂ, ਆਂਦਰੇ ਡੀ ਮੋਆ ਅਤੇ ਦਾਊਦ ਜਾਫ਼ਰੀ ਨਾਂ ਦੇ ਕਾਰੋਬਾਰੀਆਂ ਨੇ ਵਪਾਰਕ ਟੈਕਸਾਂ ਤੋਂ ਬਚਣ ਲਈ ਵਿਚੋਲੇ ਮੈਰਿਟ ਰਾਹੀਂ ਸਲੇਟਰ ਨੂੰ ਰਿਸ਼ਵਤ ਦਿੱਤੀ। ਅਮੀਰਸ਼ਾਹੀ ਨੇ ਜਨਵਰੀ 2019 ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਸੀ।
ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਰਾਜਪਾਲ ਬਾਠ ਨਿਊਜਰਸੀ ਇੰਡੀਆ ਕਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਨਿਯੁਕਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।