ਭਾਰਤੀ-ਅਮਰੀਕੀ ਬੱਚੇ ਨਾਲ ਸਕੂਲ 'ਚ ਬਦਸਲੂਕੀ, ਗੋਰੇ ਵਿਦਿਆਰਥੀ ਨੇ ਮਰੋੜੀ ਧੌਣ (ਵੀਡੀਓ)

05/18/2022 4:14:58 PM

ਹਿਊਸਟਨ (ਏਜੰਸੀ)- ਅਮਰੀਕਾ ਦੇ ਟੈਕਸਾਸ ਸੂਬੇ ਦੇ ਇਕ ਸਕੂਲ ਵਿਚ ਇਕ ਭਾਰਤੀ-ਅਮਰੀਕੀ ਵਿਦਿਆਰਥੀ ਨੂੰ ਨਾ ਸਿਰਫ਼ ਇਕ ਗੋਰੇ ਅਮਰੀਕੀ ਵਿਦਿਆਰਥੀ ਦੀ ਕਥਿਤ ਦਾਦਾਗਿਰੀ ਦਾ ਸਾਹਮਣਾ ਕਰਨਾ ਪਿਆ, ਸਗੋਂ ਉਸ ਨੂੰ ਸਕੂਲ ਤੋਂ 3 ਦਿਨ ਲਈ ਮੁਅੱਤਲ ਦੀ ਸਜ਼ਾ ਦਾ ਵੀ ਸਾਹਮਣਾ ਕਰਨਾ ਪਿਆ। ਇਕ ਮੀਡੀਆ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਐੱਨ.ਬੀ.ਸੀ. 5 ਦੇ ਮੁਤਾਬਕ ਘਟਨਾ 11 ਮਈ ਨੂੰ ਟੈਕਸਾਸ ਸਥਿਤ ਕੋਪੇਲ ਮਿਡਲ ਸਕੂਲ ਨਾਰਥ ਵਿਚ ਦੁਪਹਿਰ ਦੇ ਭੋਜਨ ਦੌਰਾਨ ਵਾਪਰੀ।

ਇਹ ਵੀ ਪੜ੍ਹੋ: ਰਾਸ਼ਟਰਪਤੀ ਕੋਵਿੰਦ ਨੇ ਜਮਾਇਕਾ ਦੀ ਰਾਜਧਾਨੀ 'ਚ ਡਾ. ਅੰਬੇਡਕਰ ਦੇ ਨਾਂ 'ਤੇ ਬਣੀ ਸੜਕ ਦਾ ਕੀਤਾ ਉਦਘਾਟਨ

 

ਖ਼ਬਰ ਵਿਚ ਕਿਹਾ ਗਿਆ ਕਿ ਇੰਟਰਨੈੱਟ ਦੇ ਪ੍ਰਸਾਰਿਤ ਇਕ ਵੀਡੀਓ ਵਿਚ ਦਿਸ ਰਿਹਾ ਹੈ ਕਿ ਇਕ ਮੇਜ਼ ਦੇ ਬੈਠੇ ਭਾਰਤੀ-ਅਮਰੀਕੀ ਵਿਦਿਆਰਥੀ ਦੀ ਧੌਣ ਨੂੰ ਇਕ ਗੋਰੇ ਵਿਦਿਆਰਥੀ ਨੇ ਕਾਫ਼ੀ ਦੇਰ ਤੱਕ ਮਰੋੜ ਕੇ ਰੱਖਿਆ। ਵੀਡੀਓ ਵਿਚ ਇਕ ਗੋਰੇ ਵਿਦਿਆਰਥੀ ਨੂੰ ਭਾਰਤੀ-ਅਮਰੀਕੀ ਵਿਦਿਆਰਥੀ ਨੂੰ ਆਪਣੀ ਸੀਟ ਤੋਂ ਉੱਠਣ ਲਈ ਕਹਿੰਦੇ ਹੋਏ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ। ਜਦੋਂ ਭਾਰਤੀ-ਅਮਰੀਕੀ ਵਿਦਿਆਰਥੀ ਨੇ ਇਨਕਾਰ ਕੀਤਾ ਤਾਂ ਉਸ ਦਾ ਗਲਾ ਘੁੱਟ ਦਿੱਤਾ ਗਿਆ ਅਤੇ ਜ਼ਬਰਦਸਤੀ ਸੀਟ ਤੋਂ ਹਟਾਇਆ ਗਿਆ। ਵੀਡੀਓ ਵਿਚ ਹੋਰਾਂ ਵਿਦਿਆਰਥੀਆਂ ਨੂੰ ਹਿੰਸਾ 'ਤੇ ਪ੍ਰਕਿਰਿਆ ਦਿੰਦੇ ਹੋਏ ਸੁਣਿਆ ਜਾ ਸਕਦਾ ਹੈ ਪਰ ਉਨ੍ਹਾਂ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਉੱਤਰੀ ਕੋਰੀਆ 'ਚ ਬੁਖ਼ਾਰ ਨਾਲ 56 ਲੋਕਾਂ ਦੀ ਮੌਤ, ਡੇਢ ਕਰੋੜ ਤੋਂ ਵਧੇਰੇ ਬਿਮਾਰ, ਫ਼ੌਜ ਨੇ ਸੰਭਾਲਿਆ ਮੋਰਚਾ

ਵਿਦਿਆਰਥੀ ਦੀ ਮਾਂ ਸੋਨਿਕਾ ਕੁਕਰੇਜਾ ਨੇ ਕਿਹਾ, 'ਇਹ ਭਿਆਨਕ ਸੀ। ਮੈਂ 3 ਰਾਤਾਂ ਸੌਂ ਨਹੀਂ ਸਕੀ। ਇੰਝ ਲੱਗਾ ਜਿਵੇਂ ਮੇਰਾ ਦਮ ਘੁੱਟ ਰਿਹਾ ਹੋਵੇ। ਮੈਂ ਇਸ ਨੂੰ ਵੇਖ ਕੇ ਗਈ ਵਾਰ ਰੋਈ।' ਇਸ ਦੇ ਬਾਵਜੂਦ ਸਕੂਲ ਪ੍ਰਸ਼ਾਸਨ ਨੇ ਭਾਰਤੀ-ਅਮਰੀਕੀ ਵਿਦਿਆਰਥੀ ਨੂੰ ਸਜ਼ਾ ਦਿੰਦੇ ਹੋਏ ਉਸ ਨੂੰ 3 ਦਿਨ ਲਈ ਸਕੂਲ ਤੋਂ ਮੁਅੱਤਲ ਕਰ ਦਿੱਤਾ, ਜਦੋਂਕਿ ਦਾਦਾਗਿਰੀ ਕਰਨ ਵਾਲੇ ਵਿਦਿਆਰਥੀ ਨੂੰ ਸਿਰਫ਼ 1 ਦਿਨ ਲਈ ਮੁਅੱਤਲ ਕੀਤਾ ਗਿਆ। ਕੁਕਰੇਜਾ ਨੇ ਕਿਹਾ, 'ਮੈਂ ਆਪਣੇ ਬੱਚਿਆਂ ਦੀ ਸੁਰੱਖਿਆ ਅਤੇ ਸਕੂਲ ਬੋਰਡ ਅਤੇ ਪੁਲਸ ਵਿਭਾਗ ਦੇ ਇਸ ਮਾਮਲੇ ਵਿਚ ਕਾਰਵਾਈ ਨਾ ਕਰਨ ਨੂੰ ਲੈ ਕੇ ਗੰਭੀਰ ਰੂਪ ਨਾਲ ਪਰੇਸ਼ਾਨ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਬੱਚੇ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਵੇ। ਸਕੂਲ ਵਿਚ ਦਾਦਾਗਿਰੀ 'ਤੇ ਰੋਕ ਲੱਗੇ।'

ਇਹ ਵੀ ਪੜ੍ਹੋ: ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਸੈਂਕੜੇ ਭਾਰਤੀ-ਅਮਰੀਕੀਆਂ ਲਈ ਵੱਡੀ ਖ਼ੁਸ਼ਖ਼ਬਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News