ਭਾਰਤ ਨੇ ਨੇਪਾਲ ਨੂੰ ਕੋਵਿਡ-19 ਟੀਕੇ ਦੀਆਂ 10 ਲੱਖ ਖੁਰਾਕਾਂ ਦੀ ਭੇਜੀ ਖੇਪ

01/22/2021 12:36:21 AM

ਕਾਠਮੰਡੂ-ਭਾਰਤ ਨੇ ਗੁਆਂਢਿਆਂ ਨੂੰ ਮਹੱਤਤਾ ਦੇਣ ਦੀ ਆਪਣੀ ਨੀਤੀ ਮੁਤਾਬਕ ਵੀਰਵਾਰ ਨੂੰ ਗ੍ਰਾਂਟ ਤਹਿਤ ਨੇਪਾਲ ਨੂੰ ਕੋਵਿਡ-19 ਟੀਕਿਆਂ ਦੀਆਂ 10 ਲੱਖ ਖੁਰਾਕਾਂ ਮੁਹੱਈਆ ਕਰਵਾਈਆਂ। ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ’ਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਨੇ ਬਲੁਤਵਾਰ ’ਚ ਪ੍ਰਧਾਨ ਮੰਤਰੀ ਰਿਹਾਇਸ਼ ’ਤੇ ਇਕ ਪ੍ਰੋਗਰਾਨ ਦੌਰਾਨ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੂੰ ਟੀਕੇ ਦੀ ਖੁਰਾਕ ਸੌਂਪ ਦਿੱਤੀ।

ਇਹ ਵੀ ਪੜ੍ਹੋ -ਮੱਧ ਬਗਦਾਦ ’ਚ 2 ਅਾਤਮਘਾਤੀ ਹਮਲੇ, 32 ਦੀ ਮੌਤ ਤੇ 110 ਜ਼ਖਮੀ

ਸਿਹਤ ਮੰਤਰੀ ਤ੍ਰਿਪਾਠੀ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀ ਇਸ ਦੌਰਾਨ ਮੌਜੂਦ ਸਨ। ਤ੍ਰਿਪਾਠੀ ਮੁਤਾਬਕ ਪਹਿਲੇ ਪੜਾਅ ’ਚ ਮੋਹਰੀ ਮੋਰਚਿਆਂ ਦੇ ਸਿਹਤ ਮੁਲਾਜ਼ਮਾਂ, ਮੁਲਜ਼ਮਾਂ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਟੀਕੇ ਦਿੱਤੇ ਜਾਣਗੇ। ਸਵੇਰੇ ਏਅਰ ਇੰਡੀਆ ਦਾ ਇਕ ਜਹਾਜ਼ ਭਾਰਤ ’ਚ ਨਿਰਮਿਤ ਕੋਵਿਡ-19 ਟੀਕਿਆਂ ਦੀ ਪਹਿਲੀ ਖੇਪ ਲੈ ਕੇ ਇਥੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚਿਆ। ਟੀਕਿਆਂ ਦੀ ਖੇਪ ਨੂੰ ਜਹਾਜ਼ ਤੋਂ ਉਤਾਰ ਕੇ ਇਸ ਨੂੰ ਕਾਠਮੰਡੂ ਦੇ ਬਾਹਰੀ ਹਿੱਸੇ ’ਚ ਸਥਿਤ ਤੇਕੂ ’ਚ ਸਿਹਤ ਸੇਵਾ ਵਿਭਾਗ ਦੇ ਸਟੋਰੇਜ਼ ਤੱਕ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ -ਬਾਈਡੇਨ ਦੀ ਖੁਫੀਆ ਮੁਖੀ ਦਾ ਚੀਨ ਵਿਰੁੱਧ ਹਮਲਾਵਰ ਰਵੱਈਆ ਅਪਣਾਉਣ ਦਾ ਐਲਾਨ

ਨੇਪਾਲ ਨੇ ਪਿਛਲੇ ਹਫਤੇ ਸੀਰਮ ਇੰਟਸੀਚਿਊਟ ਆਫ ਇੰਡੀਆ ਵੱਲੋਂ ਨਿਰਮਿਤ, ਆਕਸਫੋਰਡ-ਐਸਟਰਾਜੇਨੇਕਾ ਦੇ ‘ਕੋਵਿਡਸ਼ੀਲਡ’ ਟੀਕੇ ਦੇ ਇਸਤੇਮਾਲ ਲਈ ਸ਼ਰਤ ਮਨਜ਼ੂਰੀ ਦੇ ਦਿੱਤੀ ਸੀ। ਤ੍ਰਿਪਾਠੀ ਨੇ ਗ੍ਰਾਂਟ ਪ੍ਰਦਾਨ ਕਰਨ ਲਈ ਬੁੱਧਵਾਰ ਨੂੰ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਸੀ ਕਿ ਦੇਸ਼ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਅਗਲੇ ਦਿਨਾਂ ’ਚ ਹੋਰ ਟੀਕਿਆਂ ਦੀ ਖਰੀਰਦਾਰੀ ’ਚ ਭਾਰਤ ਤੋਂ ਉਸ ਨੂੰ ਸਹਾਇਤਾ ਮਿਲੇਗੀ।

ਇਹ ਵੀ ਪੜ੍ਹੋ -ਭਾਰਤ ਨੇ ਕੋਵਿਡ-19 ਦੀਆਂ ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News