ਭਾਰਤ ਨੇ ਸੰਯੁਕਤ ਰਾਸ਼ਟਰ ਦੇ ਅੱਤਵਾਦ ਰੋਕੂ ਫੰਡ ''ਚ ਪੰਜ ਲੱਖ ਡਾਲਰ ਦਾ ਦਿੱਤਾ ਯੋਗਦਾਨ

04/09/2021 2:14:39 AM

ਸੰਯੁਕਤ ਰਾਸ਼ਟਰ-ਭਾਰਤ ਨੇ ਸੰਯੁਕਤ ਰਾਸ਼ਟਰ ਦੇ ਅੱਤਵਾਦ ਰੋਕੂ ਟਰੱਸਟ ਫੰਡ ਲਈ 5,00,000 ਅਮਰੀਕੀ ਡਾਲਰ ਦਾ ਵਾਧੂ ਯੋਗਦਾਨ ਦਿੱਤਾ ਹੈ। ਇਸ ਦੇ ਨਾਲ ਹੀ ਅੱਤਵਾਦ ਨਾਲ ਨਜਿੱਠਣ ਲਈ ਸਥਾਪਿਤ ਸੰਯੁਕਤ ਰਾਸ਼ਟਰ ਕਾਰਜਕਾਲ 'ਚ ਭਾਰਤ ਦਾ ਯੋਗਦਾਨ 10 ਲੱਖ ਡਾਲਰ ਤੋਂ ਵਧੇਰੇ ਹੋ ਗਿਆ ਹੈ। ਭਾਰਤ ਨੇ ਕਿਹਾ ਕਿ ਉਹ ਅੱਤਵਾਦ ਦਾ ਮੁਕਾਬਲਾ ਕਰਨ ਲਈ ਸਾਂਝੇ ਮਕਸਦ ਨੂੰ ਅਗੇ ਵਧਾਉਣ ਲਈ ਸੰਯੁਕਤ ਰਾਸ਼ਟਰ ਕਾਰਜਕਾਲ ਨਾਲ ਸਹਿਯੋਗ ਜਾਰੀ ਰੱਖਣਾ ਚਾਹੁੰਦਾ ਹੈ।

ਇਹ ਵੀ ਪੜ੍ਹੋ-ਯੂਰਪ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਐਸਟ੍ਰਾਜੇਨੇਕਾ ਟੀਕੇ 'ਤੇ ਦੇ ਰਹੀਆਂ ਹਨ ਵੱਖ-ਵੱਖ ਸੁਝਾਅ

ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਨੂੰ ਸੰਯੁਕਤ ਰਾਸ਼ਟਰ ਦੇ ਅੱਤਵਾਦ ਰੋਕੂ ਟਰੱਸਟ ਫੰਡ 'ਚ 5,00,000 ਡਾਲਰ ਦਾ ਯੋਗਦਾਨ ਦੇਣ 'ਤੇ ਮਾਣ ਹੈ ਅਤੇ ਇਸ ਰਾਸ਼ੀ ਨਾਲ ਭਾਰਤ ਦਾ ਹੁਣ ਤੱਕ ਦਾ ਕੁੱਲ ਯੋਗਦਾਨ 10.05 ਲੱਖ ਡਾਲਰ ਹੋ ਗਿਆ ਹੈ। ਮਿਸ਼ਨ ਨੇ ਕਿਹਾ ਕਿ ਉਹ ਅੱਤਵਾਦ ਨਾਲ ਨਜਿੱਠਣ ਲਈ ਆਪਣੇ ਸਾਂਝੇ ਮਕਸਦ ਨੂੰ ਅਗੇ ਵਧਾਉਣ ਲਈ ਵਿਸ਼ੇਸ਼ ਪ੍ਰੋਗਰਾਮਾਂ ਅਤੇ ਪ੍ਰੋਜੈਕਟਾਂ 'ਤੇ ਅੱਤਵਾਦ ਰੋਕੂ ਸੰਯੁਕਤ ਰਾਸ਼ਟਰ ਕਾਰਜਕਾਲ (ਯੂ.ਐੱਨ.ਓ.ਸੀ.ਟੀ.) ਨਾਲ ਸਹਿਯੋਗ ਜਾਰੀ ਰੱਖਣ ਦਾ ਚਾਹਵਾਨ ਹੈ।

ਇਹ ਵੀ ਪੜ੍ਹੋ-ਨੇਪਾਲ 'ਚ ਚਾਰ ਮੰਤਰੀਆਂ ਤੋਂ ਵਾਪਸ ਲਈ ਗਈ ਉਨ੍ਹਾਂ ਦੀ ਸੰਸਦੀ ਮੈਂਬਰਸ਼ਿਪ

ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤਿਰੂਮੂਰਤੀ ਨੇ ਟਵੀਟ ਕੀਤਾ ਕਿ ਭਾਰਤ ਨੇ ਅੱਤਵਾਦ ਰੋਕੂ ਟਰੱਸਟ ਫੰਡ 'ਚ 5,00,000 ਡਾਲਰ ਦਾ ਵਾਧੂ ਯੋਗਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਤੱਕ ਯੂ.ਐੱਨ.ਓ.ਸੀ.ਟੀ. 'ਚ 10 ਲੱਖ ਡਾਲਰ ਤੋਂ ਵਧੇਰੇ ਦਾ ਯੋਗਦਾਨ ਕਰ ਚੁੱਕਿਆ ਹੈ, ਜਿਨ੍ਹਾਂ 'ਚ ਅਫਰੀਕਾ ਲਈ ਯੋਗਦਾਨ ਸ਼ਾਮਲ ਹੈ।

ਇਹ ਵੀ ਪੜ੍ਹੋ-ਮਿਆਂਮਾਰ ਦੇ ਫੌਜੀ ਸ਼ਾਸਨ ਨੇ ਇੰਟਰਨੈੱਟ 'ਤੇ ਵਧਾਈ ਪਾਬੰਦੀ, TV., ਡਿਸ਼ਾਂ ਨੂੰ ਕੀਤਾ ਗਿਆ ਜ਼ਬਤ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News