ਨਿਊਜ਼ੀਲੈਂਡ ਹੁਣ ਨਹੀਂ ਰਿਹਾ ਸੁਰੱਖਿਅਤ ਦੇਸ਼! ਜਾਣੋ ਭਾਰਤੀ ਸਟੋਰ ਮਾਲਕਾਂ ਨੇ ਕਿਉਂ ਜਤਾਈ ਚਿੰਤਾ

Friday, Jan 06, 2023 - 05:40 PM (IST)

ਨਿਊਜ਼ੀਲੈਂਡ ਹੁਣ ਨਹੀਂ ਰਿਹਾ ਸੁਰੱਖਿਅਤ ਦੇਸ਼! ਜਾਣੋ ਭਾਰਤੀ ਸਟੋਰ ਮਾਲਕਾਂ ਨੇ ਕਿਉਂ ਜਤਾਈ ਚਿੰਤਾ

ਵੈਲਿੰਗਟਨ (ਆਈ.ਏ.ਐੱਨ.ਐੱਸ.) ਨਿਊਜ਼ੀਲੈਂਡ ਵਿੱਚ ਅਪਰਾਧ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਇਸ ਦੌਰਾਨ ਪਰੇਸ਼ਾਨ ਭਾਰਤੀ ਪ੍ਰਚੂਨ ਵਿਕਰੇਤਾਵਾਂ ਅਤੇ ਛੋਟੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹ ਹੁਣ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ ਇੱਥੇ ਆਉਣ 'ਤੇ ਆਪਣੇ ਫ਼ੈਸਲੇ 'ਤੇ ਉਹਨਾਂ ਨੂੰ ਅਫਸੋਸ ਹੋ ਰਿਹਾ ਹੈ।ਪੁਲਸ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਆਕਲੈਂਡ ਅਤੇ ਹੈਮਿਲਟਨ ਸ਼ਹਿਰਾਂ ਵਿੱਚ ਵਾਪਰੀਆਂ ਕਈ ਡਕੈਤੀਆਂ ਨੇ ਪ੍ਰਚੂਨ ਕਾਰੋਬਾਰਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਵਿੱਚ ਭਾਰਤੀ ਕਾਰੋਬਾਰੀ ਵੀ ਸ਼ਾਮਲ ਹਨ।

ਲਗਾਤਾਰ ਤੀਜੀ ਵਾਰ ਹਮਲਾ

ਇੱਕ ਪੁਲਸ ਬਿਆਨ ਵਿੱਚ ਦੱਸਿਆ ਗਿਆ ਕਿ ਵੱਧ ਰਹੇ ਅਪਰਾਧ ਦੀ ਇੱਕ ਤਾਜ਼ਾ ਘਟਨਾ ਵਿੱਚ ਆਕਲੈਂਡ ਵਿੱਚ ਕੌਰਲੈਂਡਸ ਰੋਡ 'ਤੇ ਕਨਨਾ ਸ਼ਰਮਾ ਦੇ ਗੈਸ ਸਟੇਸ਼ਨ 'ਤੇ ਵੀਰਵਾਰ ਸਵੇਰੇ ਲੁਟੇਰਿਆਂ ਨੇ ਲਗਾਤਾਰ ਤੀਜੀ ਵਾਰ ਹਮਲਾ ਕੀਤਾ। 23 ਸਾਲ ਪਹਿਲਾਂ ਭਾਰਤ ਛੱਡਣ ਵਾਲੇ ਸ਼ਰਮਾ ਨੇ ਸਮਾਚਾਰ ਏਜੰਸੀ ਨਿਊਜ਼ਹਬ ਨੂੰ ਦੱਸਿਆ ਕਿ ਇਹ ਤੀਜੀ ਵਾਰ ਹੈ ਜਦੋਂ ਉਹਨਾਂ 'ਤੇ ਹਮਲਾ ਕੀਤਾ ਗਿਆ। ਸ਼ਰਮਾ ਮੁਤਾਬਕ ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਨਿਊਜ਼ੀਲੈਂਡ ਵਰਗਾ ਸਥਾਨ ਅਜਿਹਾ ਡਰਾਉਣਾ ਸਾਬਤ ਹੋ ਸਕਦਾ ਹੈ। ਉਸ ਨੂੰ ਲੱਗਦਾ ਸੀ ਕਿ ਨਿਊਜ਼ੀਲੈਂਡ ਦੁਨੀਆ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਵਿੱਚੋਂ ਇੱਕ ਹੈ। ਪਰ ਉਸ ਤੋਂ ਗ਼ਲਤੀ ਹੋ ਗਈ। ਅਜਿਹਾ ਨਹੀਂ ਹੈ। ਉਸ ਨੂੰ ਇੱਥੇ ਆ ਕੇ ਅਫ਼ਸੋਸ ਹੈ।"ਸ਼ਰਮਾ ਨੇ ਦੱਸਿਆ ਕਿ ਚੋਰਾਂ ਨੇ ਉਸ ਦੀ ਦੁਕਾਨ ਤੋਂ ਸਿਗਰਟ, ਵੇਪਸ ਅਤੇ ਹੋਰ ਕਈ ਸਾਮਾਨ ਚੋਰੀ ਕਰ ਲਿਆ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਅਨ ਔਰਤ ਨੂੰ ਮਿਲੀ ਜ਼ਮਾਨਤ, ਇਸਲਾਮਿਕ ਸਟੇਟ ਦੇ ਇਲਾਕੇ 'ਚ ਹੋਈ ਸੀ ਦਾਖਲ  

ਹੋਰ ਭਾਰਤੀਆਂ 'ਤੇ ਵੀ ਹੋਏ ਹਮਲੇ

ਨਵੇਂ ਸਾਲ ਦੇ ਨੇੜੇ ਡੇਅਰੀ ਮਾਲਕ ਜਯੇਸ਼ ਪਟੇਲ ਦੇ ਸਟੋਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨੂੰ ਲਗਭਗ 10,000 ਡਾਲਰ ਦਾ ਨੁਕਸਾਨ ਹੋਇਆ।ਪਟੇਲ ਮੁਤਾਬਕ ਡਕੈਤ ਅਜਿਹਾ ਇਸ ਲਈ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇਸ ਸਬੰਧੀ ਕਾਨੂੰਨ ਅਸਲ ਵਿੱਚ ਕਮਜ਼ੋਰ ਹੈ। ਇਹ ਘਟਨਾ ਉਸ ਦਿਨ ਵਾਪਰੀ ਜਦੋਂ ਚਾਰ ਵਿਅਕਤੀ ਹੈਮਿਲਟਨ ਵਿੱਚ ਪੁਨੀਤ ਸਿੰਘ ਦੇ ਡੇਅਰੀ ਸਟੋਰ ਵਿੱਚ ਦਾਖਲ ਹੋਏ ਅਤੇ ਉਸ ਦੇ ਕਰਮਚਾਰੀ ਨਬੀਨ ਦੀਆਂ ਦੋ ਉਂਗਲਾਂ ਇੱਕ ਚਾਕੂ ਨਾਲ ਕੱਟ ਦਿੱਤੀਆਂ।ਠੀਕ ਇੱਕ ਮਹੀਨਾ ਪਹਿਲਾਂ ਜਨਕ ਪਟੇਲ (34) ਨੂੰ ਸੈਂਡਰਿੰਘਮ, ਆਕਲੈਂਡ ਵਿੱਚ ਰੋਜ਼ ਕਾਟੇਜ ਸੁਪਰੇਟ ਵਿੱਚ ਲੁਟੇਰਿਆਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ, ਜਿੱਥੇ ਉਹ ਕੰਮ ਕਰਦਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਕੈਲੀਫੋਰਨੀਆ 'ਚ ਭਾਰੀ ਮੀਂਹ ਅਤੇ ਤੂਫਾਨ, ਲੋਕਾਂ ਲਈ ਚੇਤਾਵਨੀ ਜਾਰੀ, ਬੱਚੇ ਸਮੇਤ 2 ਦੀ ਮੌਤ (ਤਸਵੀਰਾਂ)

ਨਿਊਜ਼ੀਲੈਂਡ 'ਚ ਭਾਰਤੀ

ਇੱਥੇ ਦੱਸ ਦਈਏ ਕਿ ਭਾਰਤੀ ਨਿਊਜ਼ੀਲੈਂਡ ਦੀ ਆਬਾਦੀ ਦਾ 5 ਫੀਸਦੀ ਹਨ।ਵਿਦੇਸ਼ ਮੰਤਰਾਲੇ ਦੀ ਇੱਕ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਵਿੱਚ 240,000 ਭਾਰਤੀ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 1.6 ਲੱਖ ਭਾਰਤੀ ਮੂਲ ਦੇ ਅਤੇ 80,000 ਪ੍ਰਵਾਸੀ ਭਾਰਤੀ ਹਨ।ਨਿਊਜ਼ੀਲੈਂਡ ਸਰਕਾਰ ਦੇ ਅੰਕੜਿਆਂ ਅਨੁਸਾਰ 20 ਨਵੰਬਰ, 2022 ਤੱਕ ਇਕੱਲੇ ਨੌਰਥਲੈਂਡ ਖੇਤਰ ਵਿੱਚ ਲਗਭਗ 23 ਛਾਪੇ ਮਾਰੇ  ਗਏ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News