ਟੋਰਾਂਟੋ ''ਚ ਨੌਜਵਾਨਾਂ ਨੂੰ ਜ਼ਖਮੀ ਕਰਕੇ ਦੌੜਿਆ ਦੋਸ਼ੀ, ਪੁਲਸ ਕਰ ਰਹੀ ਹੈ ਮਾਮਲੇ ਦੀ ਜਾਂਚ

07/16/2017 1:43:36 PM

ਕੈਨੇਡਾ— ਟੋਰਾਂਟੋ ਦੇ ਇਟੋਬਾਇਕੋ ਸੈਨਟੇਨਨਿਆਲ ਪਾਰਕ ਨੇੜੇ ਸ਼ਨੀਵਾਰ ਰਾਤ ਨੂੰ ਇਕ ਹਾਦਸਾ ਵਾਪਰ ਗਿਆ। ਇੱਥੇ ਦੋ ਨੌਜਵਾਨਾਂ ਨੂੰ ਇਕ ਵਾਹਨ ਨੇ ਕੁਚਲ ਦਿੱਤਾ। ਇਸ ਮਗਰੋਂ ਵਾਹਨ ਸਮੇਤ ਦੋਸ਼ੀ ਵਿਅਕਤੀ ਭੱਜ ਗਿਆ। ਦੋਵੇਂ ਨੌਜਵਾਨ ਜ਼ਖਮੀ ਹਾਲਤ 'ਚ ਸੜਕ 'ਤੇ ਪਏ ਰਹੇ। ਰਾਤ 10.30 ਵਜੇ ਲੰਘ ਰਹੀ ਪੁਲਸ ਨੇ ਇਨ੍ਹਾਂ ਦੋਹਾਂ ਨੂੰ ਦੇਖਿਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 
ਪੁਲਸ ਨੇ ਕਿਹਾ ਕਿ ਦੋਵੇਂ ਮੈਡੀਕਲ ਸਹਾਇਤਾ ਲੈ ਰਹੇ ਹਨ। ਕੁੱਝ ਸਮੇਂ ਲਈ ਇਸ ਇਲਾਕੇ ਨੂੰ ਬੰਦ ਵੀ ਕੀਤਾ ਗਿਆ। ਫਿਲਹਾਲ ਦੋਹਾਂ ਦੀ ਹਾਲਤ ਬਾਰੇ ਤਾਜ਼ਾ ਜਾਣਕਾਰੀ ਨਹੀਂ ਮਿਲ ਸਕੀ। ਪੁਲਸ ਨੇ ਕਿਹਾ ਕਿ ਉਹ ਦੋਸ਼ੀ ਵਿਅਕਤੀ ਦੀ ਭਾਲ ਕਰ ਰਹੇ ਹਨ ਅਤੇ ਅਜੇ ਤਕ ਉਨ੍ਹਾਂ ਹੱਥ ਕੋਈ ਵੱਡਾ ਸਬੂਤ ਨਹੀਂ ਲੱਗ ਸਕਿਆ। ਅਜੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਨ੍ਹਾਂ ਦੋਹਾਂ ਨੂੰ ਜਾਣ-ਬੁੱਝ ਕੇ ਨੁਕਸਾਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਇਹ ਇਕ ਹਾਦਸਾ ਹੀ ਹੈ।


Related News