ਦਿੱਲੀ ਦੀ ਕਾਨੂੰਨ ਵਿਵਸਥਾ ਠੱਪ, ਉੱਪ ਰਾਜਪਾਲ ਨੇ ਪੁਲਸ ਫ਼ੋਰਸ ਨੂੰ ਕਰ ਦਿੱਤਾ ਹੈ ''ਬਰਬਾਦ'' : ਸੌਰਭ ਭਾਰਦਵਾਜ

Tuesday, May 07, 2024 - 01:09 PM (IST)

ਦਿੱਲੀ ਦੀ ਕਾਨੂੰਨ ਵਿਵਸਥਾ ਠੱਪ, ਉੱਪ ਰਾਜਪਾਲ ਨੇ ਪੁਲਸ ਫ਼ੋਰਸ ਨੂੰ ਕਰ ਦਿੱਤਾ ਹੈ ''ਬਰਬਾਦ'' : ਸੌਰਭ ਭਾਰਦਵਾਜ

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਪਿਛਲੇ ਕੁਝ ਮਹੀਨਿਆਂ 'ਚ ਦਿੱਲੀ ਦੀ ਕਾਨੂੰਨ ਵਿਵਸਥਾ ਠੱਪ ਹੋ ਗਈ ਹੈ ਅਤੇ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੇ ਰਾਜਧਾਨੀ ਦੇ ਪੁਲਸ ਫ਼ੋਰਸ ਨੂੰ 'ਬਰਬਾਦ' ਕਰ ਦਿੱਤਾ ਹੈ। ਉੱਪ ਰਾਜਪਾਲ ਦਫ਼ਤਰ ਵਲੋਂ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਆਮ ਆਦਮੀ ਪਾਰਟੀ (ਆਪ) ਦੇ ਆਗੂ ਸੌਰਭ ਭਾਰਦਵਾਜ ਨੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਪਿਛਲੇ ਕੁਝ ਦਿਨਾਂ 'ਚ ਸਾਹਮਣੇ ਆਈਆਂ ਅਪਰਾਧ ਦੀਆਂ ਕੁਝ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਜ਼ਾਫਰਾਬਾਦ 'ਚ ਹੋਰ ਲੋਕਾਂ ਦੀ ਮੌਜੂਦਗੀ 'ਚ ਇਕ ਵਿਅਕਤੀ ਦਾ ਕਤਲ ਕਰ ਦਿੱਤਾ। ਪੀੜਤ ਕਤਲ ਦਾ ਗਵਾਹ ਸੀ ਅਤੇ ਉਸ 'ਤੇ ਕਈ ਵਾਰ ਚਾਕੂ ਨਾਲ ਵਾਰ ਕਰ ਦਿੱਤਾ ਗਿਆ।

ਉਨ੍ਹਾਂ ਕਿਹਾ,''ਪਿਛਲੇ ਕੁਝ ਮਹੀਨਿਆਂ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਖ਼ਰਾਬ ਹੋ ਗਈ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਿੱਲੀ 'ਚ ਅਪਰਾਧ ਦਰ (ਦੇਸ਼ 'ਚ) ਸਭ ਤੋਂ ਵੱਧ ਹੈ। ਇਕ ਲੱਖ ਦੀ ਆਬਾਦੀ 'ਤ 1,832 ਅਪਰਾਧ ਦਰਜ ਕੀਤੇ ਗਏ, ਜੋ ਰਾਸ਼ਟਰੀ ਔਸਤ ਤੋਂ 7 ਗੁਣਾ ਵੱਧ ਹੈ।'' ਭਾਰਦਵਾਜ ਨੇ ਦੋਸ਼ ਲਗਾਇਆ,''ਇਹ ਉੱਪ ਰਾਜਪਾਲ ਵੀ.ਕੇ. ਸਕਸੈਨਾ ਦੀ ਅਸਮਰੱਥਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕੋਲ ਦੇਖਭਾਲ ਕਰਨ ਲਈ 2 ਚੀਜ਼ਾਂ ਹਨ- ਪੁਲਸ ਅਤੇ ਡੀਡੀਏ (ਦਿੱਲੀ ਵਿਕਾਸ ਅਥਾਰਟੀ)। ਪਰ ਉਨ੍ਹਾਂ ਦੇ ਅਧੀਨ ਪੁਲਸ ਫ਼ੋਰਸ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ।'' ਉਨ੍ਹਾਂ ਦੋਸ਼ ਲਗਾਇਆ ਕਿ ਉੱਪ ਰਾਜਪਾਲ ਪੁਲਸ ਦੀ ਨਿਗਰਾਨੀ ਕਰਨ 'ਚ ਸਮਰੱਥ ਨਹੀਂ ਹੈ। 'ਆਪ' ਨੇਤਾ ਨੇ ਕਿਹਾ,''ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣਾ ਕੰਮ ਕਰਨ ਅਤੇ ਦਿੱਲੀ ਸਰਕਾਰ ਦੇ ਕੰਮ 'ਚ ਦਖ਼ਲਅੰਦਾਜੀ ਕਰਨਾ ਬੰਦ ਕਰੋ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News