ਕੀ ਬਿਸ਼ਨੋਈ ਗੈਂਗ ਲੈ ਰਹੀ ਰਾਸ਼ਟਰ ਵਿਰੋਧੀ ਤੱਤਾਂ ਤੋਂ ਮਦਦ? ਮਾਮਲੇ ਦੀ ਜਾਂਚ ’ਚ ਜੁਟੀ ਮੁੰਬਈ ਪੁਲਸ

Wednesday, May 01, 2024 - 02:31 AM (IST)

ਮੁੰਬਈ (ਭਾਸ਼ਾ)– ਮੁੰਬਈ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਭਾਰਤ ਤੋਂ ਬਾਹਰ ਸਰਗਰਮ ਰਾਸ਼ਟਰ ਵਿਰੋਧੀ ਤੱਤਾਂ ਤੋਂ ਪੈਸੇ ਜਾਂ ਹਥਿਆਰਾਂ ਦੇ ਰੂਪ ’ਚ ਮਦਦ ਮਿਲੀ ਸੀ? ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਸ ਮਹੀਨੇ ਦੇ ਸ਼ੁਰੂ ’ਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ ਸੋਮਵਾਰ ਨੂੰ ਮੁਲਜ਼ਮ ਵਿੱਕੀ ਗੁਪਤਾ (24), ਸਾਗਰ ਪਾਲ (21) ਤੇ ਅਨੁਜ ਥਾਪਨ (32) ਨੂੰ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 8 ਮਈ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਸਾਬਕਾ ਪ੍ਰਧਾਨ ਮੰਤਰੀ ਦੇ ਪੋਤੇ ਪ੍ਰਜਵਲ ਰੇਵੰਨਾ ਦੀ ਸੈਕਸ ਟੇਪ ਕਿਵੇਂ ਹੋਈ ਲੀਕ? ਡਰਾਈਵਰ ਹੀ ਬਣਿਆ ਕੇਸ ਦਾ ਮੁੱਖ ਪਾਤਰ

ਅਹਿਮਦਾਬਾਦ ਦੀ ਸਾਬਰਮਤੀ ਜੇਲ ’ਚ ਬੰਦ ਲਾਰੈਂਸ ਤੇ ਉਸ ਦਾ ਛੋਟਾ ਭਰਾ ਅਨਮੋਲ ਇਸ ਮਾਮਲੇ ’ਚ ਲੋੜੀਂਦੇ ਮੁਲਜ਼ਮ ਹਨ। ਅਨਮੋਲ ਦੇ ਬਾਰੇ ’ਚ ਮੰਨਿਆ ਜਾਂਦਾ ਹੈ ਕਿ ਉਹ ਅਮਰੀਕਾ ਜਾਂ ਕੈਨੇਡਾ ’ਚ ਹੈ। ਪੁਲਸ ਰਿਮਾਂਡ ਦੀ ਅਰਜ਼ੀ ’ਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦਾ ਗਿਰੋਹ ਕੌਮਾਂਤਰੀ ਪੱਧਰ ’ਤੇ ਸਰਗਰਮ ਹੈ।

ਇਸ ਲਈ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਸ ਨੂੰ ਭਾਰਤ ਦੇ ਬਾਹਰ ਦੇਸ਼ ਵਿਰੋਧੀ ਅਨਸਰਾਂ ਤੋਂ ਹਥਿਆਰ ਜਾਂ ਪੈਸੇ ਦੀ ਸਪਲਾਈ ਵਰਗੀ ਕੋਈ ਮਦਦ ਮਿਲੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪੁਲਸ ਮੌਜੂਦਾ ਮਾਮਲੇ ’ਚ ਕਥਿਤ ਸ਼ੂਟਰ ਨੂੰ ਮੁਹੱਈਆ ਕਰਵਾਏ ਗਏ ਹਥਿਆਰਾਂ ਦੇ ਸਰੋਤ ਦੀ ਵੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News