ਇਟਲੀ 'ਚ ਸਤਿੰਦਰ ਸਰਤਾਜ ਨੇ ਲਾਈਆਂ ਖੂਬ ਰੌਣਕਾਂ, ਰਿਕਾਰਡ ਇਕੱਠ ਵੇਖਣ ਨੂੰ ਮਿਲਿਆ

Thursday, Jul 18, 2024 - 10:09 AM (IST)

ਇਟਲੀ 'ਚ ਸਤਿੰਦਰ ਸਰਤਾਜ ਨੇ ਲਾਈਆਂ ਖੂਬ ਰੌਣਕਾਂ, ਰਿਕਾਰਡ ਇਕੱਠ ਵੇਖਣ ਨੂੰ ਮਿਲਿਆ

ਮਿਲਾਨ ਇਟਲੀ (ਸਾਬੀ ਚੀਨੀਆ) - ਪੰਜਾਬੀ ਸੰਗੀਤ ਇੰਡਸਟਰੀ 'ਚ ਉੱਚੀਆਂ ਬੁਲੰਦੀਆਂ ਛੂਹਣ ਵਾਲੇ ਲੱਖਾਂ ਪੰਜਾਬੀਆਂ ਦੇ ਹਰਮਨ ਪਿਆਰੇ  ਗਾਇਕ ਸਤਿੰਦਰ ਸਿਰਤਾਜ ਦਾ ਯੂਰਪ 'ਚ 13 ਜੁਲਾਈ ਨੂੰ ਸਟੇਜ ਸ਼ੋਅ ਹੋਇਆ। ਇਟਲੀ ਦੇ ਦਿਲ ਕਰਕੇ ਜਾਣੇ ਜਾਂਦੇ ਸ਼ਹਿਰ ਰੋਮ ਵਿੱਚ ਇਹ ਸਟੇਜ ਸ਼ੋਅ ਯੂਰਪ ਦੀ ਧਰਤੀ 'ਤੇ ਇੱਕ ਨਵਾਂ ਇਤਿਹਾਸ ਲਿਖਣ ਵਿੱਚ ਕਾਮਯਾਬ ਹੋਇਆ ਹੈ।

PunjabKesari

ਦੱਸਣਯੋਗ ਹੈ ਕਿ ਇਟਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਗਾਇਕ ਨੇ ਵੈਟੀਕਰਨ ਸਿਟੀ ਦੇ ਨੇੜੇਲੇ ਕਿਸੇ ਹਾਲ ਵਿਚ ਸ਼ੋਅ ਕਰਨ ਦਾ ਹੌਸਲਾ ਵਿਖਾਇਆ ਸੀ ਜਿਸ ਵਿਚ ਸਤਿੰਦਰ ਸਿਰਤਾਜ 'ਤੇ ਉਨਾਂ ਦੀ ਟੀਮ ਪੂਰੀ ਤਰ੍ਹਾਂ ਕਾਮਯਾਬ ਰਹੀ। ਵੱਡੀ ਤਦਾਦ ਵਿਚ ਪਹੁੰਚੇ ਸਰੋਤਿਆਂ ਦੇ ਇਕੱਠ ਤੋਂ ਪਤਾ ਲੱਗਦਾ ਹੈ ਕਿ ਉਹ ਸਿਰਤਾਜ ਦੀ ਗਾਇਕੀ ਨੂੰ ਕਿੰਨਾ ਪਿਆਰ ਕਰਦੇ ਹਨ। 

PunjabKesari

ਯੂਰਪ ਦੇ ਮਸ਼ਹੂਰ ਐਂਕਰ ਮਨਦੀਪ ਸੈਣੀ ਨੇ ਆਪਣੀ ਮਿੱਠੀ ਅਵਾਜ਼ ਰਾਹੀਂ ਸਿਰਤਾਜ ਨੂੰ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰਦਿਆਂ ਸ਼ਾਇਰੋ-ਸ਼ਾਇਰੀ ਨਾਲ ਖੂਬ ਰੰਗ ਬੰਨਦਿਆ ਵਾਹ ਵਾਹ ਖੱਟੀ। ਉਸ ਮਗਰੋਂ ਸਤਿੰਦਰ ਸਿਰਤਾਜ ਨੇ ਇੱਕ ਤੋਂ ਵੱਧ ਇਕ ਗੀਤਾਂ ਗੱਲਵਕੜੀ , ਤਰੱਕੀਆਂ , ਪਹਿਲੀ ਕਿੱਕ ਤੇ ਸਾਟ ਮੇਰਾ ਜਾਮਾ ਨਾਲ ਲੋਕਾਂ ਨੂੰ ਝੂਮਣ ਲਾ ਛੱਡਿਆ ਅਤੇ ਸ਼ੋਅ ਦੀ ਕਾਮਯਾਬੀ ਦੀ ਸਾਰਾ ਸਿਹਰਾ ਸਮੁੱਚੀ ਟੀਮ ਅਤੇ ਮੁੱਖ ਪ੍ਰਬੰਧਕ ਪੰਕਜ ਢੀਂਗਰਾ, ਸੰਦੀਪ ਸਿੰਘ, ਗੁਰਲਾਲ ਚਾਹਲ  , ਰੌਬਿਨ ਅਤੇ ਵਿਕਾਸ ਸਿਰ ਜਾਂਦਾ ਹੈ। ਇਨ੍ਹਾਂ  ਨੇ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਖੂਬ ਮਿਹਨਤ ਕੀਤੀ ਸੀ। ਇਸ ਸ਼ੋਅ ਨੂੰ ਕਾਮਯਾਬ ਬਣਾਉਣ ਲਈ ਲੋਕ ਨੇੜੇਲੇ ਪਿੰਡਾਂ ਤੋਂ ਬੱਸਾਂ ਭਰ-ਭਰ ਪਹੁੱਚੇ ਹੋਏ ਸਨ । 


author

Harinder Kaur

Content Editor

Related News