ਇਟਲੀ 'ਚ ਮਨੀਸ਼ ਕੁਮਾਰ ਸੈਣੀ ਨੇ ਜਿੱਤੀ ਵਿਦੇਸ਼ੀ ਕਮਿਊਨਿਟੀ ਦੇ ਕਮਿਸ਼ਨ ਦੀ ਚੋਣ, ਭਾਰਤੀਆਂ ਦੀ ਕਰਵਾਈ ਬੱਲੇ-ਬੱਲੇ

Friday, Jul 23, 2021 - 05:23 PM (IST)

ਇਟਲੀ 'ਚ ਮਨੀਸ਼ ਕੁਮਾਰ ਸੈਣੀ ਨੇ ਜਿੱਤੀ ਵਿਦੇਸ਼ੀ ਕਮਿਊਨਿਟੀ ਦੇ ਕਮਿਸ਼ਨ ਦੀ ਚੋਣ, ਭਾਰਤੀਆਂ ਦੀ ਕਰਵਾਈ ਬੱਲੇ-ਬੱਲੇ

ਰੋਮ(ਕੈਂਥ)- ਲੰਬੇ ਸਮੇਂ ਤੋਂ ਵਿਦੇਸ਼ਾਂ ਵਿਚ ਭਾਰਤੀਆਂ ਨੇ ਮੱਲਾਂ ਮਾਰ ਕੇ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਇਟਲੀ ਦੇ ਸ਼ਹਿਰ ਪਾਦੋਵਾ ਵਿਖੇ ਪਿਛਲੇ 15 ਸਾਲਾਂ ਤੋਂ ਰਹਿ ਰਹੇ ਮਨੀਸ਼ ਕੁਮਾਰ ਸੈਣੀ ਨੇ ਨਗਰ ਨਿਗਮ ਪਾਦੋਵਾ ਵਿਚ ਵਿਦੇਸ਼ੀ ਕਮਿਊਨਿਟੀ ਦੇ ਕਮਿਸ਼ਨ ਦੀ ਚੋਣ ਜਿੱਤ ਕੇ ਇਟਲੀ ਵਿਚ ਰਹਿੰਦੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਸਬੰਧੀ ਗੱਲਬਾਤ ਕਰਦਿਆਂ ਮਨੀਸ਼ ਕੁਮਾਰ ਸੈਣੀ ਨੇ ਦੱਸਿਆ ਕਿ ਨਗਰ ਨਿਗਮ ਪਾਦੋਵਾ ਦੇ ਵਿਦੇਸ਼ੀ ਕਮਿਊਨਿਟੀ ਦੇ ਕਮਿਸ਼ਨ ਵਿਚ 16 ਮੈਂਬਰਾਂ ਨੂੰ ਚੁਣਨ ਲਈ 32 ਜਾਣਿਆਂ ਨੇ, ਜਿਸ ਵਿਚ ਸਾਰੇ ਹੀ ਅਲੱਗ-ਅਲੱਗ ਦੇਸ਼ਾਂ ਤੋਂ ਸਨ, ਨੇ ਹਿੱਸਾ ਲਿਆ ਸੀ। ਉਹਨਾਂ ਪਾਦੋਵਾ ਸ਼ਹਿਰ ਵਿਚ ਰਹਿੰਦੇ ਭਾਰਤੀਆਂ ਦੀ ਨੁਮਾਇੰਦਗੀ ਕਰਦੇ ਹੋਏ ਇਹ ਚੋਣ ਲੜੀ ਸੀ, ਜਿਸ ਵਿਚ ਉਨ੍ਹਾਂ ਨੇ ਜਿੱਤ ਦਰਜ ਕੀਤੀ।

PunjabKesari

ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ੀ ਕਮਿਊਨਿਟੀ ਦੇ ਕਮਿਸ਼ਨ ਦੀ ਹੋਈ ਚੋਣ ਵਿਚ ਉਨ੍ਹਾਂ ਨੇ ਪਹਿਲੇ 5 ਮੈਂਬਰਾਂ ਵਿਚ ਆਪਣਾ ਸਥਾਨ ਹਾਸਲ ਕੀਤਾ। 14 ਜੂਨ ਤੋਂ 14 ਜੁਲਾਈ ਤੱਕ ਹੋਈਆਂ ਇਨ੍ਹਾਂ ਚੋਣਾਂ ਵਿਚ ਤਕਰੀਬਨ 19000 ਵਿਦੇਸ਼ੀ ਵੋਟਰਾਂ ਨੇ ਹਿੱਸਾ ਲਿਆ। ਇਸ ਵਿਚ ਉਨ੍ਹਾਂ ਜਿੱਤ ਪ੍ਰਾਪਤ ਕੀਤੀ ਅਤੇ ਬੀਤੇ ਦਿਨ ਪਾਦੋਵਾ ਵਿਖੇ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਵੀ ਹੋਇਆ।

ਉਨ੍ਹਾਂ ਦੀ ਇਸ ਜਿੱਤ 'ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਰਹਿ ਰਹੇ ਸਾਕ- ਸੰਬੰਧੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਮਨੀਸ਼ ਕੁਮਾਰ ਸੈਣੀ ਭਾਰਤ ਦੇ ਰਾਜਸਥਾਨ ਦੇ ਸ਼ਹਿਰ ਜੈਪੁਰ ਦੇ ਰਹਿਣ ਵਾਲੇ ਹਨ, ਜੋ ਕਿ 2004 ਤੋਂ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਇਟਲੀ ਵਿਚ ਜ਼ਿੰਦਗੀ ਬਸਰ ਕਰ ਰਹੇ ਹਨ।


author

cherry

Content Editor

Related News