ਕੈਨੇਡਾ 'ਚ ਸ਼ਖ਼ਸ ਨੇ ਆਪਣੇ 3 ਬੱਚਿਆਂ ਅਤੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

02/14/2024 1:49:50 PM

ਵਿੰਨੀਪੈਗ: ਕੈਨੇਡਾ ਦਾ ਦਿਲ ਦਹਿਲਾ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੈਨੀਟੋਬਾ ਵਿਚ ਪਿਓ ਨੇ ਹੀ ਆਪਣੇ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜ ਦਿਤਾ ਅਤੇ ਪਤਨੀ ਸਣੇ ਉਸ ਦੀ ਰਿਸ਼ਤੇਦਾਰ ਨੂੰ ਵੀ ਮਾਰ ਮੁਕਾਇਆ। ਕਤਲ ਕੀਤੇ ਬੱਚਿਆਂ ਦੀ ਉਮਰ ਸਿਰਫ ਢਾਈ ਮਹੀਨੇ, ਚਾਰ ਸਾਲ ਅਤੇ ਛੇ ਸਾਲ ਸੀ ਜਦਕਿ ਸ਼ੱਕੀ ਦੀ ਕੌਮਨ ਲਾਅ ਪਾਰਟਨਰ ਦੀ 17 ਸਾਲਾ ਰਿਸ਼ਤੇਦਾਰ ਵੀ ਖੂਨ ਖਰਾਬੇ ਦੀ ਲਪੇਟ ਵਿਚ ਆ ਗਈ। ਕੈਨੇਡੀਅਨ ਪੁਲਸ ਵੱਲੋਂ 30 ਸਾਲ ਦੇ ਸ਼ੱਕੀ ਵਿਰੁੱਧ ਪਹਿਲੇ ਦਰਜੇ ਦੇ ਕਤਲ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ।

ਪਤਨੀ ਅਤੇ ਬੱਚਿਆਂ ਦੀ ਹੋਈ ਸ਼ਨਾਖਤ

ਇੰਸਪੈਕਟਰ ਟਿਮ ਆਰਸਨੋ ਨੇ ਕਿਹਾ ਕਿ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਹੋਣ ਪਿੱਛੋਂ ਮੈਨੀਟੋਬਾ ਦੇ ਲੋਕ ਸਦਮੇ ਵਿਚ ਹਨ। ਪੂਰਾ ਕਾਰਮਨ ਕਸਬਾ ਇਸ ਕਤਲੇਆਮ ਦਾ ਸੋਗ ਮਨਾ ਰਿਹਾ ਹੈ। ਦੂਜੇ ਪਾਸੇ ਐਨਾ ਵੱਡਾ ਸਦਮਾ ਬਰਦਾਸ਼ਤ ਕਰ ਰਹੀ ਨੈਨਸੀ ਕਲੀਅਰਵਾਟਰ ਨੇ ਮਰਨ ਵਾਲੇ ਔਰਤ ਦੀ ਸ਼ਨਾਖਤ ਆਪਣੀ 30 ਸਾਲ ਦੀ ਧੀ ਅਮੈਂਡਾ ਕਲੀਅਰ ਵਾਟਰ ਵਜੋਂ ਕੀਤੀ ਜਦਕਿ ਦੋਹਤੇ-ਦੋਹਤੀਆਂ ਦਾ ਨਾਂ ਬੈਥਨੀ, ਜੇਵਨ ਅਤੇ ਇਸਾਬੇਲਾ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਮਲੇਸ਼ੀਆਈ ਵਿਅਕਤੀ ਨੇ ਸਿੰਗਾਪੁਰ ਏਅਰਲਾਈਨਜ਼ 'ਤੇ ਠੋਕਿਆ 14 ਕਰੋੜ ਰੁਪਏ ਦਾ ਮੁਕੱਦਮਾ

ਸ਼ੱਕੀ ਵਿਰੁੱਧ ਪਹਿਲੇ ਦਰਜੇ ਦੇ ਕਤਲ ਦੇ 5 ਦੋਸ਼ ਆਇਦ

ਕਤਲ ਵਾਲੇ ਘਰ ਦੇ ਗੁਆਂਢ ਵਿਚ ਰਹਿੰਦੇ ਰੈਂਡੀ ਮੈਕਫਾਰਲੇਨ ਦਾ ਕਹਿਣਾ ਸੀ ਕਿ ਇਹ ਮਕਾਲ ਪਿਛਲੇ ਸਾਲ ਹੀ ਕਿਰਾਏ ’ਤੇ ਚੜ੍ਹਿਆ ਸੀ ਅਤੇ ਕਲੀਅਰ ਵਾਟਰ ਦੇ ਬੱਚੇ ਅਕਸਰ ਖੇਡਦੇ ਨਜ਼ਰ ਆ ਜਾਂਦੇ ਸਨ। ਦੱਸਿਆ ਜਾ ਰਿਹਾ ਹੈ ਕਿ 29 ਸਾਲ ਦਾ ਰਾਯਨ ਹਾਵਰਡ ਮਾਨੋਕੇਸਿਕ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਅਤੇ 2019 ਵਿਚ ਇਕ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜ ਨੇ ਉਸ ਨੂੰ ਚਿਤਾਵਨੀ ਵੀ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News