ਆਸਟ੍ਰੇਲੀਆ 'ਚ ਔਰਤ ਹੋਈ ਹਾਦਸੇ ਦੀ ਸ਼ਿਕਾਰ, ਹਾਲਤ ਗੰਭੀਰ
Thursday, Apr 19, 2018 - 12:19 PM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪੋਰਟ ਬੋਟਨੀ ਵਿਚ ਇਕ ਉਦਯੋਗਿਕ ਗੱਡੀ ਤੋਂ 10 ਮੀਟਰ ਦੀ ਉੱਚਾਈ ਤੋਂ ਡਿੱਗਣ ਕਾਰਨ ਇਕ ਔਰਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਹਾਦਸੇ ਸਮੇਂ ਇਹ 50 ਸਾਲਾ ਔਰਤ ਹਚਿਸਨ ਬੰਦਰਗਾਹ 'ਤੇ ਇਕ ਸਨਅੱਤੀ ਵਰਕਸਾਈਟ 'ਤੇ ਕੰਮ ਕਰ ਰਹੀ ਸੀ। ਹਾਦਸੇ ਦੇ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ। ਨਿਊ ਸਾਉਥ ਵੇਲਜ਼ ਦੇ ਇਕ ਐਂਬੂਲੈਂਸ ਬੁਲਾਰੇ ਨੇ ਦੱਸਿਆ ਕਿ ਉੱਚਾਈ ਤੋਂ ਡਿੱਗਣ ਕਾਰਨ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਔਰਤ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਦੀ ਇਕ ਬਾਂਹ ਅਤੇ ਲੱਤ ਵੀ ਟੁੱਟ ਗਈ ਸੀ। ਐਮਰਜੈਂਸੀ ਸੇਵਾਵਾਂ ਵੱਲੋਂ ਮੁੱਢਲਾ ਇਲਾਜ ਕੀਤਾ ਗਿਆ ਅਤੇ ਔਰਤ ਨੂੰ ਤੁਰੰਤ ਸੈਂਟ ਜੌਰਜ ਹਸਪਤਾਲ ਕੋਗਾਰਾਹ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।