ਹੋਸਟਲ ਕੋਲ ਦਿਨ-ਦਿਹਾੜੇ ਵੱਡੀ ਵਾਰਦਾਤ, ਬਜ਼ੁਰਗ ਔਰਤ ਦੇ ਗਲੇ ’ਚੋਂ ਸੋਨੇ ਦੀਆਂ ਵਾਲੀਆਂ ਤੇ ਨਕਦੀ ਲੁੱਟੀ

Wednesday, Dec 24, 2025 - 08:31 AM (IST)

ਹੋਸਟਲ ਕੋਲ ਦਿਨ-ਦਿਹਾੜੇ ਵੱਡੀ ਵਾਰਦਾਤ, ਬਜ਼ੁਰਗ ਔਰਤ ਦੇ ਗਲੇ ’ਚੋਂ ਸੋਨੇ ਦੀਆਂ ਵਾਲੀਆਂ ਤੇ ਨਕਦੀ ਲੁੱਟੀ

ਲੁਧਿਆਣਾ (ਰਾਜ) : ਸੜਕ ਦੀ ਸਾਈਡ ’ਤੇ ਖੜ੍ਹੀ ਬਜ਼ੁਰਗ ਮਹਿਲਾ ਨੂੰ ਦੇਖ ਕੇ 2 ਨੌਜਵਾਨ ਰੁਕੇ ਅਤੇ ਉਸ ਤੋਂ ਬਾਅਦ ਔਰਤ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆ, ਸੋਨੇ ਦੀ ਰਿੰਗ ਅਤੇ ਨਕਦੀ ਲੁੱਟ ਲਈ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਮੋਟਰਸਾਈਕਲ ’ਤੇ ਫਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਮਹਿਲਾ ਦੇ ਬੇਟੇ ਸਾਗਰ ਨਾਰੰਗ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨਾਂ ’ਤੇ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਬਲਾਚੌਰ ਤੋਂ ਇਕ ਹੋਰ ਮੰਦਭਾਗੀ ਖ਼ਬਰ! 300 ਕਿੱਲੋ ਦੀ Deadlift ਲਾਉਂਦਿਆਂ ਲੋਹੇ ਜਿਹੇ ਸਰੀਰ ਵਾਲੇ ਗੱਭਰੂ ਦੀ ਮੌਤ

ਪੁਲਸ ਨੂੰ ਸਾਗਰ ਨੇ ਦੱਸਿਆ ਕਿ ਉਹ ਗ੍ਰੀਨ ਪਾਰਕ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਪੱਖੋਵਾਲ ਰੋਡ ਜਾਣਾ ਸੀ ਪਰ ਪ੍ਰਿੰਸ ਹੋਸਟਲ ਦੇ ਬਾਹਰ ਦੁਕਾਨ ਤੋਂ ਸਾਮਾਨ ਲੈਣ ਲਈ ਰੁਕੇ ਸਨ। ਉਸ ਨੇ ਆਪਣੀ ਮਾਂ ਊਸ਼ਾ ਰਾਣੀ ਨੂੰ ਪ੍ਰਿੰਸ ਹੋਸਟਲ ਕੋਲ ਰੋਡ ’ਤੇ ਖੜ੍ਹਾ ਕਰ ਦਿੱਤਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਨੌਜਵਾਨ ਆਏ ਅਤੇ ਜਿਨ੍ਹਾਂ ਨੇ ਉਸ ਦੀ ਮਾਂ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆ, ਹੱਥ ’ਚੋਂ ਰਿੰਗ ਅਤੇ ਲਗਭਗ 2500 ਦੀ ਨਕਦੀ ਲੁੱਟ ਲਈ ਅਤੇ ਫਰਾਰ ਹੋ ਗਏ। ਉਧਰ, ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਮਹਿਲਾ ਦੇ ਬੇਟੇ ਸਾਗਰ ਨਾਰੰਗ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨਾਂ ’ਤੇ ਕੇਸ ਦਰਜ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Sandeep Kumar

Content Editor

Related News