ਡਿਜੀਟਲ ਅਰੈਸਟ ਮਾਮਲੇ ''ਚ ED ਦੀ ਕਾਰਵਾਈ! ਪੰਜਾਬ ਸਣੇ 5 ਸੂਬਿਆਂ ''ਚ ਛਾਪੇ, ਔਰਤ ਨਿਕਲੀ ਮਾਸਟਰਮਾਈਂਡ
Friday, Dec 26, 2025 - 02:16 PM (IST)
ਜਲੰਧਰ (ਸੋਨੂੰ)- ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ (ਈਡੀ) ਨੇ ਡਿਜ਼ੀਟਲ ਅਰੈਸਟ ਦੇ ਜ਼ਰੀਏ ਠੱਗੀ ਨਾਲ ਜੁੜੇ ਇਕ ਵੱਡੇ ਨਾਮੀ ਲਾਂਡ੍ਰਿੰਗ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਲੁਧਿਆਣਾ ਦੇ ਉਦਯੋਗਪਤੀ ਐੱਸ. ਪੀ. ਓਸਵਾਲ ਨਾਲ ਜੁੜੇ ਡਿਜ਼ੀਟਲ ਅਰੈਸਟ ਮਾਮਲੇ ਵਿਚ ਈ. ਡੀ. ਨੇ ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਆਸਾਮ ਵਿਚ ਇਕੱਠੇ 11 ਸਥਾਨਾਂ 'ਤੇ ਤਲਾਸ਼ੀ ਮੁਹਿੰਮ ਚਲਾਈ।
ਤਲਾਸ਼ੀ ਦੌਰਾਨ ਕਈ ਅਪਰਾਧਕ ਦਸਤਾਵੇਜ਼, ਡਿਜ਼ੀਟਲ ਡਿਵਾਈਸਾਂ ਅਤੇ ਹੋਰ ਸਬੂਤ ਬਰਾਮਦ ਕੀਤੇ ਗਏ ਅਤੇ ਜ਼ਬਤ ਕੀਤੇ ਗਏ। ਛਾਪੇਮਾਰੀ ਮਾਸਟਰਮਾਈਂਡ ਰੂਮੀ ਕਲਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈ। ਈ. ਡੀ. ਨੇ ਲੁਧਿਆਣਾ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿੱਚ ਬੀ. ਐੱਨ. ਐੱਸ. ਐੱਸ. ਐਕਟ 2023 ਦੇ ਤਹਿਤ ਦਰਜ ਕੀਤੀ ਗਈ ਐੱਫ਼. ਆਈ. ਆਰ. ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ ਸੀ। ਤਲਾਸ਼ੀ ਦੌਰਾਨ ਇਕੱਠੇ ਕੀਤੇ ਗਏ ਵੱਖ-ਵੱਖ ਅਪਰਾਧਕ ਸਬੂਤਾਂ ਤੋਂ ਪਤਾ ਲੱਗਾ ਕਿ ਅਪਰਾਧ ਦੀ ਕਮਾਈ ਦੇ ਡਾਇਵਰਜ਼ਨ ਅਤੇ ਲੇਅਰਿੰਗ ਵਿੱਚ ਉਸ ਦੀ ਡੂੰਘੀ ਸ਼ਮੂਲੀਅਤ ਸੀ। ਤਲਾਸ਼ੀ ਦੌਰਾਨ ਰੂਮੀ ਕਲਿਤਾ ਨੂੰ 23 ਦਸੰਬਰ 2025 ਨੂੰ ਪੀ. ਐੱਮ. ਐੱਲ. ਏ. ਦੇ ਉਪਬੰਧਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ! ਕਰਿਆਨੇ ਦੇ ਗੋਦਾਮ ’ਤੇ ਫਾਇਰਿੰਗ, ਵ੍ਹਟਸਐਪ ’ਤੇ ਆਇਆ...
ਬਾਅਦ ਵਿੱਚ ਇਸੇ ਗਿਰੋਹ ਨਾਲ ਜੁੜੇ 9 ਹੋਰ ਐੱਫ਼. ਆਈ. ਆਰਜ਼. ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਸੀ। ਈ. ਡੀ. ਦੀ ਜਾਂਚ ਵਿੱਚ ਖ਼ੁਲਾਸਾ ਹੋਇਆ ਕਿ ਐੱਸ. ਪੀ. ਓਸਵਾਲ ਦੀ ਵਰਚੁਅਲ ਗ੍ਰਿਫ਼ਤਾਰੀ ਦੌਰਾਨ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਅਧਿਕਾਰੀਆਂ ਦੇ ਰੂਪ ਵਿੱਚ ਧੋਖਾਧੜੀ ਕਰਨ ਵਾਲਿਆਂ ਨੇ ਜਾਅਲੀ ਸਰਕਾਰੀ ਅਤੇ ਨਿਆਂਇਕ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸ ਨੂੰ 7 ਕਰੋੜ ਰੁਪਏ ਵੱਖ-ਵੱਖ ਖਾਤਿਆਂ ਵਿੱਚ ਟਰਾਂਸਫਰ ਕਰਨ ਲਈ ਮਜਬੂਰ ਕੀਤਾ ਸੀ। ਬਾਅਦ ਵਿੱਚ ਇਸ 'ਚੋਂ 5.24 ਕਰੋੜ ਰੁਪਏ ਬਰਾਮਦ ਕੀਤੇ ਗਏ ਅਤੇ ਵਾਪਸ ਭੇਜ ਦਿੱਤੇ ਗਏ। ਬਾਕੀ ਫੰਡ ਵੱਖ-ਵੱਖ ਸੰਸਥਾਵਾਂ ਅਤੇ ਵਿਅਕਤੀਆਂ (ਮਜ਼ਦੂਰਾਂ/ਡਿਲੀਵਰੀ ਬੁਆਏਜ਼) ਦੇ ਨਾਮ 'ਤੇ ਬਣਾਏ ਗਏ ਵੱਖ-ਵੱਖ ਜਾਅਲੀ ਖਾਤਿਆਂ ਵਿੱਚ ਟਰਾਂਸਫਰ ਕੀਤੇ ਗਏ, ਜਿਨ੍ਹਾਂ ਨੂੰ ਜਾਂ ਤਾਂ ਹੋਰ ਅੱਗੇ ਡਾਇਵਰਟ ਕਰ ਦਿੱਤਾ ਗਿਆ ਜਾਂ ਤੁਰੰਤ ਨਕਦੀ ਵਿੱਚ ਕੱਢਵਾ ਲਿਆ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧਾ 'ਤੀ ਸੁਰੱਖਿਆ! 6 ਸੈਕਟਰਾਂ 'ਚ ਵੰਡਿਆ ਏਰੀਆ, 3,400 ਪੁਲਸ ਮੁਲਾਜ਼ਮ ਤਾਇਨਾਤ
ਜਾਂਚ ਦੌਰਾਨ ਇਹ ਵੀ ਖ਼ੁਲਾਸਾ ਹੋਇਆ ਕਿ ਪੀੜਤਾਂ ਤੋਂ ਧੋਖਾਧੜੀ ਕੀਤੀ ਗਈ ਰਕਮ ਨੂੰ ਤੁਰੰਤ ਵਿਅਕਤੀਆਂ ਦੇ ਇਕ ਸਮੂਹ ਦੁਆਰਾ ਵੱਖ-ਵੱਖ ਜਾਅਲੀ ਖਾਤਿਆਂ ਵਿੱਚ ਭੇਜ ਦਿੱਤਾ ਗਿਆ ਸੀ। ਇਨ੍ਹਾਂ ਖਾਤਿਆਂ ਦੇ ਵੇਰਵਿਆਂ ਦੀ ਵਰਤੋਂ ਰੂਮੀ ਕਲਿਤਾ ਦੁਆਰਾ ਧੋਖਾਧੜੀ ਕੀਤੇ ਪੈਸੇ ਦੇ ਇਕ ਨਿਸ਼ਚਿਤ ਫ਼ੀਸਦੀ ਦੇ ਬਦਲੇ ਵਿੱਚ ਕੀਤੀ ਜਾ ਰਹੀ ਸੀ, ਜੋ ਉਸ ਨੂੰ ਉਸ ਦੇ ਹਿੱਸੇ ਵਜੋਂ ਦਿੱਤਾ ਜਾਣਾ ਸੀ। ਸੀ. ਜੇ. ਐੱਮ. ਕੋਰਟ ਕਾਮਰੂਪ (ਐੱਮ) ਗੋਹਾਟੀ ਵੱਲੋਂ ਉਨ੍ਹਾਂ ਦੀ 4 ਦਿਨਾਂ ਦੀ ਟ੍ਰਾਂਜਿਟ ਰਿਮਾਂਡ ਮਨਜ਼ੂਰ ਕੀਤੀ ਗਈ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਜਲੰਧਰ ਸਥਿਤ ਸਪੈਸ਼ਲ ਕੋਰਟ ਪੀ. ਐੱਮ. ਐੱਲ. ਏ. ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਦੋਸ਼ੀ ਨੂੰ 10 ਦਿਨਾਂ ਦੀ ਹਿਰਾਸਤ ਈਡੀ ਨੂੰ 2 ਜਨਵਰੀ 2026 ਤੱਕ ਲਈ ਸੌਂਪ ਦਿੱਤੀ।
ਇਹ ਵੀ ਪੜ੍ਹੋ: ਪਾਕਿ ਰੇਂਜਰਸ ਵੱਲੋਂ ਗ੍ਰਿਫ਼ਤਾਰ ਸ਼ਾਹਕੋਟ ਦੇ ਨੌਜਵਾਨ ਬਾਰੇ ਹੈਰਾਨੀਜਨਕ ਖ਼ੁਲਾਸੇ! ਅੱਤਵਾਦੀ ਰਿੰਦਾ ਦੇ ਪਿੰਡ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
