ਰੇਲਵੇ ਫਾਟਕ ਨਜ਼ਦੀਕ ਔਰਤ ਦੀ ਲਾਸ਼ ਬਰਾਮਦ
Monday, Dec 22, 2025 - 12:59 PM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਅਹਿਮਦਪੁਰ ਫਾਟਕ ਨਜ਼ਦੀਕ ਖੰਭਾ ਨੰਬਰ 230 ਦੇ ਕੋਲ ਰੇਲਵੇ ਲਾਈਨ ’ਤੇ ਇਕ ਅਣਪਛਾਤੀ ਔਰਤ ਦੀ ਲਾਸ਼ ਮਿਲੀ। ਜਿੱਥੇ ਰੇਲਵੇ ਪੁਲਸ ਦੇ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗਮਦੂਰ ਕੌਰ ਵਾਸੀ ਵਾਰਡ ਨੰਬਰ-19 ਵਜੋਂ ਹੋਈ, ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤੀ ਗਈ ਹੈ।
ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
