ਭਿਆਨਕ ਸੜਕ ਹਾਦਸੇ ’ਚ ਵਿਅਕਤੀ ਦੀ ਮੌਤ
Tuesday, Dec 30, 2025 - 02:55 PM (IST)
ਜਲਾਲਾਬਾਦ (ਬਜਾਜ) : ਪਿੰਡ ਬਾਹਮਣੀਵਾਲਾ ਵਿਖੇ ਵਾਪਰੇ ਸੜਕ ਹਾਦਸੇ ਵਿੱਚ ਪੈਦਲ ਜਾ ਰਹੇ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਚਰਨਜੀਤ ਸਿੰਘ ਉਰਫ਼ ਚੰਨੂ (35) ਪੁਤਰ ਬਸੀਰ ਸਿੰਘ ਵਾਸੀ ਬਾਹਮਣੀਵਾਲਾ (ਕੋਕਰੀ ਵਾਲੀ ਢਾਣੀ) ਆਪਣੀ ਪਤਨੀ ਕੈਲਾਸ਼ ਰਾਣੀ ਦੇ ਨਾਲ ਪਿੰਡ ਬਾਹਮਣੀਵਾਲਾ ਵਿਖੇ ਅੱਡੇ 'ਤੇ ਸੌਦਾ ਵਗੈਰਾ ਲੈਣ ਲਈ ਦੇਰ ਸ਼ਾਮ ਨੂੰ ਆਏ ਸੀ। ਇਸ ਦੌਰਾਨ ਚਰਨਜੀਤ ਸਿੰਘ ਸੜਕ ਦੀ ਇਕ ਸਾਈਡ 'ਤੇ ਖੜ੍ਹਾ ਸੀ ਤਾਂ ਤੇਜ਼ ਰਫ਼ਤਾਰ ਵਿੱਚ ਆ ਰਹੇ ਕੈਂਟਰ ਦੇ ਚਾਲਕ ਨੇ ਉਸ ਵਿੱਚ ਟੱਕਰ ਮਾਰ ਦਿੱਤੀ, ਇਸ ਦੌਰਾਨ ਵਾਪਰੇ ਹਾਦਸੇ ਵਿੱਚ ਚਰਨਜੀਤ ਸਿੰਘ ਕੈਂਟਰ ਦੇ ਥੱਲੇ ਆ ਗਿਆ ਅਤੇ ਉਸਦੀ ਮੌਕੇ 'ਤੇ ਮੌਤ ਹੋ ਗਈ।
ਵਾਪਰੇ ਹਾਦਸੇ ਦੇ ਦੌਰਾਨ ਕੈਂਟਰ ਚਾਲਕ ਅਤੇ ਮਾਲਕ ਦੋਵੇਂ ਜਣੇ ਘਟਨਾ ਸਥਾਨ ਤੋਂ ਕੈਂਟਰ ਛੱਡ ਕੇ ਫ਼ਰਾਰ ਹੋ ਗਏ। ਇਹ ਹਾਦਸਾ ਸੋਮਵਾਰ ਨੂੰ ਦੇਰ ਸ਼ਾਮ ਕਰੀਬ 7 ਵਜੇ ਵਾਪਰਿਆ ਹੈ। ਇੰਨੇ ਨੂੰ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਇਸ ਹਾਦਸੇ ਦੀ ਸੂਚਨਾ ਥਾਣਾ ਵੈਰੋਕੇ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਮ੍ਰਿਤਕ ਚਰਨਜਤ ਸਿੰਘ ਉਰਫ਼ ਚੰਨੂ ਦੀ ਲਾਸ਼ ਅਤੇ ਕੈਂਟਰ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਮ੍ਰਿਤਕ ਦੀ ਪਤਨੀ ਕੈਲਾਸ਼ ਰਾਣੀ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਦੱਸ ਦੇਈਏ ਕਿ ਮ੍ਰਿਤਕ ਇਕ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਹ ਆਪਣਾ ਪਰਿਵਾਰ ਦਾ ਪਾਲਣ-ਪੋਸ਼ਣ ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ, ਉਹ ਆਪਣੇ ਪਿੱਛੇ 3 ਬੱਚੇ, ਜਿਸ ਵਿੱਚ ਇਕ ਕੁੜੀ ਅਤੇ 2 ਮੁੰਡੇ, ਪਤਨੀ ਅਤੇ ਇਕ ਬਜ਼ੁਰਗ ਮਾਤਾ ਨੂੰ ਰੌਂਦਾ ਛੱਡ ਗਿਆ ਹੈ। ਇਸ ਪਰਿਵਾਰ ਦੇ ਘਰ ਨੂੰ ਚਲਾਉਣ ਵਾਲਾ ਮੁਖੀਆ ਇਸ ਦੁਨੀਆ ਤੋਂ ਚਲੇ ਜਾਣ 'ਤੇ ਪਿੰਡ ਵਾਸੀਆਂ ਨੇ ਵੀ ਹਮਦਰਦੀ ਕੀਤੀ ਜਾ ਰਹੀ ਹੈ ਕਿ ਇਸ ਪਰਿਵਾਰ ਨਾਲ ਬਹੁਤ ਮਾੜਾ ਹੋਇਆ ਹੈ।
