ਗਰਭਵਤੀ ਬੀਬੀਆਂ ਨੂੰ ਵੀ ਕੋਰੋਨਾ ਟੀਕਾ ਲਗਵਾਉਣ ਦੀ ਜ਼ਰੂਰਤ : ਕੈਨੇਡੀਅਨ ਡਾਕਟਰ

Wednesday, Jan 06, 2021 - 03:19 PM (IST)

ਗਰਭਵਤੀ ਬੀਬੀਆਂ ਨੂੰ ਵੀ ਕੋਰੋਨਾ ਟੀਕਾ ਲਗਵਾਉਣ ਦੀ ਜ਼ਰੂਰਤ : ਕੈਨੇਡੀਅਨ ਡਾਕਟਰ

ਓਟਾਵਾ- ਓਂਟਾਰੀਓ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਗਰਭਵਤੀ ਬੀਬੀਆਂ ਕੋਰੋਨਾ ਟੀਕੇ ਤੋਂ ਦੂਰ ਹੀ ਰਹਿਣ ਬਾਰੇ ਸੋਚਦੀਆਂ ਹਨ ਪਰ ਕੁਝ ਕੁ ਮਾਮਲਿਆਂ ਵਿਚ ਇਹ ਟੀਕਾ ਇੰਨਾ ਖ਼ਤਰਨਾਕ ਨਹੀਂ ਹੈ ਜਿੰਨਾ ਕਿ ਕੋਰੋਨਾ ਵਾਇਰਸ। ਟੋਰਾਂਟੋ ਹਸਪਤਾਲ ਵਿਚ ਦਿਲ ਦੀਆਂ ਬੀਮਾਰੀਆਂ ਦੀ ਮਾਹਿਰ ਡਾਕਟਰ ਸਮਾਂਥਾ ਹਿਲ ਦਾ ਕਹਿਣਾ ਹੈ ਕਿ ਗਰਭਵਤੀ ਬੀਬੀਆਂ ਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਕੋਰੋਨਾ ਟੀਕੇ ਦੇ ਕਲੀਨਕ ਟ੍ਰਾਇਲ ਦੌਰਾਨ ਸ਼ਾਮਲ ਨਹੀਂ ਕੀਤਾ ਗਿਆ, ਜਿਸ ਕਾਰਨ ਕੁਝ ਲੋਕਾਂ ਨੂੰ ਇਹ ਸੁਨੇਹਾ ਮਿਲ ਗਿਆ ਹੈ ਕਿ ਸ਼ਾਇਦ ਗਰਭਵਤੀ ਬੀਬੀਆਂ ਨੂੰ ਕੋਰੋਨਾ ਟੀਕਾ ਲੱਗਣਾ ਹੀ ਨਹੀਂ ਹੈ ਤੇ ਉਨ੍ਹਾਂ ਨੂੰ ਟੀਕਾਕਰਨ ਤੋਂ ਬਚਣਾ ਚਾਹੀਦਾ ਹੈ।

ਡਾਕਟਰ ਸਮਾਂਥਾ ਹਿਲ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਜਨਾਨੀਆਂ ਦੇ ਰੋਗਾਂ ਦੇ ਮਾਹਿਰਾਂ ਅੱਗੇ ਇਸ ਮੁੱਦੇ ਨੂੰ ਚੁੱਕਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਹਿਲਾਂ ਤੋਂ ਹੀ  ਖ਼ਤਰੇ ਨਾਲ ਜੂਝ ਰਹੀਆਂ ਬੀਬੀਆਂ ਨੂੰ ਕੋਰੋਨਾ ਟੀਕਾ ਨਹੀਂ ਲੱਗਦਾ ਤਾਂ ਉਨ੍ਹਾਂ ਲਈ ਵਧੇਰੇ ਜੋਖ਼ਮ ਵਾਲੀ ਸਥਿਤੀ ਬਣ ਸਕਦੀ ਹੈ 

ਡਾਕਟਰ ਹਿਲ ਨੇ ਦੱਸਿਆ ਕਿ ਉਹ ਵੀ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ ਪਰ ਉਹ ਟੀਕਾ ਲਗਵਾਉਣ ਤੋਂ ਝਿਜਕੇਗੀ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਉਹ ਗਰਭਵਤੀ ਹੁੰਦੀ ਤਾਂ ਵੀ ਉਸ ਨੇ ਕੋਰੋਨਾ ਟੀਕਾ ਲਗਵਾ ਲੈਣਾ ਸੀ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਉਂਝ ਵੀ ਜਨਾਨੀਆਂ ਦੇ ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ ਤੇ ਇਮਿਊਨ ਸਿਸਟਮ ਵੀ ਪ੍ਰਭਾਵਿਤ ਹੁੰਦਾ ਹੈ। ਇਸ ਲਈ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਕੋਰੋਨਾ ਟੀਕਾਕਰਨ ਜ਼ਰੂਰੀ ਹੈ। 


author

Lalita Mam

Content Editor

Related News