ਬਿੱਲਾ ਕਤਲ ਕਾਂਡ ਦਾ ਦੂਜਾ ਮੁਲਜ਼ਮ ਵੀ ਆਇਆ ਪੁਲਸ ਅੜਿੱਕੇ
Sunday, Jan 04, 2026 - 09:48 AM (IST)
ਟਾਂਡਾ ਉੜਮੜ (ਵਰਿੰਦਰ ਪੰਡਿਤ) : ਪਿੰਡ ਕਲੋਆ ਦੇ ਅੱਡੇ ਨਜ਼ਦੀਕ ਬੀਤੇ ਮਹੀਨੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪਿੰਡ ਕੰਧਾਲਾ ਸ਼ੇਖਾਂ ਵਾਸੀ ਨੌਜਵਾਨ ਬਿੱਲਾ ਦੇ ਕਤਲ ਕਾਂਡ ਵਿੱਚ ਨਾਮਜ਼ਦ ਮੁਲਜ਼ਮਾਂ ਵਿੱਚੋਂ ਦੂਜੇ ਮੁਲਜ਼ਮ ਨੂੰ ਵੀ ਟਾਂਡਾ ਪੁਲਸ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਦਾਤ ਦਿਖਾ ਕੇ ਲੁੱਟ ਲਿਆ ਠੇਕਾ! ਕਰਿੰਦਿਆਂ ਨੂੰ ਧਮਕਾ ਕੇ ਖੋਹ ਕੇ ਲੈ ਗਏ ਨਕਦੀ ਤੇ ਦਾਰੂ
ਡੀਐੱਸਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਐੱਸਐੱਚਓ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਕਾਬੂ ਆਏ ਮੁਲਜ਼ਮ ਦੀ ਪਛਾਣ ਧਰਮਿੰਦਰ ਸਿੰਘ ਉਰਫ ਜੱਟ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਖਡਿਆਲਾ ਸੈਣੀਆਂ ਦੇ ਰੂਪ ਵਿੱਚ ਹੋਈ ਹੈ। ਹੁਣ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਵੀ ਇੱਕ ਮੁਲਜ਼ਮ ਨੂੰ ਚੌਟਾਲਾ ਨਜ਼ਦੀਕ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ, ਹੁਣ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
