ਡਰਾਈਵਿੰਗ ਲਾਇਸੈਂਸ ਨੂੰ ਆਈ ਨਵੀਂ ਪ੍ਰੇਸ਼ਾਨੀ, ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ...
Monday, Jan 05, 2026 - 01:59 PM (IST)
ਜੈਤੋ (ਜਿੰਦਲ) : ਦਫਤਰ ਸਟੇਟ ਟ੍ਰਾਂਸਪੋਰਟ ਕਮਿਸ਼ਨਰ, ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਨੋਟੀਫਿਕੇਸ਼ਨ ਨੰਬਰ 2300-01/10 ਜੂਨ 25 ਮੁਤਾਬਕ ਆਰ. ਸੀ. ਅਤੇ ਡੀ. ਐੱਲ. ਦੇ ਬੈਕਲਾਗ ਸਬੰਧੀ ਪੱਤਰ ਨੰ. 40506/8 ਦਸੰਬਰ 2023 ਮੁਤਾਬਕ ਡੀ. ਐੱਲ. ਅਤੇ ਆਰ. ਸੀ. ਦੇ ਬੈਕਲਾਗ ਦਾ ਕੰਮ ਖੇਤਰੀ ਪੱਧਰ ’ਤੇ ਸਸਪੈਂਡ ਕਰ ਦਿੱਤਾ ਗਿਆ ਸੀ, ਜੋ ਕਿ ਹੁਣ ਟ੍ਰਾਂਸਪੋਰਟ ਮੰਤਰੀ ਦੀ ਪ੍ਰਵਾਨਗੀ ਉਪਰੰਤ ਬਹਾਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਜਾਰੀ ਪੱਤਰ 21 ਮਈ 2025 ਦੀ ਗਾਈਡ ਲਾਈਨਜ਼ ਮੁਤਾਬਕ ਬੈਕਲਾਗ ਦੀ ਕਾਰਵਾਈ ਕੀਤੇ ਜਾਣ ਬਾਰੇ ਕਿਹਾ ਗਿਆ ਸੀ। ਮੋਰਥ ਦੇ ਪੱਤਰ ਮੁਤਾਬਕ ਜੇਕਰ ਸ਼ਰਤਾਂ ਪੂਰੀਆਂ ਨਾ ਹੁੰਦੀਆਂ ਹੋਣ ਤਾਂ ਆਰ. ਸੀ. ਬੈਕਲਾਗ ਸਬੰਧੀ ਜਾਰੀ ਕੀਤੇ ਪੱਤਰ ਮੁਤਾਬਕ ਆਰ. ਸੀਜ਼. ਅਤੇ ਡੀ. ਐੱਲ. ਦੇ ਬੈਕਲਾਗ ਸਬੰਧੀ ਦਰਸਾਏ ਨਿਯਮਾਂ ਮੁਤਾਬਕ ਦਸਤਾਵੇਜ਼/ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ, ਹੋਣ ਜਾ ਰਹੀ ਸਖ਼ਤ ਕਾਰਵਾਈ
ਵਰਨਣਯੋਗ ਗੱਲ ਇਹ ਹੈ ਕਿ ਆਰ. ਸੀ. ਦੀ ਬੈਕਲਾਗ ਆਰੰਭ ਹੋ ਚੁੱਕੀ ਹੈ ਪਰ ਡੀ. ਐੱਲ. (ਡਰਾਈਵਿੰਗ ਲਾਇਸੈਂਸ) ਦੀ ਬੈਕਲਾਗ ਅਜੇ ਤੱਕ ਸਰਕਾਰ ਵੱਲੋਂ ਆਰੰਭ ਨਹੀਂ ਕੀਤੀ ਗਈ, ਜਿਸ ਕਾਰਨ ਜਿਨ੍ਹਾਂ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਮੈਨੂਅਲ ਬਣੇ ਹੋਏ ਹਨ, ਉਨ੍ਹਾਂ ਨੂੰ ਇਸ ਸਬੰਧੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬੰਧਤ ਦਫਤਰ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਦਫਤਰ ਦੇ ਕਰਮਚਾਰੀ ਲੋਕਾਂ ਨੂੰ ਨਵੇਂ ਲਾਇਸੈਂਸ ਬਣਾਉਣ ਲਈ ਸਲਾਹ ਦੇ ਰਹੇ ਹਨ। ਪੰਜਾਬ ਸਰਕਾਰ ਵੱਲੋਂ 28/10/25 ਨੂੰ ਸੇਵਾ ਕੇਂਦਰਾਂ ਵਿਖੇ ਹੋਣ ਵਾਲੇ ਕੰਮਾਂ ਦੌਰਾਨ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਸਬੰਧੀ ਫੀਸ ਤਕਰੀਬਨ 500 ਰੁਪਏ ਹੈ। ਜਦੋਂਕਿ ਨਵਾਂ ਲਾਇਸੈਂਸ ਬਣਾਉਣ ਦੀ ਫੀਸ ਤਕਰੀਬਨ 2 ਹਜ਼ਾਰ ਰੁਪਏ ਹੈ, ਜਦੋਂਕਿ ਨਵਾਂ ਲਾਇਸੈਂਸ ਬਣਾਉਣ ’ਚ ਡੇਢ ਤੋਂ 2 ਮਹੀਨੇ ਦਾ ਸਮਾਂ ਲੱਗਦਾ ਹੈ ਅਤੇ ਖੱਜਲ-ਖੁਆਰੀ ਹੁੰਦੀ ਹੈ। ਇਸ ਦੇ ਨਾਲ ਹੀ ਡਰਾਵਿੰਗ ਲਾਇਸੈਂਸ ਪੁਰਾਣੇ ਸਮੇਂ ਦਾ ਬਣੇ ਹੋਣ ਦਾ ਤਜਰਬਾ ਵੀ ਇਸ ’ਚ ਸ਼ਾਮਲ ਹੋ ਜਾਵੇਗਾ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵਿਭਾਗ ਨੇ ਚੁੱਕ ਲਿਆ ਵੱਡਾ ਕਦਮ, ਜਾਰੀ ਹੋਏ ਨਵੇਂ ਹੁਕਮ
ਪੰਜਾਬ ਸਰਕਾਰ ਦੁਆਰਾ ਨੋਟੀਫਿਕੇਸ਼ਨ ਨੰਬਰ 918754:DGRPG-10MISC/28/2025 ਮਿਤੀ 28/10/25 ਮੁਤਾਬਕ ਸੇਵਾ ਕੇਂਦਰਾਂ ਵਿਖੇ ਹੋਣ ਵਾਲੇ ਕੰਮਾਂ ਦਾ ਵੇਰਵਾ ਦਿੱਤਾ ਗਿਆ ਸੀ, ਜਿਸ ’ਚ 121 ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਜਿਸ ’ਚ ਕਾਲਮ ਨੰਬਰ 26 ’ਚ ਡਰਾਈਵਿੰਗ ਲਾਇਸੈਂਸ ਬੈਕਲਾਗ ਸਬੰਧੀ ਵੀ ਸਪੱਸ਼ਟ ਵੇਰਵਾ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਸੇਵਾ ਕੇਂਦਰਾਂ ’ਚ ਪਤਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਵੀ ਇਨਕਾਰ ਕਰ ਦਿੱਤਾ ਗਿਆ, ਜਿਨ੍ਹਾਂ ਲੋਕਾਂ ਦੇ ਪੁਰਾਣੇ ਲਾਇਸੈਂਸ ਬਣੇ ਹੋਏ ਹਨ, ਉਹ ਦੁਵਿਧਾ ’ਚ ਫਸੇ ਹੋਏ ਹਨ। ਸਰਕਾਰ ਕਲੀਅਰ ਕਰੇ ਕਿ ਉਨ੍ਹਾਂ ਦੇ ਪੁਰਾਣੇ ਡਰਾਈਵਿੰਗ ਲਾਇਸੈਂਸਾਂ ਦੀ ਬੈਕਲਾਗ ਅਜੇ ਤੱਕ ਕਿਉਂ ਨਹੀਂ ਆਰੰਭ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਵਿਚ ਜਾਰੀ ਹੋਈਆਂ ਸਾਲ ਦੀਆਂ ਛੁੱਟੀਆਂ ਨੂੰ ਲੈ ਕੇ ਪੈ ਗਿਆ ਰੌਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
