ਇਜ਼ਰਾਈਲ ਦੀਆਂ ਵਧੀਆਂ ਮੁਸ਼ਕਿਲਾਂ, ਹਮਾਸ ਤੋਂ ਬਾਅਦ ਲੇਬਨਾਨ ਤੋਂ ਹਿਜ਼ਬੁੱਲ੍ਹਾ ਨੇ ਕੀਤਾ ਹਮਲਾ

Sunday, Oct 08, 2023 - 02:48 PM (IST)

ਇਜ਼ਰਾਈਲ ਦੀਆਂ ਵਧੀਆਂ ਮੁਸ਼ਕਿਲਾਂ, ਹਮਾਸ ਤੋਂ ਬਾਅਦ ਲੇਬਨਾਨ ਤੋਂ ਹਿਜ਼ਬੁੱਲ੍ਹਾ ਨੇ ਕੀਤਾ ਹਮਲਾ

ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਉਹ ਇਸ ਸਮੇਂ ਆਪਣੇ ਸਭ ਤੋਂ ਬੁਰੇ ਦੌਰ 'ਚੋਂ ਗੁਜ਼ਰ ਰਿਹਾ ਹੈ। ਪਹਿਲਾਂ ਅੱਤਵਾਦੀ ਸੰਗਠਨ ਹਮਾਸ ਨੇ ਉਸ 'ਤੇ ਕਰੀਬ 5 ਹਜ਼ਾਰ ਰਾਕੇ ਦਾਗ ਦਿੱਤੇ। ਉਥੇ ਹੀ ਹੁਣ ਲੇਬਨਾਨ ਦੇ ਅੱਤਵਾਦੀ ਸੰਗਠਨ ਹਿਜ਼ਬੁੱਲ੍ਹਾ ਨੇ ਵੀ ਇਜ਼ਰਾਈਲ 'ਤੇ ਹਮਲਾ ਕਰ ਦਿੱਤਾ ਹੈ। 

ਲੇਬਨਾਨ ਨੇ ਇਜ਼ਰਾਈਲੀ ਇਲਾਕਿਆਂ 'ਚ ਇਜ਼ਾਈਲਾਂ ਅਤੇ ਮੋਰਟਾਰ ਨਾਲ ਹਮਲਾ ਕੀਤਾ ਹੈ। ਲੇਬਨਾਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਮਾਊਂਟ ਦੋਵ ਖੇਤਰ 'ਚ ਡਿੱਗੀਆਂ ਹਨ। ਹੁਣ ਤਕ ਇਸ ਹਮਲੇ 'ਚ ਕਿਸੇ ਦੇ ਮਰਨ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਹਾਲਾਂਕਿ, ਇਜ਼ਰਾਈਲ ਦੀ ਸੁਰੱਖਿਆ ਫੋਰਸ ਨੇ ਵੀ ਜਵਾਬੀ ਹਮਲਾ ਕੀਤਾ ਹੈ। ਉਸਨੇ ਲੇਬਨਾਨ 'ਚ ਤੋਪ ਨਾਲ ਗੋਲੇ ਦਾਗੇ। ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਆਈ.ਡੀ.ਐੱਫ. ਇਸ ਤਰ੍ਹਾਂ ਦੇ ਹਮਲੇ ਦੀ ਸੰਭਾਵਨਾ ਨੂੰ ਧਿਆਨ 'ਚ ਰੱਖਦੇ ਹੋਏ ਪਹਿਲਾਂ ਤੋਂ ਹੀ ਤਿਆਰੀ ਕਰ ਰਿਹਾ ਸੀ। ਫੌਜ ਲੇਬਨਾਨ ਸਰਹੱਦ 'ਤੇ ਮੌਜੂਦ ਹੈ। 

ਇਹ ਵੀ ਪੜ੍ਹੋ- ਫਿਲਸਤੀਨੀਆਂ ਦੀ ਹੈਵਾਨੀਅਤ, ਇਜ਼ਰਾਈਲੀ ਮਹਿਲਾ ਫੌਜੀ ਨੂੰ ਮਾਰ ਕੇ ਨਗਨ ਹਾਲਤ 'ਚ ਘੁਮਾਇਆ

ਅੱਤਵਾਦੀ ਸੰਗਠਨ ਹਿਜ਼ਬੁੱਲ੍ਹਾ ਨੇ ਉੱਤਰੀ ਇਜ਼ਰਾਈਲ 'ਚ ਲੇਬਨਾਨ ਵੱਲੋਂ ਹੋਏ ਮੋਰਟਾਰ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਕ ਬਿਆਨ 'ਚ ਹਿਜ਼ਬੁੱਲ੍ਹਾ ਨੇ ਕਿਹਾ ਕਿ ਉਸਨੇ ਮਾਊਂਟ ਡੋਵ ਇਲਾਕੇ 'ਚ ਤਿੰਨ ਇਜ਼ਲਾਈਲੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਇਜ਼ਰਾਈਲੀ ਫੌਜ ਨੇ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਦਿੱਤੀ ਅਤੇ ਕਿਹਾ ਕਿ ਉਸਨੇ ਤੋਪਖਾਨੇ ਹਮਲਿਆਂ ਨਾਲ ਜਵਾਬ ਦਿੱਤਾ ਹੈ। ਫੌਜ ਨੇ ਕਿਹਾ ਕਿ ਉਸਨੇ ਇਲਾਕੇ 'ਚ ਹਿਜ਼ਬੁੱਲ੍ਹਾ ਦੇ ਬੁਨਿਆਦੀ ਢਾਂਚੇ ਦੇ ਖਿਲਾਫ ਡਰੋਨ ਹਮਲਾ ਕੀਤਾ। 

ਸ਼ਨੀਵਾਰ ਹੋਇਆ ਹਮਲਾ ਅਜੇ ਵੀ ਜਾਰੀ

ਹਮਾਸ ਨੇ ਗਾਜ਼ਾ ਤੋਂ ਸ਼ਨੀਵਾਰ ਸਵੇਰੇ ਅਚਾਨਕ ਥੋੜ੍ਹੇ-ਥੋੜ੍ਹੇ ਫਰਕ 'ਤੇ ਇਜ਼ਰਾਈਲੀ ਸ਼ਹਿਰਾਂ 'ਤੇ ਕਰੀਬ 5 ਹਜ਼ਾਰ ਰਾਕੇਟ ਦਾਗੇ। ਇਹ ਹੀ ਨਹੀਂ ਹਮਾਸ ਦੇ ਬੰਦੂਕਧਾਰੀ ਕੱਟੜਪੰਥੀ ਇਜ਼ਰਾਈਲੀ ਸ਼ਹਿਰਾਂ 'ਚ ਵੀ ਦਾਖਲ ਹੋ ਗਏ ਅਤੇ ਕੁਝ ਫੌਜੀ ਵਾਹਨਾਂ 'ਤੇ ਕਬਜ਼ਾ ਕਰਕੇ ਹਮਲੇ ਕੀਤੇ। ਕਈ ਇਜ਼ਰਾਈਲੀ ਫੌਜੀਆਂ ਨੂੰ ਬੰਦੀ ਵੀ ਬਣਾ ਲਿਆ ਹੈ। ਇਜ਼ਰਾਈਲ ਅਤੇ ਫਿਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਵਿਚਾਲੇ ਜੰਗ 'ਚ ਹੁਣ ਤਕ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਹਮਾਸ ਵੱਲੋਂ ਅਚਾਨਕ ਕੀਤੇ ਗਏ ਹਮਲਿਆਂ 'ਚ ਇਜ਼ਰਾਈਲ ਦੇ 300 ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ। ਉਥੇ ਹੀ ਇਜ਼ਰਾਈਲ ਵੱਲੋਂ ਪਲਟਵਾਰ 'ਚ ਗਾਜ਼ਾ ਪੱਟੀ 'ਚੋਂ ਕਰੀਬ 250 ਮੌਤਾਂ ਦੀ ਜਾਣਕਾਰੀ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ- ਹਮਾਸ ਹਮਲਾ: ਇਜ਼ਰਾਈਲ 'ਚ ਰੈੱਡ ਅਲਰਟ ਜਾਰੀ! ਯੇਰੁਸ਼ਲਮ ਦੇ ਸਮਰਥਨ 'ਚ ਆਏ ਕਈ ਵੱਡੇ ਦੇਸ਼, ਆਖੀ ਇਹ ਗੱਲ


author

Rakesh

Content Editor

Related News